Breaking News :

Jalandhar : ਨਸ਼ੇ ਦੀ ਪੂਰਤੀ ਲਈ ਦੋ ਭਰਾਵਾਂ ਨੇ ਦੋਸਤ ਨਾਲ ਮਿਲ ਕੇ ਬਣਾਇਆ ਗਿਰੋਹ, ਪਹਿਲਾਂ ਰੇਕੀ ਤੇ ਫਿਰ ਦਿੰਦਾ ਸੀ ਵਾਰਦਾਤਾਂ ਨੂੰ ਅੰਜ਼ਾਮ

ਬਜ਼ੁਰਗ ਜੋੜੇ ਨੇ 14 ਘੰਟੇ ਉਡਾਣ ’ਚ ਟੁੱਟੀ ਸੀਟ ’ਤੇ ਕੀਤਾ ਸਫ਼ਰ, ਏਅਰ ਇੰਡੀਆ ਦੇਵੇਗੀ 50 ਹਜ਼ਾਰ ਹਰਜਾਨਾ

ਭਗਵੰਤ ਮਾਨ ਸਰਕਾਰ ਵੱਲੋਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨੀ ਦੁੱਖਦਾਈ: ਐਡਵੋਕੇਟ ਧਾਮੀ

ਅਧਿਆਪਕਾਂ ਦੇ ਹੱਕ ‘ਚ ਹਾਈ ਕੋਰਟ ਦਾ ਵੱਡਾ ਫੈਸਲਾ, ਪੰਜਾਬ ਸਰਕਾਰ ਨੂੰ ਲਾਇਆ ਜੁਰਮਾਨਾ

Poonam Pandey : ਜ਼ਿੰਦਾ ਹੈ ਪੂਨਮ ਪਾਂਡੇ, ਦੱਸਿਆ ਕਿਉਂ ਫੈਲਾਈ ਸੀ ਮੌਤ ਦੀ ਅਫ਼ਵਾਹ, ਵੀਡੀਓ ਆਈ ਸਾਹਮਣੇ

ਸੜੀ ਹੋਈ ਲਾਸ਼ ਬਰਾਮਦ ਹੋਣ ’ਤੇ ਇਲਾਕੇ ’ਚ ਫੈਲੀ ਦਹਿਸ਼ਤ

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਯਾਤਰੀ ਤੋਂ 25 ਲੱਖ ਦਾ ਸੋਨਾ ਬਰਾਮਦ, ਅਗਲੇਰੀ ਕਾਰਵਾਈ ਸ਼ੁਰੂ

ਬਠਿੰਡਾ ‘ਚ ਦੋਸਤ ਦਾ ਕਤਲ ਕਰ ਕੇ ਘਰ ’ਚ ਦੱਬੀ ਲਾਸ਼, ਬਹਾਨੇ ਨਾਲ ਲੈ ਗਿਆ ਚਚੇਰੇ ਭਰਾ ਦੀ ਵਰਕਸ਼ਾਪ ‘ਤੇ ਫਿਰ ……

ਪੁਲਿਸ ਦੁਆਰਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਕਰਨ ਤੇ ਮਰਿਆਦਾ ਭੰਗ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਧਾਰਮਿਕ ਅਵੱਗਿਆ ਦਾ ਦੋਸ਼ੀ – ਗਿਆਨੀ ਰਘਬੀਰ ਸਿੰਘ

Jalandhar News : ਇਕੱਲੀ ਔਰਤ ਦੇਖ ਕੇ ਹੈਵਾਨ ਬਣਿਆ ਆਟੋ ਚਾਲਕ, ਹੱਤਿਆ ਤੋਂ ਬਾਅਦ ਲਾਸ਼ ਨਾਲ ਦੋ ਵਾਰ ਕੀਤਾ ਜਬਰ ਜਨਾਹ

March 1, 2024

ਧਾਰਮਿਕ ਸਥਾਨਾਂ ਦੀਆਂ ਗੋਲਕਾਂ ’ਚ 30 ਸਤੰਬਰ ਤੱਕ ਦਿੱਤੇ ਜਾ ਸਕਦੇ ਹਨ ਦੋ ਹਜ਼ਾਰ ਦੇ ਨੋਟ, ਗੁਰੂ ਘਰਾਂ ਦੇ ਮੁੱਖ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ

ਅੰਮ੍ਰਿਤਸਰ : ਆਰਬੀਆਈ ਵੱਲੋਂ ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਲਈ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਗੁਰੂ ਘਰਾਂ ਦੀ ਸੇਵਾ ’ਚ ਹਿੱਸਾ ਪਾਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਲੋਕ ਧਾਰਮਿਕ ਅਸਥਾਨਾਂ ’ਤੇ ਦੋ ਹਜ਼ਾਰ ਰੁਪਏ ਦੇ ਨੋਟ ਪਹਿਲਾਂ ਦੀ ਤਰ੍ਹਾਂ 30 ਸਤੰਬਰ ਤੱਕ ਭੇਟ ਕਰ ਸਕਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧੀਨ ਆਉਂਦੇ ਗੁਰੂ ਘਰਾਂ ਦੇ ਮੁੱਖ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਆਰਬੀਆਈ ਵੱਲੋਂ 30 ਸਤੰਬਰ ਤੱਕ ਦੋ ਹਜ਼ਾਰ ਦੇ ਨੋਟ ਵਾਪਸ ਜਮ੍ਹਾਂ ਕਰਵਾਉਣ ਦਾ ਸਮਾਂ ਰੱਖਿਆ ਹੈ, ਜਿਸ ਦੇ ਆਧਾਰ ’ਤੇ ਸੰਗਤਾਂ ਵੱਲੋਂ ਚੜ੍ਹਾਵੇ ’ਚ ਆਉਣ ਵਾਲੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਬਿਨਾਂ ਖ਼ਜ਼ਾਨੇੇ ’ਚ ਜਮ੍ਹਾਂ ਰੱਖਿਆਂ ਬੈਂਕਾਂ ਵਿਚ ਜਮ੍ਹਾਂ ਕਰਵਾ ਦਿੱਤੇ ਜਾਣ। ਦੋ ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੀ ਵਾਪਸੀ ਨਾਲ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ’ਚ ਆਉਣ ਵਾਲੇ ਦਿਨਾਂ ਵਿਚ ਵੱਧ ਹੋ ਸਕਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੜ੍ਹਾਵੇ ’ਚ ਵੀ ਦੋ ਹਜ਼ਾਰ ਰੁਪਏ ਦੇ ਨੋਟਾਂ ਦੇ ਵਾਧੇ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਮੈਨੇਜਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੋਲਕਾਂ ਦੇ ਖ਼ਜ਼ਾਨੇ ਦੀ ਗਿਣਤੀ ਰੋਜ਼ਾਨਾ ਹੁੰਦੀ ਹੈ, ਇਸ ਸਮੇਂ ਤੱਕ ਕੋਈ ਖ਼ਾਸ ਵਾਧਾ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪਹਿਲਾਂ ਦੀ ਤਰ੍ਹਾਂ ਗਿਣਤੀ ਕੀਤਾ ਖ਼ਜ਼ਾਨਾ ਨਾਲ ਦੀ ਨਾਲ ਬੈਂਕਾਂ ’ਚ ਭੇਜ ਦਿੱਤਾ ਜਾਂਦਾ ਹੈ। ਇਕ ਦਿਨ ਦੀ ਗੋਲਕ ਜਾਂ ਚੜ੍ਹਤ ਨੂੰ ਗਿਣਤੀ ਕਰਕੇ ਬੈਂਕ ’ਚ ਜਮ੍ਹਾਂ ਕਰਵਾਉਂਣ ਲਈ ਦਿੱਤਾ ਜਾਂਦਾ ਹੈ, ਜਿਸ ’ਚ 10 ਰੁਪਏ ਤੋਂ ਲੈ ਕੇ ਦੋ ਹਜ਼ਾਰ ਰੁਪਏ ਦੇ ਨੋਟ ਵੀ ਹੁੰਦੇ ਹਨ। ਇਹ ਮਾਤਰਾ ਪਹਿਲਾਂ ਦੀ ਤਰ੍ਹਾਂ ਹੀ ਹੈ।

ਆਰਬੀਆਈ ਦੀਆਂ ਹਦਾਇਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਕਰਦੀ ਹੈ ਪ੍ਰਬੰਧ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਓਐਸਡੀ ਸਤਬੀਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਘਰਾਂ ’ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਸੰਗਤਾਂ ਪਾਸੋਂ ਤੈਅ ਨਿਯਮਾਂ ਅਨੁਸਾਰ ਮਾਇਆ ਪ੍ਰਾਪਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 2016 ’ਚ ਹੋਈ ਨੋਟਬੰਦੀ ਸਮੇਂ ਵੀ ਜਿਸ ਤਰ੍ਹਾਂ ਦੀਆਂ ਹਦਾਇਤਾਂ ਆਰਬੀਆਈ ਜਾਂ ਸਰਕਾਰ ਨੇ ਦਿੱਤੀਆਂ ਸਨ, ਉਸ ਮੁਤਾਬਿਕ ਹੀ 500 ਜਾਂ 1000 ਰੁਪਏ ਦੇ ਨੋਟ ਪ੍ਰਾਪਤ ਕੀਤੇ ਸਨ। ਉਨ੍ਹਾਂ ਕਿਹਾ ਕਿ ਸੰਗਤਾਂ ਅਪਣੀ ਸ਼ਰਧਾ ਅਨੁਸਾਰ ਧਾਰਮਿਕ ਅਸਥਾਨਾਂ ’ਤੇ ਚੜ੍ਹਾਵਾ ਦਿੰਦੀਆਂ ਹਨ। ਬਹੁਤ ਸਾਰੀਆਂ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਡਿਜਟਲ ਵਿਧੀ ਰਾਹੀਂ ਆਨਲਾਈਨ ਸੇਵਾ ਭੇਜਦੀਆਂ ਹਨ। ਵੱਡਾ ਹਿੱਸਾ ਗੋਲਕ ’ਚ ਚੜ੍ਹਾਵੇ ਦੀ ਮਾਇਆ ਦਾ ਹੁੰਦਾ ਹੈ। ਗੋਲਕ ’ਚ ਮਾਇਆ ਹਮੇਸ਼ਾ ਹੀ ਰਲ਼ਵੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੜਾਹ ਪ੍ਰਸ਼ਾਦਿ, ਸ੍ਰੀ ਆਖੰਡ ਪਾਠ ਸਾਹਿਬ, ਲੰਗਰ, ਇਮਾਰਤਾਂ ਆਦਿ ਦੀ ਸੇਵਾ ਰਸੀਦ ਰਾਹੀਂ ਜਮ੍ਹਾਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਾਰੇ ਧਾਰਮਿਕ ਅਸਥਾਨਾਂ ਨੂੰ ਇੱਕੋ ਜਿਹੀਆਂ ਹਦਾਇਤਾਂ ਜਾਰੀ ਹੁੰਦੀਆਂ ਹਨ, ਜਿਸ ਦਾ ਆਮ ਸੰਗਤ ਨੂੰ ਵੀ ਪਤਾ ਚੱਲ ਜਾਂਦਾ ਹੈ। ਜੇਕਰ ਸਰਕਾਰ ਕੋਈ ਹਦਾਇਤ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਜਾਰੀ ਕਰੇਗੀ ਤਾਂ ਉਸ ਮੁਤਾਬਿਕ ਹੀ ਪ੍ਰਬੰਧ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਪੰਜਾਬੀ ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਮੌਕੇ ‘ਤੇ ਮੌਜੂਦ, ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ

Read Next

ਜਨਵਰੀ 2024’ਚ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਦੀ ਤਿਆਰੀ, ਯੂਪੀ ਦੇ ਮੁੱਖ ਮੰਤਰੀ ਆਦਿਤਿਆਨਾਥ ਨੇ ਜਨਤਾ ਨੂੰ ਦਿੱਤਾ ਸੱਦਾ