ਅਜਨਾਲਾ (ਫਰਿਆਦ) : ਸਬ-ਡਵੀਜ਼ਨ ਅਜਨਾਲਾ ਅਧੀਨ ਆਉਂਦੇ ਇਤਿਹਾਸਿਕ ਕਸਬਾ ਰਮਦਾਸ ਵਿਖੇ ਬੀਤੀ ਰਾਤ ਬੇਹੱਦ ਭਿਆਨਕ ਘਟਨਾ ਵਾਪਰ ਗਈ। ਇਸ ਵਿਚ ਘਰ ਦਾ ਸਿਲੰਡਰ ਫਟ ਗਿਆ, ਜਿਸ ਕਾਰਣ ਇਕੋ ਪਰਿਵਾਰ ਦੇ ਪੰਜ ਜੀਅ ਬੁਰੀ ਤਰ੍ਹਾਂ ਝੁਲਸ ਗਈ, ਜਦਕਿ ਇਕ ਬੱਚੇ ਦੀ ਹਾਲਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸੰਬੰਧੀ ਪੀੜਤ ਪਰਿਵਾਰ ਦੀ ਮੈਂਬਰ ਅਤੇ ਬੱਚੇ ਦੀ ਮਾਂ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਬੀਤੀ ਰਾਤ ਸਿਲੰਡਰ ਫਟਣ ਕਾਰਣ ਅੱਗ ਲੱਗ ਗਈ।
ਇਸ ਕਾਰਨ ਪਰਿਵਾਰ ਦੇ 5 ਜੀਅ ਬੁਰੀ ਤਰ੍ਹਾਂ ਨਾਲ ਸੜ ਗਏ ਹਨ । ਜ਼ਖਮੀਆਂ ਵਿਚ ਉਨ੍ਹਾਂ ਦਾ ਤਿੰਨ ਸਾਲ ਦਾ ਪੁੱਤਰ ਗੁਰਵੰਸ਼ਦੀਪ ਸਿੰਘ ਵੀ ਹੈ, ਜਿਸ ਦੀ ਹਾਲਤ ਅਤਿ-ਗੰਭੀਰ ਬਣੀ ਹੋਣ ਕਾਰਣ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
