ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਚੱਲ ਗਈਆਂ ਤਲ.ਵਾਰਾਂ, ਭਰਾਵਾਂ ਨੇ ਸ਼ਰੇਆਮ ਵੱ.ਢ ਕੇ ਮਾ.ਰ”ਤਾ ਮੁੰਡਾ
ਬਠਿੰਡਾ: ਜ਼ਿਲ੍ਹੇ ਦੇ ਪਿੰਡ ਚਾਉਕੇ ਵਿਚ 21 ਸਾਲਾ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਰਾਮਪੁਰਾ ਸਦਰ ਥਾਣੇ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਤਲ ਕੋਈ ਹੋਰ ਨਹੀਂ ਸਗੋਂ ਉਸ ਦਾ ਆਪਣਾ ਦੋਸਤ ਹੀ ਨਿਕਲਿਆ, ਜਿਸ ਨੂੰ ਸ਼ੱਕ ਸੀ ਕਿ ਉਕਤ ਨੌਜਵਾਨ ਦੇ ਕਾਰਨ ਇਕ ਹੋਰ ਦੋਸਤ ਨੇ ਉਸ ਨਾਲ ਸਬੰਧ ਤੋੜ ਲਏ ਹਨ। ਕਥਿਤ ਮੁਲਜ਼ਮਾਂ ਨੇ ਲਾਸ਼ ਪਸ਼ੂਆਂ ਦੇ ਸ਼ੈੱਡ ’ਚ ਟੋਆ ਪੁੱਟ ਕੇ ਦੱਬ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਨਾਂ ਦਾ ਨੌਜਵਾਨ 17 ਜਨਵਰੀ ਦੀ ਸ਼ਾਮ ਨੂੰ ਅਚਾਨਕ ਲਾਪਤਾ ਹੋ ਗਿਆ ਸੀ। ਕੁਝ ਲੋਕਾਂ ਨੇ ਉਸ ਨੂੰ ਮੁਲਜ਼ਮ ਦੇ ਮੋਟਰਸਾਈਕਲ ਦੇ ਪਿੱਛਾ ਬੈਠਾ ਦੇਖਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਉਸ ਦਾ ਫ਼ੋਨ ਵੀ ਬੰਦ ਆਉਣ ਲੱਗਾ।
ਪੁਲਿਸ ਅਨੁਸਾਰ ਅਰਸ਼ਦੀਪ ਦਾ ਕਤਲ ਉਸ ਦੇ ਦੋਸਤ ਗੁਰਭਿੰਦਰ ਉਰਫ ਗੋਲਡੀ ਸੀ ਨੇ ਆਪਣੇ ਇਕ ਹੋਰ ਸਾਥੀ ਬਲਜੀਤ ਉਰਫ਼ ਪ੍ਰਭੂ ਨਾਲ ਮਿਲ ਕੇ ਕੀਤਾ ਸੀ। ਅਰਸ਼ਦੀਪ ਅਤੇ ਗੋਲਡੀ ਦਾ ਇਕ ਹੋਰ ਦੋਸਤ ਸੀ, ਜੋ ਕੁਝ ਮਹੀਨੇ ਪਹਿਲਾਂ ਹੀ ਬਾਹਰ ਚਲਾ ਗਿਆ ਸੀ। ਕਿਸੇ ਕਾਰਨ ਉਸ ਦੀ ਗੋਲਡੀ ਨਾਲੋਂ ਦੋਸਤੀ ਟੁੱਟ ਗਈ ਸੀ ਅਤੇ ਗੋਲਡੀ ਨੇ ਇਸ ਲਈ ਅਰਸ਼ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਕਾਰਨ ਉਸ ਨੇ ਪਹਿਲਾਂ ਹੀ ਉਸ ਨੂੰ ਮਾਰਨ ਦੀ ਯੋਜਨਾ ਬਣਾ ਲਈ ਸੀ।
ਹਾਲਾਂਕਿ ਕਥਿਤ ਮੁਲਜ਼ਮਾਂ ਨੇ ਪਹਿਲਾਂ ਪੁਲਿਸ ਕੋਲ ਦਾਅਵਾ ਕੀਤਾ ਸੀ ਕਿ ਅਰਸ਼ਦੀਪ ਆਪਣੀ ਇਕ ਰਿਸ਼ਤੇਦਾਰੀ ਵਿਚ ਲਗਦੀ ਭੈਣ ਨਾਲ ਛੇੜਛਾੜ ਕਰਦਾ ਸੀ, ਪਰ ਪੁਲਿਸ ਜਾਂਚ ਦੌਰਾਨ ਇਹ ਕਹਾਣੀ ਵੀ ਝੂਠੀ ਨਿਕਲੀ। ਵਾਰਦਾਤ ਵਾਲੇ ਦਿਨ ਪਹਿਲਾਂ ਬਣਾਈ ਯੋਜਨਾ ਅਨੁਸਾਰ ਗੋਲਡੀ ਅਰਸ਼ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ’ਚ ਚੱਲ ਰਹੇ ਟੂਰਨਾਮੈਂਟ ’ਚ ਲੈ ਗਿਆ, ਜਿੱਥੇ ਮੋਟਰਸਾਈਕਲ ਨੂੰ ਉਸ ਦੇ ਚਚੇਰੇ ਭਰਾ ਦੀ ਵਰਕਸ਼ਾਪ ਦੇ ਸਾਹਮਣੇ ਪਾਰਕ ਕਰਨ ਦੇ ਬਹਾਨੇ ਲੈ ਗਿਆ। ਉਹ ਅਰਸ਼ ਨੂੰ ਵਰਕਸ਼ਾਪ ਦੇ ਅੰਦਰ ਲੈ ਗਿਆ। ਇਸ ਦੌਰਾਨ ਉਸ ਨੇ ਬਲਜੀਤ ਉਰਫ਼ ਪ੍ਰਭੂ ਨੂੰ ਮੌਕੇ ’ਤੇ ਬੁਲਾਇਆ। ਦੋਵਾਂ ਨੇ ਵਰਕਸ਼ਾਪ ਦਾ ਗੇਟ ਬੰਦ ਕਰ ਦਿੱਤਾ ਅਤੇ ਉਸ ਨੂੰ ਬੰਨ੍ਹ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਬਲਜੀਤ ਉਰਫ਼ ਪ੍ਰਭੂ ਵਾਪਸ ਚਲਾ ਗਿਆ ਅਤੇ ਬਾਅਦ ਵਿਚ ਗੋਲਡੀ ਨੇ ਕਥਿਤ ਤੌਰ ’ਤੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਮੋਟਰਸਾਈਕਲ ’ਤੇ ਪਿੱਛੇ ਰੱਖ ਕੇ ਰਾਤ ਦੇ ਹਨੇਰੇ ਵਿਚ ਆਪਣੇ ਘਰ ਲੈ ਗਿਆ, ਜਿੱਥੇ ਇਕ ਖਾਲੀ ਕਮਰੇ ਵਿਚ ਟੋਆ ਪੁੱਟ ਕੇ ਲਾਸ਼ ਦੱਬ ਦਿੱਤੀ। ਕੁਝ ਦਿਨਾਂ ਬਾਅਦ ਜਦੋਂ ਟੋਏ ਵਿਚੋਂ ਬਦਬੂ ਆਉਣ ਲੱਗੀ ਤਾਂ ਘਟਨਾ ਦਾ ਖੁਲਾਸਾ ਹੋਇਆ।
ਥਾਣਾ ਸਦਰ ਰਾਮਪੁਰਾ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਗੋਲਡੀ ਤੇ ਪ੍ਰਭੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।