Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਪੰਜਾਬ ’ਚ ਰੇਲ ਟ੍ਰੈਕ ’ਤੇ ਕਿਸਾਨਾਂ ਦਾ ਧਰਨਾ ਜਾਰੀ, 80 ਟ੍ਰੇਨਾਂ ਪ੍ਰਭਾਵਿਤ, ਅੱਜ ਤੋਂ ਪੰਜਾਬ ’ਚ ਤਿੰਨ ਜਗ੍ਹਾ ਹੋਰ ਰੇਲ ਟ੍ਰੈਕ ’ਤੇ ਬੈਠਣਗੇ ਕਿਸਾਨ

ਜਲੰਧਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਮੰਗਲਵਾਰ ਨੂੰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ-ਜੰਮੂ ਤਵੀ ਰੇਲ ਮਾਰਗ ’ਤੇ ਟਾਂਡਾ ਰੇਲਵੇ ਸਟੇਸ਼ਨ ਤੇ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਦੇ ਰੇਲਵੇ ਪੁਲ਼ ’ਤੇ ਧਰਨਾ ਦਿੱਤਾ। ਇਸ ਨਾਲ ਰੇਲ ਆਵਾਜਾਈ ਠੱਪ ਹੋ ਗਈ ਹੈ। 80 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। 48 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ 21 ਨੂੰ ਯਾਤਰਾ ਤੋਂ ਪਹਿਲਾਂ ਰੋਕ ਦਿੱਤਾ ਗਿਆ। ਇਸ ਨਾਲ ਹਜ਼ਾਰਾਂ ਯਾਤਰੀ ਪਰੇਸ਼ਾਨ ਹੋਏ। ਫਿਰੋਜ਼ਪੁਰ ਡਵੀਜ਼ਨ ਨੂੰ 35 ਲੱਖ ਰੁਪਏ ਯਾਤਰੀਆਂ ਨੂੰ ਵਾਪਸ ਕਰਨੇ ਪਏ। ਟਾਂਡਾ ’ਚ ਧਰਨੇ ਦੌਰਾਨ ਠੰਢ ਨਾਲ 68 ਸਾਲਾ ਕਿਸਾਨ ਰਤਨ ਸਿੰਘ ਨਿਵਾਸੀ ਪਿੰਡ ਲਾਧੂਭਾਨਾ ਜ਼ਿਲ੍ਹਾ ਗੁਰਦਾਸਪੁਰ ਦੀ ਮੌਤ ਹੋ ਗਈ। ਕਿਸਾਨਾਂ ਨੇ ਲਾਸ਼ ਰੇਲ ਟ੍ਰੈਕ ’ਤੇ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਪੀਡ਼ਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਚਿਤਾਵਨੀ ਦਿੱਤੀ ਕਿ ਜਦੋਂ ਤਕ ਸਰਕਾਰ ਮੰਗਾਂ ਨਹੀਂ ਮੰਨੇਗੀ ਉਦੋਂ ਤਕ ਅੰਤਿਮ ਸਸਕਾਰ ਨਹੀਂ ਕਰਨਗੇ।

ਫਿਰੋਜ਼ਪੁਰ ’ਚ ਧਰਨੇ ਦੌਰਾਨ ਕਿਸਾਨ ਆਗੂਆਂ ਜਸਬੀਰ ਸਿੰਘ, ਇੰਦਰਜੀਤ ਬਾਠ ਤੇ ਸੂਬਾ ਕਮੇਟੀ ਦੇ ਮੈਂਬਰ ਰਣਵੀਰ ਸਿੰਘ ਰਾਣਾ ਨੇ ਕਿਹਾ ਕਿ ਧਰਨਾ ਮੰਗਾਂ ਪੂਰੀਆਂ ਹੋਣ ਤਕ ਜਾਰੀ ਰਹੇਗਾ। ਪੰਜਾਬ ਸਰਕਾਰ ਝੂਠੇ ਵਾਅਦੇ ਕਰ ਕੇ ਗੁਮਰਾਹ ਕਰ ਰਹੀ ਹੈ। ਦਿੱਲੀ ’ਚ ਅੰਦੋਲਨ ਦੌਰਾਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ, ਪੰਜ ਲੱਖ ਰੁਪਏ ਵਿੱਤੀ ਮਦਦ ਤੇ ਸੰਪੂਰਨ ਕਰਜ਼ ਮਾਫ਼ੀ ਦਾ ਜੋ ਐਲਾਨ ਕੀਤਾ ਸੀ, ਉਹ ਹਾਲੇ ਅਧੂਰਾ ਹੈ। ਉਨ੍ਹਾਂ ਐਲਾਨ ਕੀਤਾ ਕਿ ਬੁੱਧਵਾਰ ਤੋਂ ਪੰਜਾਬ ’ਚ ਤਿੰਨ ਹੋਰ ਜਗ੍ਹਾ ਰੇਲਵੇ ਟ੍ਰੈਕ ਜਾਮ ਕਰਨਗੇ।

ਕਿਸਾਨਾਂ ਦੇ ਧਰਨੇ ਕਾਰਨ ਮੰਗਲਵਾਰ ਨੂੰ ਜਲੰਧਰ-ਜੰਮੂ ਤਵੀ ਰੇਲ ਟ੍ਰੈਕ ਪੂਰੀ ਤਰ੍ਹਾਂ ਨਾਲ ਬੰਦ ਰਿਹਾ। ਸਿਰਫ਼ ਅੰਮ੍ਰਿਤਸਰ-ਪਠਾਨਕੋਟ ਦੇ ਵਿਚ ਹੀ ਚਾਰ ਪੈਸੰਜਰ ਤੇ ਦੋ ਐਕਸਪ੍ਰੈੱਸ ਟ੍ਰੇਨਾਂ ਚੱਲ ਸਕੀਆਂ। ਟ੍ਰੇਨਾਂ ਰੱਦ ਹੋਣ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਹੋਈਆਂ। ਪਠਾਨਕੋਟ ਦੇ ਕੈਂਟ ਸਟੇਸ਼ਨ ’ਤੇ ਫਸੇ ਯਾਤਰੀਆਂ ਨੂੰ ਪਲੇਟਫਾਰਮ ’ਤੇ ਹੀ ਠੰਢ ’ਚ ਰਾਤ ਬਤੀਤ ਕਰਨੀ ਪਈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਪਰਿਵਾਰ ਸਮੇਤ ਘਰ ਜਾ ਰਹੇ ਮੁਰੈਨਾ (ਮੱਧ ਪ੍ਰਦੇਸ਼) ਦੇ ਵਿਜੈ ਜੈਨ ਤੇ ਮੌਨ ਜੈਨ ਨੇ ਦੱਸਿਆ ਕਿ ਠੰਢ ’ਚ ਰਾਤ ਭਰ ਟ੍ਰੇਨ ਦਾ ਇੰਤਜ਼ਾਰ ਕਰਦੇ ਰਹੇ, ਪਰ ਰੇਲ ਸੇਵਾ ਬਹਾਲ ਨਹੀਂ ਹੋ ਸਕੀ। ਆਗਰਾ ਦੇ ਧਰਮੇਸ਼ ਕੁਮਾਰ, ਦਯਾ ਕੁਮਾਰ ਤੇ ਕਾਂਤਾ ਦੇਵੀ ਨੇ ਕਿਹਾ ਕਿ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਸੋਮਵਾਰ ਨੂੰ ਪਠਾਨਕੋਟ ਕੈਂਟ ਪਹੁੰਚੇ ਸਨ। ਉਨ੍ਹਾਂ ਦੀ ਮਾਲਵਾ ਸੁਪਰਫਾਸਟ ਟ੍ਰੇਨ ’ਚ ਬੁਕਿੰਗ ਸੀ, ਪਰ ਟ੍ਰੇਨ ਰੱਦ ਹੋ ਗਈ। ਹੁਣ ਬੱਸ ਵਾਲੇ ਹਰੇਕ ਯਾਤਰੀ ਦੇ 1500 ਰੁਪਏ ਮੰਗ ਰਹੇ ਹਨ। ਅਜਿਹੇ ’ਚ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹੈ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਤੜਕਸਾਰ ਵੱਡੀ ਵਾਰਦਾਤ, PNB ‘ਚ ਗੰਨ ਪੁਆਇੰਟ ‘ਤੇ 16 ਵੱਖ ਦੀ ਲੁੱਟ

Read Next

ਵਿਆਹ ਦੇ ਛੇ ਮਹੀਨਿਆਂ ਬਾਅਦ ਪਤੀ ਦੇ 35 ਲੱਖ ਲਗਵਾ ਕੇ ਪੁੱਜੀ ਆਸਟ੍ਰੇਲੀਆ, ਸੰਪਰਕ ਕਰਨਾ ਕੀਤਾ ਬੰਦ