ਪੰਜਾਬ ਤੋਂ ਸਿੰਗਾਪੁਰ, ਅਯੁੱਧਿਆ, ਨਾਂਦੇੜ ਤੇ ਸ੍ਰੀਨਗਰ ਲਈ ਸ਼ੁਰੂ ਹੋਣਗੀਆਂ ਉਡਾਣਾਂ

ਚੰਡੀਗੜ੍ਹ : ਅਥਾਰਟੀ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਸਿੰਗਾਪੁਰ ਲਈ ਸਿੱਧੀ ਉਡਾਣ ਨੂੰ ਸਰਦੀਆਂ ਦੇ ਸ਼ਡਿਊਲ ’ਚ ਸ਼ਾਮਲ ਕੀਤਾ ਜਾਵੇਗਾ। ਏਅਰਪੋਰਟ ਅਥਾਰਟੀ ਨੇ ਮਈ ’ਚ ਏਅਰਲਾਈਨਜ਼ ਨੂੰ ਪੱਤਰ ਲਿਖ ਕੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਸਿੰਗਾਪੁਰ ਦੀਆਂ ਦੋ ਏਅਰਲਾਈਨਾਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੋ ਚੁੱਕਿਆਂ ਹਨ। ਅਕਤੂਬਰ ’ਚ ਇਨ੍ਹਾਂ ਉਡਾਣਾਂ ਨੂੰ ਚਲਾਉਣ ਲਈ ਹਾਮੀ ਭਰੀ ਹੈ।

ਏਅਰਲਾਈਨ ਨੇ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਸਰਵੇ ਵੀ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਵੇਖਣ ’ਚ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਦੋ ਏਅਰਲਾਈਨਜ਼ ਕੰਪਨੀਆਂ ਵਿਸਤਾਰਾ ਤੇ ਇੰਡੀਗੋ ਆਪਣੀਆਂ ਉਡਾਣਾਂ ਸ਼ੁਰੂ ਕਰਨਗੀਆਂ। ਪੱਤਰ ਲਿਖਣ ਤੋਂ ਬਾਅਦ ਦੋਵੇਂ ਏਅਰਲਾਈਨਾਂ ਸਰਦੀਆਂ ਦੇ ਸ਼ਡਿਊਲ ’ਚ ਉਡਾਣਾਂ ਚਲਾਉਣ ਲਈ ਰਾਜ਼ੀ ਹੋ ਗਈਆਂ ਹਨ। ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਕਿਸੇ ਵੀ ਅੰਤਰਰਾਸ਼ਟਰੀ ਉਡਾਣ ਨੂੰ ਚਲਾਉਣ ਲਈ ਪ੍ਰਕਿਰਿਆ ਨੂੰ ਪੂਰਾ ਕਰਨ ’ਚ 2 ਤੋਂ 3 ਮਹੀਨੇ ਦਾ ਸਮਾਂ ਲੱਗਦਾ ਹੈ।

ਦੋ ਏਅਰਲਾਈਨਾਂ ਵਿਸਤਾਰਾ ਤੇ ਇੰਡੀਗੋ ਨੇ ਭਰੀ ਹਾਮੀ

ਅੰਤਰਰਾਸ਼ਟਰੀ ਉਡਾਣਾਂ ਨਾਲ ਹੀ ਤਿੰਨ ਨਵੀਆਂ ਘਰੇਲੂ ਉਡਾਣਾਂ ਵੀ ਸ਼ੁਰੂ ਹੋਣਗੀਆਂ, ਜਿਨ੍ਹਾਂ ’ਚ ਅਯੁੱਧਿਆ, ਨਾਂਦੇੜ ਤੇ ਸ੍ਰੀਨਗਰ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੋਂ ਉਡਾਣਾਂ ਵੀ ਸਰਦੀਆਂ ਦੇ ਸ਼ਡਿਊਲ ’ਚ ਸ਼ੁਰੂ ਕੀਤੀਆਂ ਜਾਣਗੀਆਂ, ਕਿਉਂਕਿ ਨਾਂਦੇੜ ਲਈ ਪੰਜਾਬ ਦੇ ਲੋਕਾਂ ਵੱਲੋਂ ਜ਼ਿਆਦਾ ਮੰਗ ਹੈ। ਉੱਥੇ ਹੀ ਅਯੁੱਧਿਆ ਲਈ ਵੀ ਮੰਗ ਵੱਧ ਰਹੀ ਹੈ। ਅਜਿਹੇ ’ਚ ਇੰਡੀਗੋ ਤੇ ਵਿਸਤਾਰਾ ਨੇ ਇੱਥੇ ਉਡਾਣਾਂ ਚਲਾਉਣ ਲਈ ਸਹਿਮਤੀ ਪ੍ਰਗਟਾਈ ਹੈ।

ਸਰਵੇਖਣ ਦਾ ਕੰਮ ਹੋਇਆ ਪੂਰਾ

ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਡਾਣਾਂ ਸ਼ੁਰੂ ਕਰਨ ਤੋਂ ਪਹਿਲਾਂ ਏਅਰਲਾਈਨਾਂ ਫੁੱਟਫਾਲ ਬਾਰੇ ਸਰਵੇਖਣ ਕਰਵਾਉਂਦੀਆਂ ਹਨ। ਏਅਰਲਾਈਨਜ਼ ਦਾ ਸਰਵੇ ਦਾ ਕੰਮ ਪੂਰਾ ਹੋ ਚੁੱਕਾ ਹੈ। ਯਾਤਰੀ ਫੁਟਫਾੱਲ ਦਾ ਸਰਵੇਖਣ ਚੰਗਾ ਰਿਹਾ ਹੈ। ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਜਲਦ ਹੀ ਸਾਰੀਆਂ ਚਾਰ ਉਡਾਣਾਂ ਸ਼ੁਰੂ ਹੋ ਜਾਣਗੀਆਂ।

ਅਕਤੂਬਰ ਤਕ ਸ਼ੁਰੂ ਹੋ ਸਕਦੀਆਂ ਨੇ ਉਡਾਣਾਂ 

ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ.ਈ.ਓ. ਅਜੈ ਵਰਮਾ ਨੇ ਦੱਸਿਆ ਕਿ ਸਿੰਗਾਪੁਰ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਦੋ ਏਅਰਲਾਈਨਾਂ ਨੇ ਹਾਮੀ ਭਰੀ ਹੈ। ਉਮੀਦ ਹੈ ਕਿ ਉਡਾਣਾਂ ਅਕਤੂਬਰ ਵਿਚ ਸ਼ੁਰੂ ਹੋ ਜਾਣਗੀਆਂ।

Vinkmag ad
Share Our Daily Posts

News Desk

Read Previous

ਹਿਮਾਚਲ ”ਚ ਤਬਾਹੀ ਦਰਮਿਆਨ ਆਈ ਬੁਰੀ ਖ਼ਬਰ, ਮੌਸਮ ਵਿਭਾਗ ਨੇ ਕਰ ”ਤੀ ਵੱਡੀ ਭਵਿੱਖਬਾਣੀ

Read Next

ਸਿੱਖ ਪਰਿਵਾਰ ਨਾਲ ਹੋਏ ਧੱਕੇ ਖਿਲਾਫ ਸਿੱਖ ਜਥੇਬੰਦੀਆਂ ਨੇ ਐਫ ਆਈ ਆਰ ਦਰਜ ਕਰਵਾਈ