ਇਕ ਇੰਸਟਾਗ੍ਰਾਮ ਪੋਸਟ ਤੋਂ ਸ਼ੁਰੂ ਹੋਈ ਪੂਨਮ ਪਾਂਡੇ ਦੀ ਮੌਤ ਦੀ ਖਬਰ ਰਹੱਸ ਬਣ ਗਈ ਸੀ। ਪੂਨਮ ਪਾਂਡੇ ਦੀ ਮੌਤ ਦੀ ਖਬਰ 2 ਫਰਵਰੀ ਨੂੰ ਸਵੇਰੇ ਆਈ ਸੀ। ਉਸ ਦੀ ਪ੍ਰਬੰਧਕੀ ਟੀਮ ਨੇ ਐਲਾਨ ਕੀਤਾ ਸੀ ਕਿ ਅਭਿਨੇਤਰੀ ਦੀ ਮੌਤ ਹੋ ਗਈ ਹੈ। ਇਸ ਦਾ ਕਾਰਨ ਸਰਵਾਈਕਲ ਕੈਂਸਰ ਦੱਸਿਆ ਗਿਆ। ਹਾਲਾਂਕਿ ਇਸ ਤੋਂ ਬਾਅਦ ਅਭਿਨੇਤਰੀ ਦੇ ਸਸਕਾਰ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਨਾ ਹੀ ਉਸ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਸੁਰਾਗ ਮਿਲਿਆ। ਹੁਣ ਅਦਾਕਾਰਾ ਨੇ ਇਕ ਵਾਰ ਫਿਰ ਇਕ ਵੀਡੀਓ ਸ਼ੇਅਰ ਕਰ ਕੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਉਹ ਜ਼ਿੰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਸਰਵਾਈਕਲ ਕੈਂਸਰ ਨਹੀਂ ਹੈ। ਉਸਨੇ ਆਪਣੀ ਮੌਤ ਦੀ ਅਫ਼ਵਾਹ ਸਰਵਾਈਕਲ ਕੈਂਸਰ ਪ੍ਰਤੀ ਜਾਗਰੂਕਤਾ ਲਈ ਫੈਲਾਈ ਸੀ ਜਿਸ ਲਈ ਉਹ ਮਾਫ਼ੀ ਮੰਗਦੀ ਹੈ। ਉਸ ਨੇ ਕਿਹਾ ਕਿ ਸਰਵਾਈਕਲ ਕੈਂਸਰ ਨਾਲ ਹਜ਼ਾਰਾਂ ਔਰਤਾਂ ਦੀ ਮੌਤ ਹੋ ਚੁੱਕੀ ਹੈ।
https://www.instagram.com/reel/C24C_LyIy6m/?igsh=MXF2dTR1ang2MXYzeQ==
ਪੂਨਮ ਪਾਂਡੇ ਨੇ ਆਪਣੀ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਉਹ ਪੂਰੀ ਤਰ੍ਹਾਂ ਸਿਹਤਮੰਦ ਬੈਠੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਕਿਹਾ, ‘ਮੈਂ ਜ਼ਿੰਦਾ ਹਾਂ। ਸਰਵਾਈਕਲ ਕੈਂਸਰ ਨਾਲ ਮੇਰੀ ਮੌਤ ਨਹੀਂ ਹੋਈ। ਬਦਕਿਸਮਤੀ ਨਾਲ ਮੈਂ ਇਹ ਉਨ੍ਹਾਂ ਹਜ਼ਾਰਾਂ ਔਰਤਾਂ ਲਈ ਨਹੀਂ ਕਹਿ ਸਕਦੀ ਜਿਨ੍ਹਾਂ ਨੇ ਸਰਵਾਈਕਲ ਕੈਂਸਰ ਨਾਲ ਲੜਾਈ ਲੜਦਿਆਂ ਆਪਣੀ ਜਾਨ ਗੁਆ ਦਿੱਤੀ। ਉਹ ਇਸ ਬਾਰੇ ਕੁਝ ਨਹੀਂ ਕਰ ਸਕਦੀ ਸੀ ਕਿਉਂਕਿ ਉਸ ਨੂੰ ਕੁਝ ਪਤਾ ਨਹੀਂ ਸੀ। ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸੇ ਵੀ ਹੋਰ ਕੈਂਸਰ ਦੇ ਉਲਟ, ਸਰਵਾਈਕਲ ਕੈਂਸਰ ਨੂੰ ਹਰਾਉਣਾ ਸੰਭਵ ਹੈ। ਤੁਹਾਨੂੰ ਸਿਰਫ਼ ਆਪਣੇ ਟੈਸਟ ਕਰਵਾਉਣ ਤੇ HPV ਵੈਕਸੀਨ ਲਗਵਾਉਣੀ ਹੈ।
ਪੂਨਮ ਪਾਂਡੇ ਦੀ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵਾਰ ਫਿਰ ਹੰਗਾਮਾ ਮਚ ਗਿਆ ਹੈ। ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
