ਜਲੰਧਰ : ਹੁਣ ਪਾਵਰਕੌਮ (Powercom) ਬਿਨਾਂ ਦੱਸੇ ਬਿਜਲੀ ਦਾ ਲੋਡ ਵਧਾਉਣ ਦੇ ਨਾਲ-ਨਾਲ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਖ਼ਿਲਾਫ਼ ਵੀ ਸ਼ਿਕੰਜਾ ਕੱਸਣ ਜਾ ਰਿਹਾ ਹੈ। ਜਿਨ੍ਹਾਂ ਇਲਾਕਿਆਂ ‘ਚ ਲੱਗੇ ਟਰਾਂਸਫਾਰਮਰਾਂ ‘ਚ ਫਾਲਟ ਆ ਰਹੇ ਹਨ, ਉੱਥੇ ਉਕਤ ਖੇਤਰ ਦੇ ਘਰਾਂ ਦਾ ਪਾਵਰਕਾਮ ਲੋਡ ਚੈੱਕ ਕਰ ਰਿਹਾ ਹੈ। ਜੇਕਰ ਘਰ ਦਾ ਜ਼ਿਆਦਾ ਲੋਡ ਪਾਇਆ ਗਿਆ ਤਾਂ ਮੌਕੇ ‘ਤੇ ਹੀ ਜੁਰਮਾਨਾ ਲਗਾਇਆ ਜਾਵੇਗਾ। ਪਾਵਰਕਾਮ ਜਲੰਧਰ ਸਰਕਲ ਦੇ ਅਧਿਕਾਰੀਆਂ ਨੇ ਐਕਸੀਅਨ, ਐਸਡੀਓ ਤੇ ਜੇਈ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਸ ਖੇਤਰ ਵਿਚ ਵਾਰ-ਵਾਰ ਫਾਲਟ ਆ ਰਿਹਾ ਹੈ, ਲੋਡ ਅਪ-ਡਾਊਨ ਹੋ ਰਿਹਾ ਹੈ ਤਾਂ ਉਕਤ ਖੇਤਰ ਦੇ ਘਰਾਂ ਦੇ ਬਿਜਲੀ ਲੋਡ ਦੀ ਜਾਂਚ ਕੀਤੀ ਜਾਵੇ।
ਬਿਜਲੀ ਲੋਡ ਵਧਾਉਣ ਨਾਲ ਟਰਾਂਸਫਾਰਮਰ ’ਚ ਫਾਲਟ ਤੇ ਕੇਬਲ ਸੜ ਰਹੀ ਹੈੋ। ਬਾਬਾ ਮੋਹਨ ਦਾਸ ਨਗਰ ਦੇ ਨਾਲ ਲੱਗਣ ਵਾਲੀ ਪਾਲੀ ਹਿਲ ਅਪਾਰਟਮੈਂਟ ’ਚ ਲੋਡ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਟਰਾਂਸਫਾਰਮਰ ’ਚ ਫਾਲਟ ਆ ਰਿਹਾ ਹੈ। ਜਿਸ ਦੇ ਚਲਦੇ ਸ਼ਨਿਚਰਵਾਰ ਨੂੰ ਅਪਾਰਟਮੈਂਟ ਦੀ ਬਿਜਲੀ 22 ਘੰਟੇ ਬੰਦ ਰਹੀ। ਬਿਜਲੀ ਨਾ ਹੋਣ ਦੀ ਵਜ੍ਹਾ ਨਾਲ ਅਪਾਰਟਮੈਂਟ ’ਚ ਰਹਿਣ ਵਾਲੇ ਲੋਕਾਂ ਦਾ ਸਾਰਾ ਦਿਨ ਹੀ ਖਰਾਬ ਰਿਹਾ। ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਲੋਡ ਜ਼ਿਆਦਾ ਹੋਣ ਨਾਲ ਕੇੇਬਲ ਸਡ਼ ਗਈ। ਜਿਸ ਦੇ ਚਲਦੇ ਬਿਜਲੀ ਸਪਲਾਈ ਸ਼ੁਰੂ ਨਾ ਹੋ ਸਕੀ। ਅਪਾਰਟਮੈਂਟ ’ਚ ਰਹਿਣ ਵਾਲੇ ਲੋਕਾਂ ਦੇ ਘਰਾਂ ਦੋ ਲੋਡ ਚੈਕ ਕਰਣ ਲਈ ਸ਼ਨਿਚਰਵਾਰ ਸਵੇਰੇ ਪਾਵਰਕਾਮ ਨੇ ਛਾਪੇਮਾਰੀ ਕੀਤੀ। ਐਸਡੀਓ ਬਲਬੀਰ ਸਿੰਘ ਆਪਣੇ ਮੁਲਾਜ਼ਮਾਂ ਦੇ ਨਾਲ ਘਰਾਂ ਦੇ ਲੋਡ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ।
ਪਾਵਰਕਾਮ ਨੇ ਚੈਕਿੰਗ ’ਚ ਕੁੱਲ 40 ਘਰ ਚੈਕ ਕੀਤੇ। ਜਿਸ ’ਚ 15 ਘਰ ਅਜਿਹੇ ਸਨ ਜਿਨ੍ਹਾਂ ਦਾ ਲੋਡ ਵਧਣ ਵਾਲਾ ਸੀ। ਲੋਕ ਬਿਨਾਂ ਪਾਵਰਕਾਮ ਨੂੰ ਸੂਚਿਤ ਕੀਤੇ ਹੀ ਲੋਡ ਜ਼ਿਆਦਾ ਚਲਾ ਰਹੇ ਸਨ। ਵਿਭਾਗ ਨੇ ਘਰਾਂ ਦਾ ਪਤਾ ਨੋਟ ਕਰਕ ਹੈਡ ਆਫਿਸ ਨੂੰ ਦੱਸ ਦਿੱਤਾ ਹੈ। ਘੱਟ ਲੋਡ ਵਾਲੇ ਘਰਾਂ ’ਚ ਰਹਿ ਰਹੇ ਲੋਕਾਂ ਨੂੰ ਘਰਾਂ ਦਾ ਲੋਡ ਵਧਾਉਣ ਲਈ ਕਿਹਾ ਗਿਆ ਹੈ। ਫਿਲਹਾਲ ਪਾਵਰਕਾਮ ਕੋਲ ਘੱਟ ਲੋਡ ’ਚ ਜ਼ਿਆਦਾ ਲੋਡ ਚਲਾ ਰਹੇ ਲੋਕਾਂ ਨੂੰ ਜੁਰਮਾਨਾ ਕਰਦੇ ਹਨ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਪਾਲੀ ਅਪਾਰਟਮੈਂਟ ’ਚ ਕੁਝ ਘਰ ਘੱਟ ਤੇ ਜ਼ਿਆਦਾ ਲੋਡ ਚਲਾ ਰਹੇ ਸਨ।
ਸੜੀ ਕੇਬਲ ਦੀ ਥਾਂ ਨਵੀਂ ਕੇਬਲ ਪਾਈ
ਪਾਵਰਕਾਮ ਨੇ ਪਾਲੀ ਹਿਲ ਅਪਾਰਟਮੈਂਟ ’ਚ ਫਾਲਟ ਆਉਣ ਨਾਲ ਕੇਬਲ ਸਡ਼ ਗਈ ਸੀ। ਕੇਬਲ ਸਡ਼ਣ ਦਾ ਕਾਰਨ ਵੀ ਜ਼ਿਆਦਾ ਲੋਡ ਹੈ। ਵਿਭਾਗ ਨੇ ਪੁਰਾਣੀ ਕੇਬਲ ਨੂੰ ਉਤਾਰ ਕੇ ਨਵੀਂ ਲਾ ਦਿੱਤੀ ਹੈ। ਐਸਡੀਓ ਬਲਬੀਰ ਸਿੰਘ ਨੇ ਕਿਹਾ ਕਿ ਅਪਾਰਟਮੈਂਟ ’ਚ ਕੁਝ ਘਰ ਅਜਿਹੇ ਹਨ ਜਿਨ੍ਹਾਂ ਦੇ ਲੋਡ ਵਧਾਉਣ ਵਾਲੇ ਹਨ। ਘੱਟ ਤੇ ਜ਼ਿਆਦਾ ਲੋਡ ਚੱਲ ਰਹੇ ਹਨ। ਜਿਸ ਦੇ ਚਲਦੇ ਰੋਜ਼ਾਨਾ ਬਿਜਲੀ ਫਾਲਟ ਆ ਰਹੇ ਸਨ।
ਜਾਣੋ ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਨੇ ਕੀ ਕਿਹਾ
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਇੰਦਰਵਾਲ ਸਿੰਘ ਨੇ ਕਿਹਾ ਕਿ ਖਪਤਕਾਰ ਨੂੰ ਘਰ ਦਾ ਲੋਡ ਵਧਾਉਣ ਲਈ ਪਾਵਰਕਾਮ ਦੀ ਮਨਜ਼ੂਰੀ ਲੈਣੀ ਚਾਹੀਦੀ ਹੈ। ਜਿਹੜੇ ਇਲਾਕੇ ‘ਚ ਵਾਰ-ਵਾਰ ਬਿਜਲੀ ਫਾਲਟ ਆ ਰਹੇ ਹਨ, ਉਕਤ ਇਲਾਕੇ ਦੇ ਘਰਾਂ ਦੇ ਲੋਡ ਚੈੱਕ ਕਰਵਾਏ ਜਾਣਗੇ। ਜੇ ਘੱਟ ‘ਤੇ ਜ਼ਿਆਦਾ ਲੋਡ ਖਪਤਕਾਰ ਚਲਾ ਰਹੇ ਹਨ ਤਾਂ ਜੁਰਮਾਨਾ ਲਾਇਆ ਜਾਵੇਗਾ ਤੇ ਤੁਰੰਤ ਲੋਡ ਵਧਾਉਣ ਲਈ ਕਿਹਾ ਜਾਵੇਗਾ। ਪਾਵਰ ਕਰਮਚਾਰੀਆਂ ਨੂੰ ਲੋਡ ਚੈੱਕ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
