Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਕਦੋਂ ਹਨ ਚੇਤ ਦੇ ਨਰਾਤੇ? ਜਾਣੋ- ਤਰੀਕ, ਪੂਜਾ ਵਿਧੀ ਤੇ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ

Chaitra Navratri 2022 Date : ਮਾਂ ਦੁਰਗਾ ਦੇ ਪਵਿੱਤਰ 9 ਦਿਨ ਯਾਨੀ ਨਰਾਤੇ। ਸਾਲ ਵਿਚ 4 ਵਾਰ ਨਰਾਤਿਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਚੇਤ ਅਤੇ ਅੱਸੂ ਦੇ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਾਰ ਚੇਤ ਦੇ ਨਰਾਤੇ 2 ਅਪ੍ਰੈਲ 2022 ਦਿਨ ਸ਼ਨਿਚਰਵਾਰ ਤੋਂ ਆਰੰਭ ਹੋ ਰਹੇ ਹਨ, ਜੋ 11 ਅਪ੍ਰੈਲ 2022 ਦਿਨ ਸੋਮਵਾਰ ਨੂੰ ਖ਼ਤਮ ਹੋਣਗੇ। ਨਰਾਤਿਆਂ ‘ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਪਹਿਲੇ ਦਿਨ ਘਟ ਸਥਾਪਨਾ ਦੀ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਨਰਾਤਿਆਂ ‘ਚ ਮਾਤਾ ਦਾ ਪਾਠ ਕਰਨ ਨਾਲ ਦੇਵੀ ਮਾਂ ਦੀ ਖਾਸ ਕਿਰਪਾ ਪ੍ਰਾਪਤ ਹੁੰਦੀ ਹੈ।

ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ (Navratri Shubh Muhurat)

ਕਲਸ਼ ਦੀ ਸਥਾਪਨਾ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਹੋਵੇਗੀ।

ਕਲਸ਼ ਸਥਾਪਨਾ ਸ਼ੁੱਭ ਮਹੂਰਤ- 2 ਅਪ੍ਰੈਲ ਸਵੇਰੇ 06.10 ਵਜੇ ਤੋਂ 08.29 ਵਜੇ ਤਕ

ਕੁੱਲ ਮਿਆਦ- 2 ਘੰਟੇ 18 ਮਿੰਟ

ਕਲਸ਼ ਸਥਾਪਨਾ ਕਿਵੇਂ ਕਰੀਏ (Kalash Sthapna Shubh Muhurat)

ਕਲਸ਼ ਸਥਾਪਨਾ ਲਈ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰ ਕੇ ਸਾਫ਼ ਕੱਪੜੇ ਪਾਓ। ਮੰਦਰ ਦੀ ਸਾਫ਼-ਸਫ਼ਾਈ ਕਰ ਕੇ ਸਫ਼ੈਦ ਜਾਂ ਲਾਲ ਕੱਪੜਾ ਵਿਛਾਓ। ਇਸ ਕੱਪੜੇ ‘ਤੇ ਥੋੜ੍ਹੇ ਚਾਵਲ ਰੱਖੋ। ਇਕ ਮਿੱਟੀ ਦੇ ਪਾਤਰ ‘ਚ ਜੌਂ ਬੋ ਦਿਉ। ਇਸ ਪਾਤਰ ‘ਤੇ ਜਲ ਨਾਲ ਭਰਿਆ ਹੋਇਆ ਕਲਸ਼ ਸਥਾਪਿਤ ਕਰੋ। ਕਲਸ਼ ਅਤੇ ਸਵਾਸਤਿਕ ਬਣਾ ਕੇ ਇਸ ‘ਤੇ ਕਲਾਵਾ ਬੰਨ੍ਹੋ। ਕਲਸ਼ ‘ਚ ਸਾਬੁਤ ਸੁਪਾਰੀ, ਸਿੱਕਾ ਤੇ ਅਕਸ਼ਤ ਭਰ ਕੇ ਅਸ਼ੋਕ ਦੇ ਪੱਤੇ ਰੱਖੋ। ਇਕ ਨਾਰੀਅਲ ਲਓ ਤੇ ਉਸ ‘ਤੇ ਚੁੰਨੀ ਲਪੇਟ ਕੇ ਕਲਾਵੇ ਨਾਲ ਬੰਨ੍ਹੋ। ਇਸ ਨਾਰੀਅਲ ਨੂੰ ਕਲਸ਼ ਦੇ ਉੱਪਰ ਰੱਖਦੇ ਹੋਏ ਮਾਂ ਦੁਰਗਾ ਨੂੰ ਯਾਦ ਕਰੋ। ਇਸ ਤੋਂ ਬਾਅਦ ਦੀਪਕ ਆਦਿ ਜਗਾ ਕੇ ਕਲਸ਼ ਦੀ ਪੂਜਾ ਕਰੋ। ਨਰਾਤਿਆਂ ‘ਚ ਦੇਵੀ ਦੀ ਪੂਜਾ ਲਈ ਸੋਨਾ, ਚਾਂਦੀ, ਪਿੱਤਲ ਜਾਂ ਮਿੱਟੀ ਦਾ ਕਲਸ਼ ਸਥਾਪਿਤ ਕੀਤਾ ਜਾਂਦਾ ਹੈ।

ਕਿਸ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਹੜੇ ਸਰੂਪ ਦੀ ਪੂਜਾ ?

  1. ਪਹਿਲੇ ਨਰਾਤੇ 2 ਅਪ੍ਰੈਲ 2022 ਦਿਨ ਸ਼ਨਿੱਚਰਵਾਰ : ਮਾਂ ਸ਼ੈਲਪੁੱਤਰੀ ਪੂਜਾ (ਘਟ ਸਥਾਪਨਾ)
  2. ਦੂਜੇ ਨਰਾਤੇ 3 ਅਪ੍ਰੈਲ 2022 ਦਿਨ ਐਤਵਾਰ : ਮਾਂ ਬ੍ਰਹਮਚਾਰਿਹਨੀ ਪੂਜਾ
  3. ਤੀਜੇ ਨਰਾਤੇ 4 ਅਪ੍ਰੈਲ 2022 ਦਿਨ ਸੋਮਵਾਰ : ਮਾਂ ਚੰਦਰਘੰਟਾ ਪੂਜਾ
  4. ਚੌਥੇ ਨਰਾਤੇ 5 ਅਪ੍ਰੈਲ 2022 ਦਿਨ ਮੰਗਲਵਾਰ : ਮਾਂ ਕੁਸ਼ਮਾਂਡਾ ਪੂਜਾ
  5. ਪੰਜਵੇਂ ਨਰਾਤੇ 6 ਅਪ੍ਰੈਲ 2022 ਦਿਨ ਬੁੱਧਵਾਰ : ਮਾਂ ਸਕੰਦਮਾਤਾ ਪੂਜਾ
  6. ਛੇਵੇਂ ਨਰਾਤੇ 7 ਅਪ੍ਰੈਲ 2022 ਦਿਨ ਵੀਰਵਾਰ : ਮਾਂ ਕਾਤਿਆਇਨੀ ਪੂਜਾ
  7. ਸੱਤਵੇਂ ਨਰਾਤੇ 8 ਅਪ੍ਰੈਲ 2022 ਦਿਨ ਸ਼ੁੱਕਰਵਾਰ : ਮਾਂ ਕਾਲਰਾਤਰੀ ਪੂਜਾ
  8. ਅੱਠਵੇਂ ਨਰਾਤੇ 9 ਅਪ੍ਰੈਲ 2022 ਦਿਨ ਸ਼ਨਿਚਰਵਾਰ : ਮਾਂ ਮਹਾਗੌਰੀ
  9. ਨੌਵੇਂ ਨਰਾਤੇ 10 ਅਪ੍ਰੈਲ 2022 ਦਿਨ ਐਤਵਾਰ : ਮਾਂ ਸਿੱਧੀਦਾਤਰੀ
  10. ਦਸਵੇਂ ਨਰਾਤੇ 11 ਅਪ੍ਰੈਲ 2022 ਦਿਨ ਸੋਮਵਾਰ : ਨਰਾਤੇ ਮੁਕੰਮਲ
Vinkmag ad
Share Our Daily Posts

News Desk

Read Previous

Petrol-Diesel Price: ਤਰੁੰਤ ਭਰੋ ਫਿਊਲ ਟੈਂਕ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 15 ਰੁਪਏ ਤਕ ਦਾ ਵਾਧਾ

Read Next

ਮਜੀਠੀਆ ਦੀ ਵਧੀ ਰਿਮਾਂਡ ; 22 ਮਾਰਚ ਤਕ ਨਿਆਂਇਕ ਹਿਰਾਸਤ ‘ਚ ਮਜੀਠੀਆ, ਕਿਹਾ – ਮੈਂ ਹਮੇਸ਼ਾ ਚੜ੍ਹਦੀਕਲਾ ‘ਚ ਹਾਂ