Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਲੁਧਿਆਣਾ ‘ਚ ਜਬਰ ਜਨਾਹ ਪੀੜਤ 11 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਸਿਵਲ ਹਸਪਤਾਲ ‘ਚ ਜਣੇਪੇ ਤੋਂ ਬਾਅਦ ਮਾਮਲਾ ਹੋਇਆ ਪਰਦਾਫਾਸ਼

ਲੁਧਿਆਣਾ ਲੁਧਿਆਣਾ ‘ਚ 11 ਸਾਲਾ ਜਬਰ ਜਨਾਹ ਪੀੜਤਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਮੁਲਜ਼ਮਾਂ ਨੇ ਕਈ ਮਹੀਨਿਆਂ ਤਕ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅੰਤ ‘ਚ ਇਹ ਬੇਨਕਾਬ ਹੋ ਗਿਆ। ਥਾਣਾ ਕੂੰਮਕਲਾਂ ਦੀ ਪੁਲਿਸ ਨੇ ਪੀੜਤਾ ਦੇ ਪਿਤਾ ਦੇ ਬਿਆਨ ਦਰਜ ਕਰਕੇ ਸ਼ਸ਼ੀਕਾਂਤ ਨਾਮਕ ਨੌਜਵਾਨ ਖ਼ਿਲਾਫ਼ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ। ਥਾਣਾ ਸਦਰ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਮਾਤਾ-ਪਿਤਾ ਮਜ਼ਦੂਰ ਹਨ।

ਉਨ੍ਹਾਂ ਨੂੰ ਫੈਕਟਰੀ ਦੇ ਅੰਦਰ ਰਹਿਣ ਲਈ ਜਗ੍ਹਾ ਮਿਲੀ ਹੈ। ਨਜ਼ਦੀਕੀ ਫੈਕਟਰੀ ‘ਚ ਕੰਮ ਕਰਦੇ ਸ਼ਸ਼ੀਕਾਂਤ ਨਾਂ ਦੇ ਨੌਜਵਾਨ ਨੇ ਵਿਆਹ ਦਾ ਬਹਾਨਾ ਲਗਾ ਕੇ 11 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਮੁਲਜ਼ਮ ਨੇ ਉਸ ਨੂੰ ਧਮਕਾਇਆ ਅਤੇ ਮੂੰਹ ਬੰਦ ਰੱਖਣ ਲਈ ਕਿਹਾ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਆਪਣੀ ਪਛਾਣ ਵਾਲੀ ਔਰਤ ਨੂੰ ਬੁਲਾ ਕੇ ਬੇਟੀ ਨਾਲ ਗੱਲ ਕਰਵਾਈ। ਇਸ ਵਿੱਚ ਲੜਕੀ ਨੇ ਸਾਰੀ ਗੱਲ ਦੱਸੀ। ਔਰਤ ਬੱਚੀ ਨੂੰ ਆਪਣੇ ਘਰ ਲੈ ਗਈ। ਪਰਿਵਾਰ ਦਾ ਦੋਸ਼ ਹੈ ਕਿ ਔਰਤ ਨੇ ਮੁਲਜ਼ਮਾਂ ਨਾਲ ਮਿਲ ਕੇ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੇ ਦੁਬਾਰਾ ਥਾਣਾ ਕੂੰਮਕਲਾਂ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਸੋਮਵਾਰ ਨੂੰ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਲੜਕੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ।

Vinkmag ad
Share Our Daily Posts

News Desk

Read Previous

ਕਬੱਡੀ ਖਿਡਾਰੀ ਸੰਦੀਪ ਦੀ ਹੱਤਿਆ ‘ਚ ਕੁੱਦੇ ਗੈਂਗਸਟਰ, ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ‘ਤੇ ਲਈ ਜ਼ਿੰਮੇਵਾਰੀ ਤਾਂ ਜੱਗੂ ਭਗਵਾਨਪੁਰੀਆ ਨੇ ਦੱਸਿਆ ਫਰਜ਼ੀ ਪੋਸਟ

Read Next

ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ, ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਸਰਕਾਰੀ ਕੋਠੀਆਂ ਖ਼ਾਲੀ ਕਰਨ ਦੇ ਹੁਕਮ