ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਚੱਲ ਗਈਆਂ ਤਲ.ਵਾਰਾਂ, ਭਰਾਵਾਂ ਨੇ ਸ਼ਰੇਆਮ ਵੱ.ਢ ਕੇ ਮਾ.ਰ”ਤਾ ਮੁੰਡਾ
ਨਵੀਂ ਦਿੱਲੀ : ਲੋਕ ਸਭਾ ਚੋਣ ਤੋਂ ਬਿਲਕੁਲ ਪਹਿਲਾਂ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਇਨ੍ਹਾਂ ਵਿਚੋਂ ਚਾਰ ਸੂਬਿਆਂ ’ਚ ਸੱਤਾ ਦਾ ਤਾਜ ਕਿਸ ਦੇ ਸਿਰ ਸਜੇਗਾ, ਇਹ ਐਤਵਾਰ ਯਾਨੀ ਅੱਜ ਨਤੀਜੇ ਆਉਣ ਨਾਲ ਸਾਫ਼ ਹੋ ਜਾਵੇਗਾ ਜਦਕਿ ਮਿਜ਼ੋਰਮ ’ਚ ਵੋਟਾਂ ਦੀ ਗਿਣਤੀ ਚਾਰ ਦਸੰਬਰ ਨੂੰ ਹੋਵੇਗੀ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਦੇ ਚੋਣ ਨਤੀਜੇ ਅੱਜ 3 ਦਸੰਬਰ ਨੂੰ ਆਉਣਗੇ। ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਛੱਤੀਸਗੜ੍ਹ ‘ਚ ਭਾਜਪਾ ਨੂੰ ਵੱਡੀ ਲੀਡ ਮਿਲ ਰਹੀ ਹੈ। ਭਾਜਪਾ 34 ਤੇ ਕਾਂਗਰਸ 28 ‘ਤੇ ਅੱਗੇ ਹੈ। ਇਹ ਅੰਕੜੇ ਸਵੇਰੇ 10.40 ਵਜੇ ਦੇ ਹਨ। ਰਾਜਸਥਾਨ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਵੱਡਾ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਭਾਜਪਾ 130 ਸੀਟਾਂ ‘ਤੇ ਅਤੇ ਕਾਂਗਰਸ 61 ਸੀਟਾਂ ‘ਤੇ ਅੱਗੇ ਹੈ।
ਮੱਧ ਪ੍ਰਦੇਸ਼ ‘ਚ ਭਾਜਪਾ-151, ਕਾਂਗਰਸ-78, ਹੋਰ—1 ‘ਤੇ ਹਨ। ਇਹ ਅੰਕੜੇ ਸਵੇਰੇ 10.05 ਵਜੇ ਤਕ ਦੇ ਹਨ। ਤੇਲੰਗਾਨਾ ਦੇ ਰੁਝਾਨਾਂ ‘ਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਸੀਐਮ ਕੇਸੀਆਰ ਆਪਣੀਆਂ ਦੋਵੇਂ ਸੀਟਾਂ ‘ਤੇ ਪਿੱਛੇ ਚੱਲ ਰਹੇ ਹਨ।
ਭਾਜਪਾ ਤੇ ਕਾਂਗਰਸ ਵਿਚਾਲੇ ਟੱਕਰ
ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ’ਚ ਭਾਜਪਾ ਤੇ ਕਾਂਗਰਸ ਵਿਚਾਲੇ ‘ਰਿਪੀਟ’ ਤੇ ‘ਡਿਫੀਟ’ ਦਾ ਮੁਕਾਬਲਾ ਹੈ ਜਦਕਿ ਤੇਲੰਗਾਨਾ ’ਚ ਹੈਟ੍ਰਿਕ ਦਾ ਰਾਹ ਦੇਖ ਰਹੀ ਭਾਰਤ ਰਾਸ਼ਟਰ ਸਮਿਤੀ ਦੇ ਕੇ. ਚੰਦਰਸ਼ੇਖਰ ਰਾਓ ਦੇ ਰਾਹ ’ਚ ਕਾਂਗਰਸ ਚੁਣੌਤੀ ਪੇਸ਼ ਕਰਦੀ ਨਜ਼ਰ ਆ ਰਹੀ ਹੈ। ਮੌਜੂਦਾ ਸਮੇਂ ’ਚ ਰਾਜਸਥਾਨ ਤੇ ਛੱਤੀਸਗੜ੍ਹ ’ਚ ਕਾਂਗਰਸ ਸੱਤਾ ’ਚ ਹੈ ਤੇ ਮੱਧ ਪ੍ਰਦੇਸ਼ ’ਚ ਭਾਜਪਾ ਦਾ ਰਾਜ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲੇ ਵਜੋਂ ਦੇਖਿਆ ਜਾ ਰਿਹਾ ਹੈ।
ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤੇਲੰਗਾਨਾ ’ਚ ਵੋਟਾਂ ਦੀ ਗਿਣਤੀ ਐਤਵਾਰ ਨੂੰ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ। ਦੇਰ ਸ਼ਾਮ ਤਕ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ ਕਿ ਕਿਸ ਸੂਬੇ ’ਚ ਕਿਸ ਦੇ ਪੱਖ ’ਚ ਨਤੀਜੇ ਗਏ। ਮੱਧ ਪ੍ਰਦੇਸ਼ ’ਚ ਕੁੱਲ 230 ਵਿਧਾਨ ਸਭਾ ਸੀਟਾਂ ਹਨ। ਸੂਬੇ ’ਚ ਲਗਪਗ 18 ਸਾਲ ਤੋਂ ਸੱਤਾਧਾਰੀ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨੇ ਪੂਰੀ ਤਾਕਤ ਲਾ ਦਿੱਤੀ ਹੈ। ਫ਼ਸਵੇਂ ਮੁਕਾਬਲੇ ’ਚ ਉਸ ਨੂੰ ਕਾਮਯਾਬੀ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਮਿਲ ਵੀ ਗਈ ਸੀ, ਜਦ ਕਾਂਗਰਸ ਨੂੰ 114 ਸੀਟਾਂ ਮਿਲੀਆਂ ਸਨ ਤੇ ਭਾਜਪਾ 109 ’ਤੇ ਹੀ ਪੁੱਜੀ ਸੀ, ਪਰ ਲਗਪਗ ਡੇਢ ਸਾਲ ਬਾਅਦ ਹੀ ਜੋਤੀਰਾਦਿੱਤਿਆ ਸਿੰਧੀਆਂ ਦੀ ਬਗ਼ਾਵਤ ਨੇ ਮੁੜ ਭਾਜਪਾ ਦੀ ਝੋਲੀ ’ਚ ਸੱਤਾ ਪਾ ਦਿੱਤੀ ਸੀ।
ਹਾਲਾਂਕਿ ਇਸ ਵਾਰ ਜ਼ਿਆਦਾਤਰ ਏਜੰਸੀਆਂ ਦੇ ਐਗਜ਼ਿਟ ਪੋਲ ਭਾਜਪਾ ਦੇ ਪੱਖ ’ਚ ਨਜ਼ਰ ਆ ਰਹੇ ਹਨ। ਇਸ ਕਾਰਨ ਸਖ਼ਤ ਮੁਕਾਬਲਾ ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਲਈ ਨਜ਼ਰ ਆ ਰਿਹਾ ਹੈ। ਇੱਥੇ ਭਾਜਪਾ ਨੂੰ ਹਰ ਪੰਜ ਸਾਲ ’ਚ ਸੱਤਾ ਤਬਦੀਲੀ ਦੇ ਸਿਆਸੀ ਰਿਵਾਜ਼ ’ਤੇ ਵਿਸ਼ਵਾਸ ਹੈ ਤਾਂ ਕਾਂਗਰਸ ਦੇ ਅਸ਼ੋਕ ਗਹਿਲੋਤ ਨੂੰ ਉਮੀਦ ਹੈ ਕਿ ਆਪਣੀਆਂ ਨੀਤੀਆਂ ਦੇ ਦਮ ’ਤੇ ਉਹ ਇਸ ਰਿਵਾਜ਼ ਨੂੰ ਮਿੱਥ ਸਾਬਤ ਕਰ ਕੇ ਮੁੜ ਸੱਤਾ ਵਿਚ ਮੁੜਨਗੇ। 2018 ਦੀਆਂ ਚੋਣਾਂ ’ਚ ਕਾਂਗਰਸ ਨੂੰ 100 ਸੀਟਾਂ ਮਿਲੀਆਂ ਸਨ ਜਦਕਿ ਭਾਜਪਾ 73 ’ਤੇ ਸਿਮਟ ਗਈ ਸੀ। ਐਗਜ਼ਿਟ ਪੋਲ ਮੁਤਾਬਕ ਬੇਸ਼ੱਕ ਭਾਜਪਾ ਆਗੂਆਂ ਦੇ ਚਿਹਰੇ ਖਿੜੇ ਹੋਏ ਹਨ ਪਰ ਕਾਂਗਰਸ ਨੂੰ ਆਪਣੀ ਨੀਤੀ-ਰਣਨੀਤੀ ’ਤੇ ਵਿਸ਼ਵਾਸ ਹੈ।
ਓਧਰ, ਛੱਤੀਸਗੜ੍ਹ ’ਚ ਕੁੱਲ 90 ਵਿਧਾਨ ਸਭਾ ਸੀਟਾਂ ਹਨ। ਇਸ ਸੂਬੇ ’ਚ ਭਾਜਪਾ ਨੇ ਲਗਾਤਾਰ 15 ਸਾਲ ਤੱਕ ਰਾਜ ਕੀਤਾ ਪਰ 2018 ’ਚ ਕਾਂਗਰਸ ਨੇ 68 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਭਾਜਪਾ ਦੀ ਰਮਨ ਸਿੰਘ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ। ਪਿਛਲੀਆਂ ਚੋਣਾਂ ’ਚ ਭਾਜਪਾ ਨੂੰ ਸਿਰਫ਼ 15 ਸੀਟਾਂ ਮਿਲੀਆਂ ਸਨ। ਐਗਜ਼ਿਟ ਪੋਲ ਇਸ ਵਾਰ ਵੀ ਕਾਂਗਰਸ ਨੂੰ ਬੜ੍ਹਤ ਵੱਲ ਇਸ਼ਾਰਾ ਕਰ ਰਹੇ ਹਨ। ਹਾਲਾਂਕਿ, ਭਾਜਪਾ ਦੇ ਰਣਨੀਤੀਕਾਰਾਂ ਨੂੰ ਯਕੀਨ ਹੈ ਕਿ ਮੁਕਾਬਲਾ ਫ਼ਸਵਾਂ ਹੈ ਤੇ ਜਿੱਤ ਉਨ੍ਹਾਂ ਦੀ ਹੋਵੇਗੀ।
ਉਥੇ, ਤੇਲੰਗਾਨਾ ਦੇ ਚੋਣ ਨਤੀਜਿਆਂ ਨੂੰ ਲੈ ਕੇ ਕਾਂਗਰਸ ਚੰਗੀ ਉਤਸ਼ਾਹਤ ਹੈ। ਇੱਥੇ ਕੇਸੀਆਰ ਨੇ ਲਗਾਤਾਰ ਤੀਜੀ ਵਾਰ ਸੱਤਾ ’ਚ ਵਾਪਸੀ ਲਈ ਪਸੀਨਾ ਵਹਾਇਆ ਹੈ ਤੇ ਰਾਹ ’ਚ ਚੁਣੌਤੀ ਬਣ ਕੇ ਕਾਂਗਰਸ ਖੜ੍ਹੀ ਹੈ। ਦੱਖਣ ਦੇ ਇਸ ਮਹੱਤਵਪੂਰਨ ਸੂਬੇ ’ਚ ਲੰਬੇ ਸਮੇਂ ਤੋਂ ਵਾਪਸੀ ਲਈ ਰਾਹ ਦੇਖ ਰਹੀ ਕਾਂਗਰਸ ਨੂੰ ਐਗਜ਼ਿਟ ਪੋਲ ਦੇ ਅੰਦਾਜ਼ਿਆਂ ਨੇ ਉਮੀਦਾਂ ਦੀ ਹਰੀ ਝੰਡੀ ਦਿਖਾਈ ਹੈ। ਹਾਲਾਂਕਿ ਵੋਟਰਾਂ ਨੂੰ ਆਕਰਸ਼ਤ ਕਰਨ ’ਚ ਉਹ ਕਿੰਨੀ ਕਾਮਯਾਬ ਰਹੀ ਤੇ ਇੱਥੇ ਆਪਣਾ ਅਸਰ ਰੱਖਣ ਵਾਲੇ ਆਈਐੱਮਆਈਐੱਮ ਦੇ ਅਸਦੂਦੀਨ ਓਵੈਸੀ ਦੀ ਰਣਨੀਤੀ ਕਿੰਨੀ ਕਾਰਗਰ ਰਹੀ, ਇਹ ਐਤਵਾਰ ਨੂੰ ਚੋਣ ਨਤੀਜਿਆਂ ਤੋਂ ਸਾਫ਼ ਹੋ ਜਾਵੇਗਾ।
4 ਦਸੰਬਰ ਨੂੰ ਆਉਣਗੇ ਮਿਜ਼ੋਰਮ ਦੇ ਨਤੀਜੇ
ਇਨ੍ਹਾਂ ਚਾਰ ਸੂਬਿਆਂ ਨਾਲ ਮਿਜ਼ੋਰਮ ਲਈ ਵੀ ਮਤਦਾਨ ਹੋਇਆ ਪਰ ਉਸ ਦੇ ਨਤੀਜਿਆਂ ਲਈ ਚੋਣ ਕਮਿਸ਼ਨ ਨੇ ਵੱਖ ਤਰੀਕ ਤੈਅ ਕੀਤੀ ਹੈ। ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਚਾਰ ਦਸੰਬਰ ਨੂੰ ਹੋਵੇਗੀ। ਇੱਥੇ ਸੱਤਾ ਲਈ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ), ਜੋਰਮ ਪੀਪਲਜ਼ ਮੂਵਮੈਂਟ ਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ। 2018 ਦੀਆਂ ਵਿਧਾਨ ਸਭਾ ਚੋਣਾਂ ’ਚ 26 ਸੀਟਾਂ ਜਿੱਤ ਕੇ ਐੱਮਐੱਨਐੱਫ ਸੱਤਾ ’ਤੇ ਕਾਬਜ ਹੋਈ ਸੀ।