ਫਾਜ਼ਿਲਕਾ : ਫਾਜ਼ਿਲਕਾ ਦੀ ਘਾਹ ਮੰਡੀ ‘ਚ ਰੂੰ ਵਾਲੇ ਪੇਂਜੇ ਦੀ ਦੁਕਾਨ ‘ਚ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬਿ੍ਗੇਡ ਦੀ ਟੀਮ ਮੌਕੇ ‘ਤੇ ਪੁੱਜੀ ਜਿਨਾਂ੍ਹ ਦੇ ਵੱਲੋਂ ਕਾਫ਼ੀ ਮਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਦੁਕਾਨ ਮਾਲਿਕ ਹਰੀ ਰਾਮ ਬਾਂਸਲ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰਾਂ੍ਹ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ । ਕੁੱਝ ਦੇਰ ਵਾਰ ਗੁਆਂਢੀਆਂ ਵੱਲੋਂ ਉਨਾਂ੍ਹ ਨੂੰ ਸੂਚਨਾ ਮਿਲੀ ਕਿ ਉਨਾਂ੍ਹ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ । ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਅਤੇ ਉਨਾਂ੍ਹ ਦੇ ਵੱਲੋਂ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਗਈ । ਸੂਚਨਾ ਪਾ ਕੇ ਫਾਇਰ ਬਿ੍ਗੇਡ ਦੀ ਗੱਡੀ ਨੇ ਰੇਸਕਿਊ ਆਪੇ੍ਸ਼ਨ ਸ਼ੁਰੂ ਕੀਤਾ ਅਤੇ ਕਾਫ਼ੀ ਮਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ । ਉੱਧਰ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
