ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਜਲੰਧਰ : ਨਸ਼ੇ ਦੀ ਪੂਰਤੀ ਲਈ ਦੋ ਭਰਾਵਾਂ ਨੇ ਆਪਣੇ ਦੋਸਤ ਨਾਲ ਮਿਲ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਤੋਂ ਬਾਅਦ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਸ਼ੋਕ ਵਿਹਾਰ ਵਾਸੀ ਸੁਖਚੈਨ ਕੁਮਾਰ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਕਿ ਸੁਖਚੈਨ ਆਪਣੇ ਭਰਾ ਨੰਬਰਦਾਰ ਤੇ ਆਪਣੇ ਦੋਸਤ ਰਾਹੁਲ ਨਾਲ ਮਿਲ ਕੇ ਵਾਰਦਾਤਾਂ ਕਰਦਾ ਸੀ ਤੇ ਇਕ ਸਾਲ ਪਹਿਲਾਂ ਮਾੜੀ ਸੰਗਤ ’ਚ ਪੈ ਕੇ ਨਸ਼ੇ ਦਾ ਆਦੀ ਹੋ ਗਿਆ।
ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਪਹਿਲਾਂ ਰੈਕੀ ਕਰਦਾ ਸੀ ਤੇ ਫਿਰ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਨੇ ਮਾਮਲੇ ’ਚ ਨਾਮਜ਼ਦ ਦੋਵੇਂ ਭਗੌੜੇ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ ਪਰ ਉਹ ਫ਼ਰਾਰ ਹਨ।
ਪੁਲਿਸ ਰਿਮਾਂਡ ਦੌਰਾਨ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਨੇ ਪਿਛਲੇ ਇਕ ਸਾਲ ਦੌਰਾਨ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ। ਪੁਲਿਸ ਨੇ ਰਿਮਾਂਡ ਦੌਰਾਨ ਚੋਰੀ ਦਾ ਸਾਮਾਨ ਖ਼ਰੀਦਣ ਵਾਲਿਆਂ ਬਾਰੇ ਪਤਾ ਲਗਾਇਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਜਲਦੀ ਹੀ ਹੋ ਸਕਦੀ ਹੈ। ਥਾਣਾ 1 ਦੇ ਤਫ਼ਤੀਸ਼ੀ ਅਫ਼ਸਰ ਬਲਕਸ਼ਵਦਰ ਕੁਮਾਰ ਨੇ ਦੱਸਿਆ ਕਿ ਹਾਲ ਹੀ ’ਚ ਇਨ੍ਹਾਂ ਵਿਅਕਤੀਆਂ ਨੇ ਪਰਸ਼ੂਰਾਮ ਨਗਰ ’ਚ ਘਰ ਦੇ ਬਾਹਰੋਂ ਇਕ ਬਾਈਕ ਚੋਰੀ ਕਰ ਲਈ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਸੀ ਤੇ ਤਫ਼ਤੀਸ਼ ਦੌਰਾਨ ਉਨ੍ਹਾਂ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਸੀ। ਜਿਸ ’ਚ ਤਿੰਨ ਨੌਜਵਾਨਾਂ ਨੇ ਬਾਈਕ ਚੋਰੀ ਕੀਤੀ ਸੀ। ਉਹ ਚੋਰੀ ਕਰ ਕੇ ਲੈ ਜਾਂਦੇ ਦੇਖੇ ਗਏ ਤੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕੇਬੰਦੀ ਦੌਰਾਨ ਮੁਲਜ਼ਮ ਸੁਖਚੈਨ ਕੁਮਾਰ ਨੂੰ ਚੋਰੀ ਦੇ ਬਾਈਕ ਸਮੇਤ ਕਾਬੂ ਕਰ ਲਿਆ ਹੈ।
