Breaking News :

Jalandhar : ਨਸ਼ੇ ਦੀ ਪੂਰਤੀ ਲਈ ਦੋ ਭਰਾਵਾਂ ਨੇ ਦੋਸਤ ਨਾਲ ਮਿਲ ਕੇ ਬਣਾਇਆ ਗਿਰੋਹ, ਪਹਿਲਾਂ ਰੇਕੀ ਤੇ ਫਿਰ ਦਿੰਦਾ ਸੀ ਵਾਰਦਾਤਾਂ ਨੂੰ ਅੰਜ਼ਾਮ

ਬਜ਼ੁਰਗ ਜੋੜੇ ਨੇ 14 ਘੰਟੇ ਉਡਾਣ ’ਚ ਟੁੱਟੀ ਸੀਟ ’ਤੇ ਕੀਤਾ ਸਫ਼ਰ, ਏਅਰ ਇੰਡੀਆ ਦੇਵੇਗੀ 50 ਹਜ਼ਾਰ ਹਰਜਾਨਾ

ਭਗਵੰਤ ਮਾਨ ਸਰਕਾਰ ਵੱਲੋਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨੀ ਦੁੱਖਦਾਈ: ਐਡਵੋਕੇਟ ਧਾਮੀ

ਅਧਿਆਪਕਾਂ ਦੇ ਹੱਕ ‘ਚ ਹਾਈ ਕੋਰਟ ਦਾ ਵੱਡਾ ਫੈਸਲਾ, ਪੰਜਾਬ ਸਰਕਾਰ ਨੂੰ ਲਾਇਆ ਜੁਰਮਾਨਾ

Poonam Pandey : ਜ਼ਿੰਦਾ ਹੈ ਪੂਨਮ ਪਾਂਡੇ, ਦੱਸਿਆ ਕਿਉਂ ਫੈਲਾਈ ਸੀ ਮੌਤ ਦੀ ਅਫ਼ਵਾਹ, ਵੀਡੀਓ ਆਈ ਸਾਹਮਣੇ

ਸੜੀ ਹੋਈ ਲਾਸ਼ ਬਰਾਮਦ ਹੋਣ ’ਤੇ ਇਲਾਕੇ ’ਚ ਫੈਲੀ ਦਹਿਸ਼ਤ

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਯਾਤਰੀ ਤੋਂ 25 ਲੱਖ ਦਾ ਸੋਨਾ ਬਰਾਮਦ, ਅਗਲੇਰੀ ਕਾਰਵਾਈ ਸ਼ੁਰੂ

ਬਠਿੰਡਾ ‘ਚ ਦੋਸਤ ਦਾ ਕਤਲ ਕਰ ਕੇ ਘਰ ’ਚ ਦੱਬੀ ਲਾਸ਼, ਬਹਾਨੇ ਨਾਲ ਲੈ ਗਿਆ ਚਚੇਰੇ ਭਰਾ ਦੀ ਵਰਕਸ਼ਾਪ ‘ਤੇ ਫਿਰ ……

ਪੁਲਿਸ ਦੁਆਰਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਕਰਨ ਤੇ ਮਰਿਆਦਾ ਭੰਗ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਧਾਰਮਿਕ ਅਵੱਗਿਆ ਦਾ ਦੋਸ਼ੀ – ਗਿਆਨੀ ਰਘਬੀਰ ਸਿੰਘ

Jalandhar News : ਇਕੱਲੀ ਔਰਤ ਦੇਖ ਕੇ ਹੈਵਾਨ ਬਣਿਆ ਆਟੋ ਚਾਲਕ, ਹੱਤਿਆ ਤੋਂ ਬਾਅਦ ਲਾਸ਼ ਨਾਲ ਦੋ ਵਾਰ ਕੀਤਾ ਜਬਰ ਜਨਾਹ

March 1, 2024

ਅੱਜ ਤੋਂ ਪੰਜਾਬ ਭਰ ‘ਚ ਅਸ਼ਟਾਮ ਪੇਪਰਾਂ ਦੀ ਵਿਕਰੀ ਆਨਲਾਈਨ ਸ਼ੁਰੂ, ਈ ਸਟੈਂਪ ਜ਼ਰੀਏ ਹੋਣਗੇ ਸਾਰੇ ਕੰਮ

ਚੰਡੀਗਡ਼੍ਹ: ਸੂਬੇ ਭਰ ਵਿਚ ਅੱਜ ਤੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਆਨਲਾਈਨ ਹੋਵੇਗੀ। ਇਸ ਨਾਲ ਕਾਗਜ਼ੀ ਸਟੈਂਪ ਪੇਪਰਾਂ ਦੀ ਵਰਤੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ। ਸੋ ਅੱਜ ਭਾਵ 1 ਅਗਸਤ ਤੋਂ 50 ਰੁਪਏ ਦੇ ਅਸ਼ਟਾਮ ਤੋਂ ਲੈ ਕੇ ਸਾਰੇ ਅਸ਼ਟਾਮ ਆਨਲਾਈਨ ਮਿਲਣੇ ਸ਼ੁਰੂ ਹੋ ਜਾਣਗੇ।

ਹੁਣ ਸੂਬੇ ਭਰ ’ਚ ਸਾਰੇ ਕੰਮ ਈ ਸਟੈਂਪ ਰਾਹੀਂ ਹੀ ਹੋਣਗੇ। ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਕਾਜ ਵਿਚ ਹੋਰ ਕੁਸ਼ਲਤਾ ਲਿਆਉਣ ਤੇ ਮਾਲੀਏ ਨੂੰ ਲਗਦੇ ਖੋਰੇ ਨੂੰ ਰੋਕਣ ਲਈ ਇਹ ਅਹਿਮ ਫ਼ੈਸਲਾ ਲਿਆ ਸੀ। ਹੁਣ ਹਰ ਕੀਮਤ ਦੇ ਸਟੈਂਪ ਪੇਪਰ ਨੂੰ ਈ-ਸਟੈਂਪ ਰਾਹੀਂ ਭਾਵ ਕੰਪਿਊਟਰ ਤੋਂ ਪਿੰ੍ਰਟਆਊਟ ਰਾਹੀਂ ਕਿਸੇ ਵੀ ਅਸ਼ਟਾਮ ਫ਼ਰੋਸ਼ ਜਾਂ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਬੈਂਕਾਂ ਤੋਂ ਪ੍ਰਾਪਤ ਕੀਤਾ ਜਾ ਸਕੇਗਾ।

ਅਸ਼ਟਾਮ ਫ਼ਰੋਸ਼ਾਂ ਨੂੰ ਇਕ ਰੁਪਏ ਤੋਂ ਲੈ ਕੇ 19999 ਰੁਪਏ ਤੱਕ ਦੇ ਈ-ਸਟੈਂਪ ਉਤੇ 2 ਫ਼ੀਸਦੀ ਦੀ ਦਰ ਨਾਲ ਸਰਕਾਰ ਵੱਲੋਂ ਕਮਿਸ਼ਨ ਦਿੱਤਾ ਜਾਵੇਗਾ ਜਦਕਿ ਆਮ ਲੋਕਾਂ ਨੂੰ ਸਟੈਂਪ ਪੇਪਰ ਪੂਰੇ ਰੇਟ ਉਤੇ ਹੀ ਮਿਲਣਗੇ।

ਦੱਸ ਦੇਈਏ ਕਿ ਪਹਿਲਾਂ ਇਹ ਸਹੂਲਤ ਕੇਵਲ 20000 ਰੁਪਏ ਤੋਂ ਉੱਪਰ ਦੇ ਸਟੈਂਪ ਪੇਪਰਾਂ ਲਈ ਸੀ।ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਸਾਲਾਨਾ ਤਕਰੀਬਨ 35 ਕਰੋਡ਼ ਰੁਪਏ ਦੀ ਬੱਚਤ ਹੋਵੇਗੀ, ਜੋ ਸਟੈਂਪ ਪੇਪਰਾਂ ਦੀ ਛਪਾਈ ’ਤੇ ਖ਼ਰਚ ਹੁੰਦੇ ਸਨ।

Vinkmag ad
Share Our Daily Posts

News Desk

Read Previous

22.60 ਕਰੋੜ ਨਾਲ ਹੋਵੇਗਾ ਸੁਨਾਮ ਦਾ ਵਿਕਾਸ

Read Next

ਚੰਡੀਗੜ੍ਹ: ਸੈਨੇਟਰੀ ਬਾਇਓ-ਮੈਡੀਕਲ ਵੇਸਟ ਨੂੰ ਪ੍ਰੋਸੈਸ ਕਰਨ ਲਈ ਸਮਝੌਤਾ, ਰੋਜ਼ਾਨਾ 500 ਕਿਲੋ ਉੱਠੇਗਾ ਕੂੜਾ