ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਤੇ ਬਸਪਾ ਦੇ ਡਾ ਨਛੱਤਰ ਪਾਲ, ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਸਣੇ ਕਈ ਵਿਧਾਇਕ ਵਿਧਾਨ ਸਭਾ ਪੁੱਜੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬਤੌਰ ਵਿਧਾਇਕ ਸਹੁੰ ਚੁੱਕੀ, ਮਾਨ ਨੇ ਸਹੁੰ ਚੁੱਕਣ ਬਾਅਦ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਇਆ। ਇਸ ਦੇ ਨਾਲ ਹੀ ਅਰੁਣਾ ਚੌਧਰੀ ਕਾਂਗਰਸ ਵਿਧਾਇਕ ਤੇ ਇੰਦਰਜੀਤ ਕੌਰ, ਸੰਤੋਸ਼ ਕਟਾਰੀਆ, ਸਰਬਜੀਤ ਕੌਰ ਮਾਣੂਕੇ ਨੇ ਸਹੁੰ ਚੁੱਕੀ।
MLA Aman Arora ji entering in Punjab Vidhan Sabha

ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਹੁੰ ਚੁਕਾਈ ਗਈ ਉਸ ਤੋਂ ਬਾਅਦ ਮਹਿਲਾ ਵਿਧਾਨਕਾਰਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ।
– ਅਜੈ ਗੁਪਤਾ ਤੇ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਹੁੰ ਚੁੱਕੀ।
ਨਾਭਾ ਤੋਂ ਵਿਧਾਇਕ ਦੇਵ ਮਾਨ ਆਪਣੇ ਹਲਕੇ ਤੋਂ ਵਿਧਾਨ ਸਭਾ ਸਾਈਕਲ ‘ਤੇ ਪੁੱਜੇ

ਮਾਨ ਨੇ ਕਿਹਾ ਕਿ ਉਹ ਸਵੇਰੇ ਛੇ ਵਜੇ ਆਪਣੇ ਸ਼ਹਿਰ ਨਾਭਾ ਤੋਂ ਚੰਡੀਗੜ੍ਹ ਲਈ ਚੱਲਿਆ ਸੀ ਤੇ ਬੜੇ ਆਰਾਮ ਨਾਲ ਇੱਥੇ ਪੁੱਜ ਗਿਆ ਹਾਂ।
ਅੰਮ੍ਰਿਤਸਰ ਦੱਖਣੀ ਤੋਂ 60 ਸਾਲਾ ਡਾ: ਇੰਦਰਬੀਰ ਨਿੱਝਰ ਜੇਤੂ ਰਹੇ
ਪ੍ਰੋਟੈਮ ਸਪੀਕਰ ਵਜੋਂ ਅੰਮ੍ਰਿਤਸਰ ਦੱਖਣੀ ਤੋਂ ਚੋਣ ਜਿੱਤਣ ਵਾਲੇ ਡਾ: ਇੰਦਰਬੀਰ ਸਿੰਘ ਨਿੱਝਰ ਦੇ ਸਹੁੰ ਚੁੱਕਣ ਨਾਲ ਨਵੀਂ ਵਿਧਾਨ ਸਭਾ ਦੇ ਕੱਲ੍ਹ ਸਵੇਰ ਤੋਂ ਹੀ ਪਹਿਲੇ ਸੈਸ਼ਨ ਦੀ ਸ਼ੁਰੂਆਤ ਦਾ ਰਾਹ ਪੱਧਰਾ ਹੋ ਗਿਆ। ਡਾ: ਇੰਦਰਬੀਰ ਦੇ ਪ੍ਰੋਟੈਮ ਸਪੀਕਰ ਵਜੋਂ ਸਹੁੰ ਚੁੱਕਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜ ਭਵਨ ਵਿੱਚ ਮੌਜੂਦ ਸਨ। ਨਿੱਝਰ ਅੱਜ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।
ਦੱਸ ਦੇਈਏ ਕਿ ਡਾ: ਇੰਦਰਬੀਰ ਸਿੰਘ ਨਿੱਝਰ ਸੂਬੇ ਦੇ ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਦੂਜੀ ਵਾਰ ਚੋਣ ਲੜੇ ਸਨ। 66 ਸਾਲਾ ਨਿੱਝਰ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਜਦੋਂ ਕਿ ਇਸ ਚੋਣ ਵਿੱਚ ਡਾ: ਨਿੱਝਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਇਆ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਲਗਭਗ 27,503 ਵੋਟਾਂ ਨਾਲ ਹਰਾਇਆ।
