Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

12ਵੀਂ ਦੇ ਨਤੀਜੇ ਨੇ ਖੋਲ੍ਹੀ ਗਿਆਨ ਦੀ ਪੋਲ, ਪੰਜਾਬੀ ’ਚ 4510 ਤੇ ਇਲੈਕਟਿਵ ਪੰਜਾਬੀ ’ਚ ਇੰਨੇ ਵਿਦਿਆਰਥੀ ਹੋਏ ਫੇਲ੍ਹ

ਮੁਹਾਲੀ : ‘ਪੰਜਾਬ ਸਕੂਲ ਸਿੱਖਿਆ ਬੋਰਡ’ (PSEB) ਵੱਲੋਂ ਮੰਗਲਵਾਰ ਨੂੰ ਐਲਾਨੇ ਬਾਰ੍ਹਵੀਂ ਜਮਾਤ (PSEB 12th Result 2022) ਦਾ ਨਤੀਜਿਆਂ ਨੇ ਮਾਂ-ਬੋਲੀ ਪ੍ਰਤੀ ਵਿਦਿਆਰਥੀਆਂ ਦੇ ਗਿਆਨ ਤੇ ਮੁਹਾਰਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਇਸ ਸਾਲ ‘ਜਨਰਲ ਪੰਜਾਬੀ’ ਵਿਸ਼ੇ ਦਾ ਨਤੀਜਾ 98.50 ਫ਼ੀਸਦੀ ਰਿਹਾ। ਵਿਡੰਬਨਾਂ ਇਸ ਗੱਲ ਦੀ ਹੈ ਕਿ 23 ਜ਼ਿਲ੍ਹਿਆਂ ਵਿਚੋਂ 4510 ਵਿਦਿਆਰਥੀ ਪੰਜਾਬੀ ਵਿਚ ਹੀ ਫੇਲ੍ਹ ਹੋ ਗਏ। ਇਸ ਤੋਂ ਪਹਿਲਾਂ ਸਾਲ-2018 ਦੌਰਾਨ ਦਸਵੀਂ ਵਿਚ 27 ਹਜ਼ਾਰ 659 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ ਹੋਏ ਸਨ। ਉਮੀਦ ਸੀ ਕਿ ਸਿੱਖਿਆ ਵਿਭਾਗ ਮੈਨੇਜਮੈਂਟ ਇਸ ਗੱਲ ਤੋਂ ਕੁੱਝ ਸਿੱਖਦੀ ਪਰ ਇੰਝ ਲੱਗਦਾ ਹੈ ਕਿ ਵਿਭਾਗ ਤੇ ਅਧਿਆਕਾਂ ਨੇ ਇਸ ਗ਼ਲਤੀ ਤੋਂ ਕੁੱਝ ਨਹੀਂ ਸਿੱਖਿਆ। ਅਕਾਦਮਿਕ ਸਾਲ-2021-22 ’ਚ 3 ਲੱਖ 1 ਹਜ਼ਾਰ 700 ਪ੍ਰੀਖਿਆਰਥੀਆਂ ਪੰਜਾਬੀ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 2 ਲੱਖ 97 ਹਜ਼ਾਰ 190 ਹੀ ਪਾਸ ਹੋ ਸਕੇ। ਪੰਜਾਬੀ ਕਿਉਂਕਿ ਰਾਜ ਭਾਸ਼ਾ/ਲਾਜ਼ਮੀ ਵਿਸ਼ਾ ਹੈ,ਇਸ ਲਈ ਹਰੇਕ ਵਿਦਿਆਰਥੀ ਨੂੰ ਇਸ ’ਚ ਪਾਸ ਹੋਣਾਂ ਚਾਹੀਦਾ ਸੀ, ਪਰ ਨਤੀਜਿਆਂ ਨੇ ਦੱਸ ਰਹੇ ਹਨ ਭਾਸ਼ਾਈ ਮਿਆਰ ਦਾ ਹਾਲ ਖ਼ਾਸਾ ਖ਼ਰਾਬ ਹੈ।

ਦੂਜਾ ਵੱਡਾ ਪਹਿਲੂ ਇਕ ਫ਼ੀਸਦੀ ਗਰੇਸ ਦਾ ਵੀ ਹੈ। ਇਹ ਵੀ ਮੰਨਿਆਂ ਜਾ ਰਿਹਾ ਹੈ ਕਿ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਗਰੇਸ ਦੇਕੇ ‘ਪੰਜਾਬੀ’ ਵਿਸ਼ੇ ’ਚ ਪਾਸ ਵੀ ਕੀਤਾ ਗਿਆ ਹੋਵੇਗਾ। ਜਨਰਲ ਪੰਜਾਬੀ ਤੋਂ ਇਲਾਵਾ ‘ਇਲੈਕਟਿਵ ਪੰਜਾਬੀ’ ਵਿਸ਼ੇ ਦਾ ਨਤੀਜਾ ਦੇਖ ਕੇ ਹਾਲਾਤ ਹੋਰ ਗੰਭੀਰ ਚਿੰਤਾ ਦਾ ਇਸ਼ਾਰਾ ਕਰਦੇ ਹਨ। ਲੰਘੇ ਅਕਾਦਮਿਕ ਵਰ੍ਹੇ ਦੌਰਾਨ ਸੂਬੇ ’ਚੋਂ 63 ਹਜ਼ਾਰ 402 ਵਿਦਿਆਰਥੀਆਂ ਨੇ ‘ਇਲੈਕਟਿਵ ਪੰਜਾਬੀ’ ਵਿਸ਼ੇ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 1424 ਫੇਲ੍ਹ ਹੋ ਗਏ। ਇਸ ਲਈ ਇਲੈਕਟਿਵ ਵਿਸ਼ੇ ਵਜੋਂ ਪੰਜਾਬੀ ਰੱਖਣ ਵਾਲੇ ਮਹਾਰਥੀਆਂ ਦਾ ਗਿਆਨ ਵੀ ਢਿੱਲਾ ਜਿਹਾ ਹੈ। ਇਸ ਦਾ ਕਾਰਨ ਇਹ ਕਿਹਾ/ਸੁਣਿਆਂ ਜਾ ਰਿਹਾ ਹੈ ਕਿ ਪਿਛਲੇ ਦੋ ਸਾਲਾਂ ’ਚ ਕਿਉਂਕਿ ਕੋਰੋਨਾ ਮਹਾਮਾਰੀ ਕਰਕੇ ਪਾਬੰਦੀਆਂ ਲਾਗੂ ਸਨ, ਜਿਸ ਕਰਕੇ ਪਡ਼੍ਹਾਈ ਚੰਗੀ ਤਰ੍ਹਾਂ ਨਹੀਂ ਹੋ ਸਕੀ, ਤੇ ਪ੍ਰੀਖਿਆਵਾਂ ਵੀ ਰਵਾਇਤੀ ਪ੍ਰਣਾਲੀ ਮੁਤਾਬਕ ਨਹੀਂ ਹੋ ਸਕੀਆਂ। ਇਸ ਕਰਕੇ ਜੇਕਰ ਸਾਲ-2020 ਦੇ ਨਤੀਜਿਆਂ ਨਾਲ ਇਸ ਵਰ੍ਹੇ ਦਾ ਮੁਲਾਂਕਣ ਕਰੀਏ ਤਾਂ, ਉਸ ਸਾਲ 2231 ਵਿਦਿਆਰਥੀ ਪੰਜਾਬੀ ’ਚੋਂ ਫੇਲ੍ਹ ਹੋਏ ਤੇ ਨਤੀਜਾ 0.65 ਫ਼ੀਸਦੀ ਘੱਟ ਰਿਹਾ ਹੈ।

ਕਦੇ ਨ੍ਹੀਂ ਮਿਲਦੀ ਪੰਜਾਬੀ ਵਿਸ਼ੇ ਨੂੰ ਪਹਿਲੀ ਘੰਟੀ

ਅਧਿਆਪਕਾਂ ਦਾ ਮੰਨਣਾਂ ਹੈ ਕਿ ਪੰਜਾਬ ’ਚ ਪੰਜਾਬੀ ਭਾਵੇਂ ਲਾਜ਼ਮੀ ਤੇ ਮੁੱਖ ਵਿਸ਼ਾ ਹੈ ਪਰ ਇਸ ਨੂੰ ਦੂਜੇ ਦਰਜੇ ਦੇ ਵਿਸ਼ਿਆਂ ਵਾਂਗ ਲਿਆ ਜਾਂਦਾ ਹੈ। ਪੰਜਾਬੀ ਵਿਸ਼ੇ ਦੀ ਕਲਾਸ ਵੀ ਸਕੂਲਾਂ ’ਚ ਅੱਧੀ ਛੁੱਟੀ ਤੋਂ ਬਾਅਦ ਹੀ ਲਈ ਜਾਂਦੀ ਹੈ। ਪਹਿਲੀ, ਦੂਜੀ ਤੇ ਤੀਜੀ ਘੰਟੀ ਅੰਗਰੇਜ਼ੀ, ਗਣਿਤ ਤੇ ਵਿਗਿਆਨ ਵਿਸ਼ਿਆਂ ਦੇ ਹਿੱਸੇ ਆਉਂਦੀ ਹੈ। ਮਾਹਰਾਂ ਦਾ ਮੰਨਣਾਂ ਹੈ ਕਿ ਜਦੋਂ ਤਕ ਪੰਜਾਬੀ ਦੀ ਵਾਰੀ ਆਉਂਦੀ ਹੈ ਉਦੋਂ ਤਕ ਤਾਂ ਵਿਦਿਆਰਥੀ ਅੱਧੇ ਥੱਕ ਚੁੱਕੇ ਹੁੰਦੇ ਹਨ। ਇਸ ਤੋਂ ਇਲਾਵਾ ਸਕੂਲ ਦੇ ਫ਼ਾਲਤੂ ਦੇ ਕੰਮ ਪੰਜਾਬੀ ਵਾਲਿਆਂ ਸਿਰ ਹੀ ਮਡ਼੍ਹ ਦਿੱਤੇ ਜਾਂਦੇ ਹਨ। ਜੇਕਰ ਸਰੀਰਕ ਸਿੱਖਿਆ ਤੇ ਪੀਟੀਆਈ, ਡਰਾਇੰਗ ਟੀਚਰ ਸਕੂਲ ’ਚ ਨਾ ਹੋਵੇ ਤਾਂ ਮਿੱਡ-ਡੇ ਮੀਲ ਦੇ ਕੰਮ ਨੂੰ ਨੇਪਰੇ ਚਾਡ਼੍ਹਨ ਦੀ ਜ਼ਿੰਮੇਵਾਰੀ ਪੰਜਾਬੀ ਅਧਿਆਪਕ ਦੇ ਸਿਰ ਪਾ ਦਿੱਤੀ ਜਾਂਦੀ ਹੈ। ਇਸ ਲਈ ਵਿਭਾਗ ਵਿਸ਼ੇ ਪ੍ਰਤੀ ਕੋਈ ਜ਼ਿਆਦਾ ਗੰਭੀਰ ਨਹੀਂ ਹੈ।

Vinkmag ad
Share Our Daily Posts

News Desk

Read Previous

ਨਵੇਂ ਬਿਜਲੀ ਬਿੱਲ ‘ਚ ਇੰਝ ਐਡਜਸਟ ਹੋਣਗੀਆਂ ਜੂਨ ਦੀਆਂ ਯੂਨਿਟਾਂ, ਪਾਵਰਕਾਮ ਨੇ ਖਪਤਕਾਰਾਂ ਦੀ ਦੁਬਿਧਾ ਕੀਤੀ ਦੂਰ

Read Next

ਦਿੱਲੀ ਤੋਂ ਜਬਲਪੁਰ ਆ ਰਹੇ ਸਪਾਈਸਜੈੱਟ ਦੇ ਜਹਾਜ਼ ‘ਚ 5 ਹਜ਼ਾਰ ਫੁੱਟ ਦੀ ਉਚਾਈ ‘ਤੇ ਅਚਾਨਕ ਨਿਕਲਿਆ ਧੂੰਆਂ, ਕੀਤੀ ਗਈ ਐਮਰਜੈਂਸੀ ਲੈਂਡਿੰਗ