ਫ਼ਰੀਦਕੋਟ : 2015 ਵਿਚ ਵਾਪਰੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਤ ਤਿੰਨਾਂ ਕੇਸਾਂ ਦੀ ਸੁਣਵਾਈ ਵਧੀਕ ਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਹੋਈ। ਸੁਣਵਾਈ ਦੌਰਾਨ ਸਾਬਕਾ ਮੁੱਖ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸੁੁਖਮਿੰਦਰ ਸਿੰਘ ਮਾਨ, ਤਤਕਾਲੀ ਐੱਸਐੱਚਓ ਅਮਰਜੀਤ ਸਿੰਘ ਕੁਲਾਰ, ਬਿਕਰਮਜੀਤ ਸਿੰਘ ਅਤੇ ਹੋਰ ਨਾਮਜ਼ਦ ਵੀਡੀੳ ਕਾਨਫਰੰਸਿੰਗ ਰਾਹੀ ਪੇਸ਼ ਹੋਏ ਜਦੋਂਕਿ ਮੁਦੱਈਆਂ ਵੱਲੋਂ ਐੱਚਐੱਸ ਖਾਰਾ, ਗੁਰਜੋਤ ਸਿੰਘ ਸਿੱਧੂ ਪੇਸ਼ ਹੋਏ ਅਤੇ ਮੁਲਜ਼ਮਾਂ ਦੇ ਵਕੀਲ ਆਰਐੱਸ ਚੀਮਾ ਵੱਲੋਂ ਤਕਰੀਬਨ ਤਿੰਨ ਘੰਟੇ ਚਾਰਜਸ਼ੀਟ ’ਤੇ ਬਹਿਸ ਕਰਦੇ ਨਜ਼ਰ ਆਏ ਜਿਸ ’ਤੇ ਅਦਾਲਤ ਨੇ ਇਸ ਦੀ ਕਾਰਵਾਈ 11 ਮਾਰਚ ਤੱਕ ਮੁਲਤਵੀ ਕਰ ਦਿੱਤੀ।