Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 10, 2026

ਸਤਲੁਜ ਨੂੰ ਹੋਰ ਪਲੀਤ ਕਰ ਰਿਹੈ ਫਿਲੌਰ ਦੇ ਸੀਵਰੇਜ ਦਾ ਪਾਣੀ

ਫਿਲੌਰ : ਕਦੇ ਸਮਾਂ ਹੁੰਦਾ ਸੀ ਜਦੋਂ ਸਤਲੁਜ ਕੰਢੇ ਨਾਲ ਵੱਸਦੇ ਕਸਬਿਆ ਤੇ ਪਿੰਡਾਂ ਦੇ ਲੋਕ ਇਸ ਪਾਣੀ ਦੀ ਵਰਤੋਂ ਨਹਾਉਣ ਤੇ ਪੀਣ ਲਈ ਕਰਦੇ ਸਨ। ਇਸ ਦਾ ਪਾਣੀ ਪਵਿੱਤਰ ਮੰਨ ਕੇ ਘਰਾਂ ਲਈ ਭਰ ਕੇ ਲਿਜਾਂਦੇ ਸਨ। ਇਸ ਨਾਲ ਲੋਕਾਂ ਦੀ ਸ਼ਰਧਾ ਜੁਡ਼ੀ ਹੋਈ ਹੈ ਤੇ ਲੋਕ ਇਥੇ ਪੁੱਜ ਕੇ ਪੂਜਾ ਦੀ ਸਮੱਗਰੀ ਜਲ ਪ੍ਰਵਾਹ ਕਰਨ ਲਈ ਆਉਂਦੇ ਹਨ। ਮੌਜੂਦਾ ਹਾਲਾਤ ਇਹ ਬਣ ਚੁੱਕੇ ਹਨ ਲੋਕ ਇਸ ਦੇ ਪਾਣੀ ਕੋਲੋਂ ਲੰਘਣ ਵੇਲੇ ਇਸ ਵਿਚ ਆਉਣ ਵਾਲੇ ਬਦਬੋ ਤੇ ਗੰਦਗੀ ਕਾਰਨ ਨੱਕ-ਮੂੰਹ ਢੱਕ ਲੈਂਦੇ ਹਨ। ਸਥਿਤੀ ਦਾ ਦੂਜਾ ਪਾਸਾ ਇਹ ਹੈ ਕਿ ਇਸ ਦਾ ਪਾਣੀ ਹੁਣ ਇਨਸਾਨਾਂ ਤਾਂ ਕੀ ਜਾਨਵਰਾਂ ਦੇ ਪੀਣ ਤੇ ਨਹਾਉਣ ਯੋਗ ਨਹੀਂ ਰਿਹਾ।

ਪਹਿਲਾਂ ਹੀ ਦੂਸ਼ਤ ਹੋ ਚੁੱਕੇ ਸਤਲੁਜ ਦਰਿਆ ਨੂੰ ਹੋਰ ਪਲੀਤ ਕਰਨ ਵਿਚ ਇਸ ਦੇ ਕੰਢੇ ਵੱਸਿਆ ਕਸਬਾ ਫਿਲੌਰ ਵੀ ਪਿੱਛੇ ਨਹੀਂ ਹੈ। ਇਥੋਂ ਦੀ ਨਗਰ ਕੌਂਸਲ ਤੇ ਸੀਵਰੇਜ ਬੋਰਡ ਵੱਲੋਂ ਸੀਵਰੇਜ ਦਾ ਗੰਦਾ ਬਿਨਾਂ ਟਰੀਟ ਕੀਤੇ ਹੀ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਕਸਬੇ ਦੇ ਆਸ-ਪਾਸ ਦੇ ਪਿੰਡਾਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਵੀ ਡਰੇਨਾ ਰਾਹੀਂ ਦਰਿਆ ਵਿਚ ਜਾ ਰਿਹਾ ਹੈ। ਕਸਬੇ ਦਾ ਸੀਵਰੇਜ ਦਾ ਪਾਣੀ ਟਰੀਟ ਕਰਕੇ ਦਰਿਆ ’ਚ ਸੁੱਟਣ ਲਈ ਇਹ ਟਰੀਟਮੈਂਟ ਪਲਾਂਟ ਲਾਇਆ ਗਿਆ ਸੀ। ਉਸ ਵੇਲੇ ਕਰੀਬ 25 ਲੱਖ ਰੁਪਏ ਦਾ ਲਾਗਤ ਨਾਲ ਬਣੇ ਇਸ ਟਰੀਟਮੈਂਟ ਦੀ ਸਮਰੱਥਾ 2.60 ਐੱਮਐੱਲਡੀ ਸੀ। 2016 ਵਿਚ ਇਸ ਟਰੀਟਮੈਂਟ ਪਲਾਂਟ ਦੀ ਮਿਆਦ ਪੁੱਗ ਗਈ ਸੀ ਪਰ ਉਸ ਤੋਂ ਬਾਅਦ ਕਿਸੇ ਸਰਕਾਰ ਨੇ ਇਸ ਟਰੀਟਮੈਂਟ ਪਲਾਂਟ ਦੀ ਸਾਰ ਨਹੀਂ ਲਈ। ਪਿਛਲੇ 6 ਸਾਲਾਂ ਤੋਂ ਫਿਲੌਰ ਸ਼ਹਿਰ ਦਾ ਸੀਵਰੇਜ ਅਤੇ ਆਸ-ਪਾਸ ਦੇ ਪਿੰਡਾਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਬਿਨਾਂ ਟਰੀਟ ਕੀਤੇ ਹੀ ਸਤਲੁਜ ਦਰਿਆ ਵਿਚ ਡਿੱਗ ਰਿਹਾ ਹੈ। ਇਸ ਪਾਸੇ ਨਾ ਤਾਂ ਕਿਸੇ ਸਰਕਾਰ ਦੀ ਨਜ਼ਰ ਪੈ ਰਹੀ ਹੈ ਤੇ ਨਾ ਨਗਰ ਕੌਂਸਲ ਧਿਆਨ ਦੇ ਰਿਹਾ ਹੈ। ਟਰੀਟਮੈਂਟ ਪਲਾਂਟ ਦੀ ਹਾਲਤ ਏਨੀ ਮਾਡ਼ੀ ਹੈ ਕਿ ਇਸ ਦੇ ਖੂਹ ਤੇ ਬੁੱਕਸ ਪਲਾਸਟਿਕ ਦੇ ਲਿਫਾਫਿਆਂ ਨਾਲ ਭਰੇ ਹੋਏ ਹਨ। ਇਸ ਦੀਆ ਮੋਟਰਾਂ ਬੰਦ ਪਈਆਂ ਹਨ ਤੇ ਕੰਮ ਨਹੀਂ ਕਰਦੀਆਂ। ਸੀਵਰੇਜ ਬੋਰਡ ਦੇ ਐੱਸਡੀਓ ਤਿਲਕ ਰਾਜ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਨਵਾਂ ਟਰੀਟਮੈਂਟ ਪਲਾਂਟ ਬਣਾਉਣ ’ਤੇ ਕਰੀਬ 6.12 ਕਰੋਡ਼ ਰੁਪਏ ਖਰਚ ਆਉਣਗੇ। ਇਸ ਲਈ ਸਰਕਾਰ ਨੂੰ ਨਗਰ ਕੌਂਸਲ ਨੇ ਤਜਵੀਜ਼ ਭੇਜੀ ਹੋਈ ਹੈ।

ਸਰਕਾਰ ਨੂੰ ਕਈ ਵਾਰ ਲਿਖ ਕੇ ਭੇਜਿਆ : ਪ੍ਰਧਾਨ

ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਦਾ ਕਹਿਣਾ ਹੈ ਕਿ ਸੀਵਰੇਜ ਟਰੀਟਮੈਂਟ ਪਲਾਂਟ ਦੀ ਮਿਆਦ 2016, ਵਿਚ ਖ਼ਤਮ ਹੋ ਚੁੱਕੀ ਹੈ, ਫਿਰ ਵੀ ਟਰੀਟਮੈਂਟ ਪਲਾਂਟ ਚਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੇ ਟਰੀਟਮੈਂਟ ਪਲਾਂਟ ਬਾਰੇ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ। ਜਦੋਂ ਸਰਕਾਰ ਸਾਨੂੰ ਫੰਡ ਦੇਵੇਗੀ ਉਦੋਂ ਹੀ ਨਵਾਂ ਟਰੀਟਮੈਂਟ ਪਲਾਂਟ ਬਣਾਉਣ ਦੀ ਤਿਆਰੀ ਕਰ ਦਿੱਤੀ ਜਾਵੇਗੀ।

ਸਾਬਕਾ ਪ੍ਰਧਾਨ ਗੋਇਲ ਦਾ ਪੱਖ

ਸਾਬਕਾ ਪ੍ਰਧਾਨ ਨਿੰਦੀ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਮੇਂ ਦੀਆ ਸਰਕਾਰਾਂ ਨੂੰ ਨਵੇ ਟਰੀਟਮੈਂਟ ਪਲਾਂਟ ਬਾਰੇ ਕਈ ਵਾਰ ਲਿਖ ਕੇ ਭੇਜਿਆ ਸੀ ਪਰ ਸਰਕਾਰਾਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਸਰਕਾਰਾਂ ਇੰਨੀਆਂ ਗੁੰਗੀਆ, ਬੋਲੀਆਂ ਹੋ ਚੁੱਕੀਆਂ ਹਨ ਕਿ ਫਿਲੌਰ ਦੇ ਅਧੂਰੇ ਕੰਮਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਪ੍ਰਿੰ. ਪ੍ਰੇਮ ਕੁਮਾਰ ਦਾ ਪ੍ਰਗਟਾਵਾ

ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਗਰ ਕੌਂਸਲ ਨੂੰ ਟਰੀਟਮੈਂਟ ਪਲਾਂਟ ਲਾਉਣ ਲਈ ਜਲਦ ਤੋਂ ਜਲਦ ਫੰਡ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ।

ਖੱਬੇ-ਪੱਖੀ ਆਗੂ ਦੀ ਵੰਗਾਰ

ਕਾਮਰੇਡ ਕੁਲਦੀਪ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਸਤਲੁਜ ਦਰਿਆ ਵਿਚ ਦੂਸ਼ਤ ਪਾਣੀ ਪੈਣ ਤੋਂ ਨਹੀਂ ਰੋਕਿਆ। ਉਨ੍ਹਾਂ ਦੀ ਮੌਜੂਦਾ ਸਰਕਾਰ ਨੂੰ ਪੁਰਜ਼ੋਰ ਮੰਗ ਹੈ ਕਿ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਜੇ ਨਗਰ ਕੌਂਸਲ ਤੇ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾਣਗੇ।

Vinkmag ad
Share Our Daily Posts

News Desk

Read Previous

ਪਾਵਰਕਾਮ ਨੇ ਕੱਸਿਆ ਸ਼ਿਕੰਜਾ ! ਇਲਾਕੇ ‘ਚ ਵਾਰ-ਵਾਰ ਫਾਲਟ ਆਇਆ ਤਾਂ ਹੋਵੇਗਾ ਘਰਾਂ ਦਾ ਲੋਡ ਚੈੱਕ, ਲੱਗੇਗਾ ਜੁਰਮਾਨਾ

Read Next

ਪੰਜਾਬ ਸਰਕਾਰ ਨੇ ਕੀਤੇ 16 ਪੀਪੀਐਸ ਦੇ ਤਬਾਦਲੇ, ਪੜ੍ਹੋ ਲਿਸਟ