ਵੱਡੀ ਖ਼ਬਰ: ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰਨ ’ਤੇ ਭਾਰਤ ਦਾ ਨਵਾਂ ਫ਼ੈਸਲਾ ਆਇਆ ਸਾਹਮਣੇ
ਜਲੰਧਰ। ਜਲੰਧਰ ਦੇ ਨਾਲ ਲੱਗਦੀ ਇਕ ਸਿੱਖਿਆ ਸੰਸਥਾ ’ਚ ਮੰਗਲਵਾਰ ਦੇਰ ਰਾਤ ਇਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਚੰਡੀਗੜ੍ਹ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ। ਰਾਤ 11 ਵਜੇ ਇਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੋਸਟਲ ‘ਚ ਹੰਗਾਮਾ ਮਚ ਗਿਆ। ਵਿਦਿਆਰਥੀਆਂ ਨੇ ਇਕੱਠੇ ਹੋ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ‘ਤੇ ਹਲਕਾ ਲਾਠੀਚਾਰਜ ਕੀਤਾ।
ਕਪੂਰਥਲਾ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੇਰ ਰਾਤ ਤਕ ਵਿਦਿਅਕ ਅਦਾਰੇ ਦੇ ਅਹਾਤੇ ਵਿੱਚ ਡਟੇ ਰਹੇ। ਕਪੂਰਥਲਾ ਪੁਲਿਸ ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਕਰੀਬ 5.30 ਵਜੇ ਸੂਚਨਾ ਮਿਲੀ ਕਿ ਬੀਏ ਪਹਿਲੇ ਸਾਲ ਦੇ ਡਿਜ਼ਾਈਨ ਦੇ ਵਿਦਿਆਰਥੀ ਅਗਨ ਨੇ ਖੁਦਕੁਸ਼ੀ ਕਰ ਲਈ ਹੈ। ਅਸੀਂ ਮੌਕੇ ‘ਤੇ ਪਹੁੰਚ ਕੇ ਸੁਸਾਈਡ ਨੋਟ ਬਰਾਮਦ ਕੀਤਾ, ਜਿਸ ‘ਚ ਨਿੱਜੀ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਸੀ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਵਿਦਿਆਰਥੀ ਸੰਸਥਾ ਦੇ ਹੋਸਟਲ ਵਿੱਚ ਹੀ ਰਹਿੰਦਾ ਸੀ। ਪੁਲਿਸ ਨੇ ਲਾਸ਼ ਨੂੰ ਕਮਰੇ ‘ਚੋਂ ਕੱਢ ਕੇ ਕਮਰੇ ਨੂੰ ਸੀਲ ਕਰ ਦਿੱਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਵਾਲਾ ਵਿਦਿਆਰਥੀ ਦੱਖਣੀ ਭਾਰਤ ਦਾ ਰਹਿਣ ਵਾਲਾ ਸੀ।
ਵਿਦਿਆਰਥੀਆਂ ਨੂੰ ਘਟਨਾ ਦੀ ਜਾਣਕਾਰੀ ਮੰਗਲਵਾਰ ਰਾਤ ਕਰੀਬ 9 ਵਜੇ ਵਿਦਿਅਕ ਸੰਸਥਾ ਦੇ ਅਹਾਤੇ ‘ਚ ਮਿਲੀ, ਇਸ ਤੋਂ ਬਾਅਦ ਪ੍ਰਬੰਧਕਾਂ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਵਿਦਿਆਰਥੀ ਮ੍ਰਿਤਕ ਹਾਲਤ ‘ਚ ਪਿਆ ਸੀ। ਹੋਸਟਲ ਦੇ ਹੋਰ ਵਿਦਿਆਰਥੀਆਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਹੋਸਟਲ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਕਾਬੂ ਕਰਨ ਲਈ ਪ੍ਰਬੰਧਕਾਂ ਨੂੰ ਪੁਲਿਸ ਬੁਲਾਉਣੀ ਪਈ। ਹਾਲਾਂਕਿ ਦੇਰ ਰਾਤ ਇੰਟਰਨੈੱਟ ਮੀਡੀਆ ‘ਤੇ ਕੁਝ ਫੋਟੋਆਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ, ਪਰ ਉਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ। ਐੱਸਐੱਸਪੀ ਬੈਂਸ ਨੇ ਦੱਸਿਆ ਕਿ ਸਥਿਤੀ ਸ਼ਾਂਤੀਪੂਰਨ ਹੈ।
ਯੂਨੀਵਰਸਿਟੀ ਨੇ ਕਿਹਾ- ਵਿਦਿਆਰਥੀ ਨੇ ਨਿੱਜੀ ਕਾਰਨਾਂ ਕਰਕੇ ਕੀਤੀ ਖੁਦਕੁਸ਼ੀ
Punjab | We received info at around 5:30pm on September 20 that a first-year student of B. Design at Lovely Professional University died by suicide. We reached the spot & recovered a suicide note which cited personal reasons; further investigation underway: Kapurthala Police pic.twitter.com/GKCqMpjLvV
— ANI (@ANI) September 21, 2022
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਇਸ ਮਾਮਲੇ ਨੂੰ ਲੈ ਕੇ ਇੰਟਰਨੈੱਟ ਮੀਡੀਆ ‘ਤੇ ਬਿਆਨ ਦਿੱਤਾ, ਕਿਹਾ ਕਿ ਮੁਢਲੀ ਜਾਂਚ ਤੇ ਸੁਸਾਈਡ ਨੋਟ ਦੇ ਵੇਰਵੇ ਮ੍ਰਿਤਕ ਦੇ ਨਿੱਜੀ ਕਾਰਨਾਂ ਵੱਲ ਇਸ਼ਾਰਾ ਕਰਦੇ ਹਨ। ਯੂਨੀਵਰਸਿਟੀ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।
