Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਚੋਣ ਅਮਲੇ ਨਾਲ ਡਿਊਟੀ ਨਿਭਾਉਣ ਵਾਲੀਆਂ ਕੁੱਕਾਂ ਨੂੰ ਖਰਚੇ ਸਮੇਤ ਮਿਹਨਤਾਨਾਂ ਤੁਰੰਤ ਦਿੱਤਾ ਜਾਵੇ – ਪਰਮਜੀਤ ਕੌਰ

ਮਮਦੋਟ,07 ਮਾਰਚ (ਕਮਲ ਗਿੱਲ ਸੋਨੂੰ) ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਦੀ ਵਿਸ਼ੇਸ਼ ਮੀਟਿੰਗ ਯੂਨੀਅਨ ਦੀ ਖਜ਼ਾਨਚੀ ( ਪੰਜਾਬ)ਪਰਮਜੀਤ ਕੌਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਅਮਲੇ ਲਈ ਖਾਣਾ ਬਣਾਉਣ ਦੀ ਲਗਾਈ ਗਈ ਡਿਊਟੀ ਨੂੰ ਬਾਖ਼ੂਬੀ ਨਿਭਾਉਣ ਵਾਲੀਆਂ ਮਿਡ ਡੇ ਮੀਲ ਕੁੱਕਾਂ ਨੂੰ ਖ਼ਰਚੇ ਸਮੇਤ ਮਿਹਨਤਾਨਾਂ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਗਈ । ਮੀਟਿੰਗ ਦੌਰਾਨ ਪਰਮਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਤੋਂ ਆਏ ਹੁਕਮਾਂ ਤੇ ਵਿਧਾਨ ਸਭਾ ਚੋਣਾਂ ਦੌਰਾਨ ਸਕੂਲਾਂ ਵਿਚ ਲੱਗੇ ਪੋਲਿੰਗ ਬੂਥਾਂ ਤੇ ਵੋਟਿੰਗ ਕਰਾਉਣ ਲਈ ਪਹੁੰਚੇ ਚੋਣ ਅਮਲੇ ਅਤੇ ਸੁਰੱਖਿਆ ਅਮਲੇ ਲਈ 19 ਤੇ 20 ਫਰਵਰੀ ਨੂੰ ਖਾਣਾ ਬਣਾਉਣ ਦੀ ਡਿਊਟੀ ਸਕੂਲਾਂ ਵਿਚ ਕੰਮ ਕਰਦੀਆਂ ਮਿਡ ਡੇ ਮੀਲ ਕੁੱਕਾਂ ਦੀ ਲਗਾਈ ਗਈ ਸੀ ਜਿਸ ਨੂੰ ਕੁੱਕਾਂ ਵੱਲੋਂ ਬਾਖ਼ੂਬੀ ਨਿਭਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਕਈ ਜਗ੍ਹਾ ਤੇ ਤਾਂ ਚੋਣ ਅਮਲੇ ਲਈ ਖਾਣਾ ਬਣਾਉਣ ਵਾਸਤੇ ਕੁੱਕਾਂ ਨੂੰ ਆਪਣੇ ਕੋਲੋਂ ਪੈਸੇ ਖਰਚ ਕਰਨੇ ਪਏ ਹਨ ।ਉਨ੍ਹਾਂ ਦੱਸਿਆ ਕਿ ਚੋਣ ਅਮਲੇ ਅਤੇ ਨਾਲ ਡਿਊਟੀ ਨਿਭਾਉਣ ਵਾਲੇ ਸਮੂਹ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਅਗਲੇ ਦਿਨ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਅਗਲੇ ਦਿਨ ਸਕੂਲ ਲੱਗੇ ਹੋਣ ਕਾਰਨ ਕੁੱਕਾਂ ਨੂੰ ਸਕੂਲ ਵਾਲਿਆਂ ਵੱਲੋਂ ਬੁਲਾ ਲਿਆ ਗਿਆ । ਇਸ ਮੌਕੇ ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਕੁੱਕਾਂ ਨੂੰ ਬਣਦਾ ਮਿਹਨਤਾਨਾ ਅਤੇ ਖਰਚ ਕੀਤੇ ਗਏ ਪੈਸੇ ਤੁਰੰਤ ਦਿੱਤੇ ਜਾਣ ਅਤੇ ਅਤੇ ਚੋਣਾਂ ਸਮੇਂ ਡਿਊਟੀ ਨਿਭਾਉਣ ਵਾਲੇ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਇਕ ਦਿਨ ਦੀ ਛੁੱਟੀ ਵੀ ਦਿੱਤੀ ਜਾਵੇ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਧਿਆ ਬਲਾਕ ਮਮਦੋਟ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸਵਰਨ ਕੌਰ, ਸੁਨੀਤਾ, ਕੈਲਾਸ਼ ਰਾਣੀ, ਮਨਜੀਤ ਕੌਰ, ,ਬਲਵਿੰਦਰ ਕੌਰ, ਸੋਮਾ ਰਾਣੀ , ਮਾਲਾ ਬੀਬੀ, ਮਨਪ੍ਰੀਤ ਕੌਰ, ਅਮਰਜੀਤ ਕੌਰ, ਜਮਨਾ ,ਬਲਵਿੰਦਰ ਕੌਰ, ਰਾਜ ਰਾਣੀ, ਅਤੇ ਵੀਰੋ ਬਾਈ ਸਮੇਤ ਵੱਡੀ ਗਿਣਤੀ ਵਿੱਚ ਕੂਕਾਂ ਹਾਜ਼ਰ ਸਨ ।

Vinkmag ad
Share Our Daily Posts

News Desk

Read Previous

ਮੋਗਾ ‘ਚ ਪਾਣੀ ਪੀਣ ਬਹਾਨੇ ਜਿਊਲਰ ਦੇ ਘਰ ‘ਚ ਦਾਖਲ ਹੋਏ ਹਥਿਆਰਬੰਦ ਲੁਟੇਰੇ; ਔਰਤ ਨੂੰ ਬੰਧਕ ਬਣਾ ਕੇ ਲੈ ਗਏ 40 ਲੱਖ ਦੇ ਗਹਿਣੇ

Read Next

Petrol-Diesel Price: ਤਰੁੰਤ ਭਰੋ ਫਿਊਲ ਟੈਂਕ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 15 ਰੁਪਏ ਤਕ ਦਾ ਵਾਧਾ