Breaking News :

ਵੱਡੀ ਖ਼ਬਰ: ਅੰਮ੍ਰਿਤਸਰ ਨੂੰ ਮਿਲਿਆ ਮੇਅਰ

ਚਾਈਨਾ ਡੋਰ ਦਾ ਸ਼ਿਕਾਰ ਹੋਇਆ ਰਮਨਦੀਪ ਸਿੰਘ ਰੋਕ ਹੋਣ ਦੇ ਬਾਵਜੂਦ ਵੀ ਨਹੀਂ ਹੱਟਦੇ ਲੋਕ

ਫੜਿਆ ਗਿਆ ਸੈਫ ਅਲੀ ਖਾਨ ”ਤੇ ਹਮਲਾ ਕਰਨ ਵਾਲਾ, ਚੱਲਦੀ ਰੇਲ ਗੱਡੀ ”ਚੋਂ ਕੀਤਾ ਕਾਬੂ

ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ

ਪੰਜਾਬ ਬੰਦ” ਨੂੰ ਲੈ ਕੇ ਜਾਣੋ ਕੀ ਨੇ ਤਾਜ਼ਾ ਹਾਲਾਤ, ਇੰਨ੍ਹਾਂ ਥਾਵਾਂ ”ਤੇ ਰੋਕੀ ਗਈ ਆਵਾਜਾਈ

ਨਹੀਂ ਰਹੇ ਸਾਬਕਾ PM ਮਨਮੋਹਨ ਸਿੰਘ, ਵਿਗੜੀ ਸਿਹਤ ਮਗਰੋਂ AIIMS ‘ਚ ਕਰਵਾਇਆ ਸੀ ਦਾਖਲ

ਪੰਜਾਬ ”ਚ ਚੜ੍ਹਦੀ ਸਵੇਰ ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਤੇ ਭਗਵਾਨਪੁਰੀਆ ਗੈਂਗ ”ਚ ਚੱਲੀਆਂ ਗੋਲ਼ੀਆਂ

ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਕਾਲਜ ਤੇ ਦਫ਼ਤਰ

ਸ੍ਰੀ ਫਤਿਹਗੜ੍ਹ ਸਾਹਿਬ ”ਚ Traffic Route ਹੋਇਆ ਜਾਰੀ, ਇੱਧਰ ਆਉਣ ਵਾਲੇ ਲੋਕ ਦੇਣ ਧਿਆਨ

ਲਾਈਵ ਕੰਸਰਟ ‘ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- ‘ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ’

February 9, 2025

ਸ਼ੰਭੂ ਬਾਰਡਰ ‘ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਹਿਰਾਸਤ ‘ਚ ਲਏ ਕਈ ਅੰਦੋਲਨਕਾਰੀ

ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਾਰੰਟੀ ਸਬੰਧੀ ਕਾਨੂੰਨ ਬਣਾਉਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਪ੍ਰਦਰਸ਼ਨਾਂ ਦੀ ਪੂਰੀ ਤਿਆਰੀ ਕਰ ਲਈ ਹੈ। ਉਹ ਆਪਣੀਆਂ ਮੰਗਾਂ ਲਈ ਕੇਂਦਰ ‘ਤੇ ਦਬਾਅ ਬਣਾਉਣ ਲਈ ਸੜਕਾਂ ‘ਤੇ ਉਤਰ ਰਹੇ ਹਨ।

2021 ਦੇ ਧਰਨੇ ਵਾਂਗ ਇਸ ਵਾਰ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਉਤਰੇ ਹਨ। ਉਨ੍ਹਾਂ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਆਪਣੀਆਂ ਕਈ ਮੰਗਾਂ ਮੰਨਣ ਲਈ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਸੂਬੇ ਦੀਆਂ ਸਰਹੱਦਾਂ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ: ਓਵੈਸੀ

ਕਿਸਾਨਾਂ ਦੇ ਦਿੱਲੀ ਚਲੋ ਮਾਰਚ ‘ਤੇ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਨਾਕਾਮੀ ਹੈ। ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਕਿਸਾਨਾਂ ਦੀ ਮੰਗ ਪੂਰੀ ਕਰਨੀ ਚਾਹੀਦੀ ਸੀ… ਦੂਜੀ ਮੰਗ ਸਵਾਮੀਨਾਥਨ ਕਮੇਟੀ ਦੀ ਹੈ ਜਿਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਕਿਸਾਨ ਅੰਦੋਲਨ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ

ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੌਰਾਨ ਸੜਕ ਜਾਮ ਕਰਨ ਅਤੇ ਆਵਾਜਾਈ ਵਿੱਚ ਵਿਘਨ ਪਾਉਣ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਮਾਮਲੇ ‘ਚ ਹਾਈਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਨਾਲ ਮਿਲ ਕੇ ਇਸ ਵਿਵਾਦ ਦਾ ਨਿਪਟਾਰਾ ਕਰਨਾ ਚਾਹੀਦਾ ਹੈ, ਕਿਸੇ ਨੂੰ ਵੀ ਇਸ ਵਿਰੋਧ ਤੋਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਸੁਣਵਾਈ ਭਲਕੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਰੀਆਂ ਸਰਕਾਰਾਂ ਨੂੰ ਸਟੇਟਸ ਰਿਪੋਰਟ ਦਾਇਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਪ੍ਰਦਰਸ਼ਨਕਾਰੀ ਫਲਾਈਓਵਰ ਦੇ ਸੁਰੱਖਿਆ ਅੜਿੱਕਿਆਂ ਨੂੰ ਤੋੜਦੇ ਹੋਏ

ਪ੍ਰਦਰਸ਼ਨਕਾਰੀ ਕਿਸਾਨਾਂ ਨੇ ਹਰਿਆਣਾ-ਪੰਜਾਬ ਸ਼ੰਭੂ ਸਰਹੱਦ ‘ਤੇ ਫਲਾਈਓਵਰ ਸੁਰੱਖਿਆ ਬੈਰੀਅਰ ਤੋੜ ਦਿੱਤੇ। ਇਸ ਸਮੇਂ ਹਜ਼ਾਰਾਂ ਅੰਦੋਲਨਕਾਰੀ ਸ਼ੰਭੂ ਸਰਹੱਦ ‘ਤੇ ਮੌਜੂਦ ਹਨ।

ਜਦ ਤਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅੰਦੋਲਨ ਜਾਰੀ ਰਹੇਗਾ

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ੰਭੂ ਸਰਹੱਦ ‘ਤੇ 10,000 ਦੇ ਕਰੀਬ ਲੋਕ ਇੱਥੇ ਹਨ। ਕਿਸਾਨ ਇੱਥੇ ਸ਼ਾਂਤਮਈ ਸਥਿਤੀ ਬਣਾ ਰਹੇ ਹਨ ਅਤੇ ਡਰੋਨ ਰਾਹੀਂ ਸਾਡੇ ਵਿਰੁੱਧ ਅੱਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ।

ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਜਵਾਨ ਹਨ ਤਾਇਨਾਤ

ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਹਰਿਆਣਾ ਦੇ ਜੀਂਦ ‘ਚ ਕੰਕਰੀਟ ਦੀਆਂ ਸਲੈਬਾਂ, ਲੋਹੇ ਦੀਆਂ ਮੇਖਾਂ, ਬੈਰੀਕੇਡ, ਕੰਡਿਆਲੀ ਤਾਰ, ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਪ੍ਰਦਰਸ਼ਨਕਾਰੀਆਂ ਨੇ ਟਰੈਕਟਰਾਂ ਨਾਲ ਹਟਾਏ ਬੈਰੀਕੇਡ

ਹਰਿਆਣਾ-ਪੰਜਾਬ ਸ਼ੰਭੂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਜ਼ਬਰਦਸਤੀ ਆਪਣੇ ਟਰੈਕਟਰਾਂ ਤੋਂ ਸੀਮਿੰਟ ਦੇ ਬੈਰੀਕੇਡ ਹਟਾ ਦਿੱਤੇ।

ਅਸੀਂ ਕਿਸਾਨਾਂ ਦਾ ਕਰਦੇ ਹਾਂ ਸਵਾਗਤ: ਆਈਜੀ ਕਬਿਰਾਜ

ਕਿਸਾਨਾਂ ਦੇ ਦਿੱਲੀ ਚੱਲੋ ਵਿਰੋਧ ‘ਤੇ ਅੰਬਾਲਾ ਰੇਂਜ ਦੇ ਆਈਜੀ ਸਿਬਾਸ਼ ਕਬਿਰਾਜ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਦਾ ਸਵਾਗਤ ਕਰਦੇ ਹਾਂ ਪਰ ਜੇ ਉਹ ਟਰੈਕਟਰਾਂ ‘ਤੇ ਯਾਤਰਾ ਕਰਦੇ ਹਨ ਤਾਂ ਇਹ ਲੋਕਾਂ ਲਈ ਮੁਸ਼ਕਲਾਂ ਪੈਦਾ ਕਰੇਗਾ। ਉਹ ਬੱਸਾਂ, ਰੇਲਾਂ ਜਾਂ ਪੈਦਲ ਯਾਤਰਾ ਕਰ ਸਕਦੇ ਹਨ। ਉਹ ਟਰੈਕਟਰਾਂ ‘ਤੇ ਆਉਂਦੇ ਹਨ, ਇਸ ਦੀ ਅਸੀਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦੇਵਾਂਗੇ। ਧਾਰਾ 144 ਵੀ ਲਗਾ ਦਿੱਤੀ ਗਈ ਹੈ।

ਕੇਂਦਰ ਨੂੰ ਕਿਸਾਨਾਂ ਨਾਲ ਕਰਨੀ ਚਾਹੀਦੀ ਗੱਲਬਾਤ

ਕਿਸਾਨ ਮਾਰਚ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਸਵਾਲ ਹੈ, ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ।

ਡਰੋਨ ਰਾਹੀਂ ਦਾਗੇ ਜਾ ਰਹੇ ਅੱਥਰੂ ਗੈਸ ਦੇ ਗੋਲੇ

ਹਰਿਆਣਾ-ਪੰਜਾਬ ਸਰਹੱਦ ‘ਤੇ ਸ਼ੰਭੂ ਨੇੜੇ ਕਿਸਾਨਾਂ ਦੀ ਭੀੜ ਵਧਦੀ ਜਾ ਰਹੀ ਹੈ। ਹਰਿਆਣਾ ਪੁਲਿਸ ਡਰੋਨ ਰਾਹੀਂ ਕਿਸਾਨਾਂ ‘ਤੇ ਨਜ਼ਰ ਰੱਖ ਰਹੀ ਹੈ ਅਤੇ ਉਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਲਗਾ ਰਹੀ ਹੈ। ਵਿਚ-ਵਿਚ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਹਨ। ਚਾਰੇ ਪਾਸੇ ਧੂੰਆਂ ਹੀ ਧੂੰਆਂ ਹੈ। ਅੰਦੋਲਨਕਾਰੀਆਂ ਨੇ ਪਥਰਾਅ ਵੀ ਕੀਤਾ, ਜਿਸ ਤੋਂ ਬਾਅਦ ਜਵਾਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ।

ਪੰਜਾਬ ਕਾਂਗਰਸ ਨੇ ਕਿਸਾਨਾਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ

ਜਿਵੇਂ ਹੀ ਕਿਸਾਨਾਂ ਦਾ ਦਿੱਲੀ ਚੱਲੋ ਵਿਰੋਧ ਮਾਰਚ ਸ਼ੁਰੂ ਹੋਇਆ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ। ਮਦਦ ਲਈ ਤੁਸੀਂ ਇਸ ਨੰਬਰ 82838-35469 ‘ਤੇ ਕਾਲ ਕਰ ਸਕਦੇ ਹੋ।

ਡਰੋਨ ਨਾਲ ਰੱਖੀ ਜਾ ਰਾਹੀਂ ਨਿਗਰਾਨੀ

ਏਡੀਸੀਪੀ ਅਨਿਲ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਟ੍ਰੈਫਿਕ ਪਲਾਨ ਤਿਆਰ ਕਰ ਲਿਆ ਗਿਆ ਹੈ। ਡਰੋਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਦਿੱਲੀ ਬਾਰਡਰ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਹੋਰ ਹਿੱਸਿਆਂ ਵਿਚ ਆਵਾਜਾਈ ਆਮ ਵਾਂਗ ਹੈ।

ਸ਼ੰਭੂ ਬਾਰਡਰ ‘ਤੇ ਛੱਡੇ ਅੱਥਰੂ ਗੈਸ ਦੇ ਗੋਲੇ

ਅੰਬਾਲਾ – ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਪੂਰੇ ਇਲਾਕਾ ਚਿੱਟੀ ਚਾਦਰ ਵਿਚ ਲਪੇਟ ਚੁੱਕਿਆ ਹੈ। ਇਸ ਕਾਰਨ ਸ਼ੰਭੂ ਬਾਰਡਰ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ।

ਕਿਸਾਨਾਂ ਦੀ ਮੰਗ ਹੈ ਜਾਇਜ਼ : ਦੀਪੇਂਦਰ ਹੁੱਡਾ

ਕਿਸਾਨ ਮਾਰਚ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਸਮਝੌਤੇ ਦੀ ਪਾਲਣਾ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਜਾਇਜ਼ ਹੈ।

ਪਟਿਆਲਾ ਜ਼ਿਲ੍ਹੇ ਦੇ ਕਈ ਇਲਾਕਿਆਂ ਚ ਇੰਟਰਨੈੱਟ ਬੰਦ

 

 

ਪਟਿਆਲਾ : ਕਿਸਾਨਾਂ ਦੇ ਜੱਥੇ ਸ਼ੰਭੂ ਬਾਰਡਰ ਵੱਲ ਵੱਧ ਰਹੇ ਹਨ। ਪਟਿਆਲਾ ਦੇ ਮਹਿਮਦਪੁਰ ਮੰਡੀ ਤੋਂ ਕਿਸਾਨਾਂ ਦਾ ਵੱਡਾ ਜੱਥਾ ਬਾਈਪਾਸ ਤੋਂ ਹੁੰਦਾ ਹੋਇਆ ਸ਼ੰਭੂ ਵੱਲ ਤੁਰਿਆ ਹੈ। ਇਸੇ ਤਰ੍ਹਾਂ ਹੀ ਦੇਵੀਗੜ੍ਹ ਕੋਲ ਪਟਿਆਲਾ ਪਹੇਵਾ, ਧਰਮੇੜੀ ਵੱਲ ਪਟਿਆਲਾ ਚੀਕਾ ਤੇ ਪਾਤੜਾਂ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ਦਾ ਸਖ਼ਤ ਪਹਿਰਾ ਹੈ। ਬਾਰਡਰ ਨਾਲ ਲੱਗਦੇ ਇਨ੍ਹਾਂ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਹੋ ਚੁੱਕੀਆਂ ਹਨ। ਬੀਤੀ ਸ਼ਾਮ ਤੋਂ ਪਟਿਆਲਾ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿਚ ਇੰਟਰਨੈੱਟ ਸੇਵਾ ਪ੍ਰਭਾਵਿਤ ਹੈ। ਕਿਸਾਨਾਂ ਦੇ ਕਾਫ਼ਲੇ ਮੁੱਖ ਸੜਕਾਂ ਦੇ ਨਾਲ ਲਿੰਕ ਰੋਡ ਤੋਂ ਵੀ ਹਰਿਆਣਾ ਬਾਰਡਰ ਵੱਲ ਵੱਧ ਰਹੇ ਹਨ। ਫਿਲਹਾਲ ਕੁਝ ਆਗੂ ਤੇ ਜੱਥੇ ਸ਼ੰਭੂ ਬਾਰਡਰ ਕੋਲ ਪੁੱਜੇ ਹਨ।

ਦਿੱਲੀ ਵੱਲ ਵੱਧ ਰਹੇ ਹਨ ਕਿਸਾਨ

ਅੰਬਾਲਾ ਨੇੜੇ ਸ਼ੰਭੂ ਸਰਹੱਦ ‘ਤੇ ਭਾਰੀ ਪੁਲਿਸ ਦੀ ਮੌਜੂਦਗੀ ਹੈ ਕਿਉਂਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਵਾਲੇ ਕਾਨੂੰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਦਿੱਲੀ ਵੱਲ ਵਧ ਰਹੇ ਹਨ।

ਫਤਿਹਗੜ੍ਹ ਸਾਹਿਬ ‘ਚ ਇੰਟਰਨੈੱਟ ਸੇਵਾਵਾਂ ਠੱਪ

ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਫਤਿਹਗੜ੍ਹ ਸਾਹਿਬ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

ਸ਼ੰਭੂ ਸਰਹੱਦ ’ਤੇ ਪੁੱਜੇ ਕਿਸਾਨ

ਕਿਸਾਨਾਂ ਨੇ ਸ਼ੰਭੂ ਸਰਹੱਦ ਤੋਂ ਆਪਣਾ ਦਿੱਲੀ ਚਲੋ ਮਾਰਚ ਸ਼ੁਰੂ ਕਰ ਦਿੱਤਾ ਹੈ। ਕਿਸਾਨ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ।

ਤਿੱਖੀਆਂ ਕਿੱਲਾਂ ਕਰਨਗੇ ਕਿਸਾਨਾਂ ਦਾ ਰਾਹ ਔਖਾ

ਸ਼ੰਭੂ ਬਾਰਡਰ ‘ਤੇ ਅੰਦੋਲਨਕਾਰੀ ਕਿਸਾਨਾਂ ਨੂੰ ਰੋਕਣ ਲਈ ਸੜਕਾਂ ‘ਤੇ ਤਿੱਖੀਆਂ ਕਿੱਲਾਂ ਲਗਾਈਆਂ ਗਈਆਂ ਹਨ। ਕਿਸਾਨਾਂ ਨੂੰ ਕੰਡਿਆਲੀ ਤਾਰਾਂ ਨਾਲ ਵੀ ਰੋਕਣ ਦੇ ਯਤਨ ਜਾਰੀ ਹਨ।

ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਪਹੁੰਚੇ ਕਿਸਾਨ

ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ। ਛੇ ਮਹੀਨਿਆਂ ਦਾ ਰਾਸ਼ਨ ਟਰੈਕਟਰ ਟਰਾਲੀਆਂ ਵਿਚ ਪਹੁੰਚਾਇਆ ਜਾ ਰਿਹਾ ਹੈ।

 

ਹਰਿਆਣਾ ਸਰਕਾਰ ਨੇ ਸਾਰੀਆਂ ਹੱਦਾਂ ਕੀਤੀਆਂ ਸੀਲ, ਸਵਾਰੀਆਂ ਪਰੇਸ਼ਾਨ

 

ਸ੍ਰੀ ਮੁਕਤਸਰ ਸਾਹਿਬ : ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੀਆਂ ਆਪਣੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਇਸ ਕਾਰਨ ਮੁਕਤਸਰ ਬੱਸ ਸਟੈਂਡ ਤੋਂ ਹਰਿਆਣਾ ਨੂੰ ਜਾਣ ਵਾਲੀਆਂ 10 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬੱਸਾਂ ਕੱਲ੍ਹ ਤੋਂ ਬੰਦ ਹਨ। ਰੋਡਵੇਜ਼ ਮੁਲਾਜ਼ਮ ਗੁਰਪ੍ਰੀਤ ਢਿੱਲੋਂ ਨੇ ਦੱਸਿਆ ਕਿ ਹਰਿਆਣਾ ਦੇ ਐਂਟਰੀ ਰੂਟ ਬੰਦ ਹੋਣ ਕਾਰਨ ਬੱਸਾਂ ਨੂੰ ਉਕਤ ਸੂਬੇ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਹੈ। ਮੁਕਤਸਰ ਬੱਸ ਸਟੈਂਡ ਤੋਂ ਹਰ ਰੋਜ਼ ਇਕ ਹਜ਼ਾਰ ਦੇ ਕਰੀਬ ਸਵਾਰੀਆਂ ਹਰਿਆਣਾ ਆਉਂਦੀਆਂ-ਜਾਂਦੀਆਂ ਹਨ।

ਕੀ ਇਹ ਰਾਸ਼ਟਰੀ ਰਾਜਮਾਰਗ ਹੈ

ਮੰਗਲਵਾਰ ਨੂੰ ਕਿਸਾਨਾਂ ਦੇ ਅੰਦੋਲਨ ਕਾਰਨ ਅਜਿਹਾ ਹੀ ਨਜ਼ਾਰਾ ਸਵੇਰੇ ਅੰਮ੍ਰਿਤਸਰ-ਰਾਜਪੁਰਾ ਦਿੱਲੀ ਨੈਸ਼ਨਲ ਹਾਈਵੇ ‘ਤੇ ਦੇਖਣ ਨੂੰ ਮਿਲਿਆ, ਜਦੋਂ ਪੂਰੇ ਹਾਈਵੇਅ ‘ਤੇ ਸੰਨਾਟਾ ਸੀ। ਆਮ ਦਿਨਾਂ ‘ਚ ਇਸ ਨੈਸ਼ਨਲ ਹਾਈਵੇ ‘ਤੇ ਵਾਹਨਾਂ ‘ਚ ਇਕ-ਦੂਜੇ ਨੂੰ ਓਵਰਟੇਕ ਕਰਨ ਦਾ ਮੁਕਾਬਲਾ ਹੁੰਦਾ ਹੈ, ਅੱਜ ਇਹ ਨੈਸ਼ਨਲ ਹਾਈਵੇ ਇਕ ਖੁੱਲ੍ਹੇ ਮੈਦਾਨ ਵਰਗਾ ਲੱਗ ਰਿਹਾ ਹੈ।

ਪੂਰੀ ਦਿੱਲੀ ‘ਚ ਧਾਰਾ 144 ਲਾਗੂ

ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਦਾ ਗੇਟ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। ਦਿੱਲੀ ਚੱਲੋ ਪ੍ਰਦਰਸ਼ਨ ਦੇ ਕਿਸਾਨਾਂ ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਵਿੱਚ ਕਈ ਥਾਵਾਂ ’ਤੇ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਪੂਰੀ ਦਿੱਲੀ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਣ ਲਈ ਟੈਂਪੂ ਟ੍ਰੈਵਲਰ ਦਾ ਕਿਰਾਇਆ ਹੋਇਆ ਦੁੱਗਣਾ

ਜਲੰਧਰ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੇ ਟੈਂਪੂ ਟ੍ਰੈਵਲਰ ਦੇ ਕਿਰਾਏ ਵਿਚ 4000 ਰੁਪਏ ਪ੍ਰਤੀ ਸਵਾਰੀ ਦਾ ਵਾਧਾ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਵੱਖ-ਵੱਖ ਸਟੇਸ਼ਨਾਂ ਤੋਂ ਘੁੰਮਦੇ ਹੋਏ ਟੈਂਪੂ ਟ੍ਰੈਵਲਰ ਦਿੱਲੀ ਪਹੁੰਚ ਰਹੇ ਹਨ। ਦਿੱਲੀ ਨੂੰ ਜਾਣ ਵਾਲਾ ਰਸਤਾ ਬੰਦ ਹੋਣ ਕਾਰਨ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ।

ਦਿੱਲੀ ਦਾ ਹਵਾਈ ਸਫ਼ਰ ਵੀ ਹੋਇਆ ਮਹਿੰਗਾ

ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਕਾਰਨ ਹਰਿਆਣਾ ਸਰਕਾਰ ਨੇ ਸ਼ੰਭੂ ਬੈਰੀਅਰ ‘ਤੇ ਸਰਹੱਦ ਸੀਲ ਕਰ ਦਿੱਤੀ ਹੈ, ਜਿਸ ਕਾਰਨ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅਜਿਹੇ ਵਿਚ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਨੂੰ ਜਾਣ ਵਾਲੀਆਂ ਉਡਾਣਾਂ ਹਰ ਰੋਜ਼ ਪੂਰੀ ਤਰ੍ਹਾਂ ਨਾਲ ਫੁਲ ਜਾ ਰਹੀਆਂ ਹਨ, ਜਿਸ ਕਾਰਨ ਦਿੱਲੀ ਲਈ 3000 ਤੋਂ 3500 ਰੁਪਏ ਵਿਚ ਮਿਲ ਰਹੀ ਸੀ, ਉੱਥੇ ਹੀ 15 ਤੋਂ 19 ਹਜ਼ਾਰ ਹੋ ਗਈ ਹੈ।

ਸ਼ੰਭੂ ਬਾਰਡਰ ‘ਤੇ 6 ਲੋਕਾਂ ਨੂੰ ਲਿਆ ਹਿਰਾਸਤ ‘ਚ

ਸ਼ੰਭੂ ਬਾਰਡਰ ‘ਤੇ 6 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦਿੱਲੀ ਕੂਚ ਨੂੰ ਲੈ ਕੇ ਹੋਈ ਬਿਆਨਬਾਜ਼ੀ ਕਾਰਨ ਪੁਲਿਸ ਨੇ ਕਾਰਵਾਈ ਕੀਤੀ। ਉੱਥੇ ਹੀ ਮੋਹਣਾ ਧਰਨੇ ਵਾਲੀ ਥਾਂ ਤੋਂ ਕਿਸਾਨ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ। 40 ਦੇ ਕਰੀਬ ਟਰੈਕਟਰ ਤਿਆਰ ਕੀਤੇ ਗਏ ਹਨ। ਮੋਹਣਾ ਤੋਂ ਦਿੱਲੀ ਮੁੰਬਈ ਐਕਸਪ੍ਰੈਸ ਵੇਅ ਨੂੰ ਕੱਟਣ ਦੀ ਮੰਗ ਨੂੰ ਲੈ ਕੇ ਕਿਸਾਨ ਅਤੇ ਪਿੰਡ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਹੜਤਾਲ ‘ਤੇ ਬੈਠੇ ਹਨ।

 

‘ਇਹ ਬਹੁਤ ਮੰਦਭਾਗਾ ਹੈ…’ ਕਾਂਗਰਸ ਨੇਤਾ ਜੈਰਾਮ ਨੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ‘ਤੇ ਕਿਹਾ

 

ਕਾਂਗਰਸ ਨੇਤਾ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਅੰਬਿਕਾਪੁਰ ਵਿਚ ਕਿਸਾਨ ਯੂਨੀਅਨਾਂ ਨਾਲ ਮੀਟਿੰਗ ਕਰ ਰਹੇ ਹਨ ਅਤੇ ਅੱਜ ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ, ਜਦੋਂਕਿ ਪੀਐਮ ਮੋਦੀ ਦੀ ਸਰਕਾਰ ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਧਾਨੀ …ਇਹ ਬਹੁਤ ਮੰਦਭਾਗਾ ਹੈ…”

ਅਸੀਂ ਕਾਂਗਰਸ ਨੂੰ ਭਾਜਪਾ ਜਿੰਨਾ ਹੀ ਜ਼ਿੰਮੇਵਾਰ ਮੰਨਦੇ ਹਾਂ

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, “…ਕਾਂਗਰਸ ਪਾਰਟੀ ਸਾਡੀ ਹਮਾਇਤ ਨਹੀਂ ਕਰਦੀ, ਅਸੀਂ ਭਾਜਪਾ ਵਾਂਗ ਕਾਂਗਰਸ ਨੂੰ ਵੀ ਓਨਾ ਹੀ ਜ਼ਿੰਮੇਵਾਰ ਮੰਨਦੇ ਹਾਂ। ਇਹ ਕਾਨੂੰਨ ਕਾਂਗਰਸ ਨੇ ਹੀ ਲਿਆਂਦਾ ਹੈ। ਅਸੀਂ ਇਸ ਵਿੱਚ ਨਹੀਂ ਹਾਂ।” ਭਾਵੇਂ ਕਿਸੇ ਦਾ ਵੀ ਪੱਖ ਹੋਵੇ, ਅਸੀਂ ਕਿਸਾਨਾਂ ਦੀ ਆਵਾਜ਼ ਚੁੱਕਦੇ ਹਾਂ…

 

Vinkmag ad
Share Our Daily Posts

News Desk

Read Previous

Jalandhar : ਨਸ਼ੇ ਦੀ ਪੂਰਤੀ ਲਈ ਦੋ ਭਰਾਵਾਂ ਨੇ ਦੋਸਤ ਨਾਲ ਮਿਲ ਕੇ ਬਣਾਇਆ ਗਿਰੋਹ, ਪਹਿਲਾਂ ਰੇਕੀ ਤੇ ਫਿਰ ਦਿੰਦਾ ਸੀ ਵਾਰਦਾਤਾਂ ਨੂੰ ਅੰਜ਼ਾਮ

Read Next

Jalandhar : ਪਿੰਡ ਬੜਿੰਗ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ, ਛੱਤ ‘ਤੇ ਲੱਗੀ ਕੁੰਡੀ ‘ਤੇ ਲਟਕੀ ਮਿਲੀ ਲਾਸ਼