ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਹੈ। ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ ਉਨ੍ਹਾਂ ਆਪਣੇ ‘ਮਨ ਕੀ ਬਾਤ’ ਕੀਤੀ। ਉਨ੍ਹਾਂ ਕਾਂਗਰਸ ਹਾਈਕਮਾਨ ਤੇ ਸੋਨੀਆ ਗਾਂਧੀ ‘ਤੇ ਸਵਾਲ ਚੁੱਕੇ। ਉਨ੍ਹਾਂ ਕਾਂਗਰਸ ‘ਚ ਜਾਤੀ ਸਮੀਕਰਨ ‘ਤੇ ਕੀਤੀ ਜਾ ਰਹੀ ਸਿਆਸਤ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਿਆ। ਅੰਬਿਕਾ ਸੋਨੀ ਦਾ ਨਾਂ ਲੈਂਦਿਆਂ ਸੋਨੀਆ ਗਾਂਧੀ ਤੋਂ ਮੰਗ ਕੀਤੀ ਕਿ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਸੁਨੀਲ ਜਾਖੜ ਨੇ ਕਿਹਾ ਕਿ ਕੱਲ੍ਹ ਸੋਨੀਆ ਗਾਂਧੀ ਜੀ ਦਾ ਭਾਸ਼ਾਨ ਸੁਣਿਆ। ਬਹੁਤ ਭਾਵੁਕ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉਸ ਦੇ ਸਲਾਹਕਾਰਾਂ ਨੇ ਨੁਕਸਾਨ ਪਹੁੰਚਾਇਆ। ਅੰਬਿਕਾ ਸੋਨੀ ‘ਤੇ ਵੀ ਉਹ ਰੱਜ ਕੇ ਵਰ੍ਹੇ। ਹਿੰਦੂ-ਸਿੱਖ ਭਾਈਚਾਰੇ ਸਬੰਧੀ ਅੰਬਿਕਾ ਸੋਨੀ ਦੇ ਬਿਆਨ ਨੂੰ ਲੈ ਕੇ ਸੁਨੀਲ ਜਾਖੜ ਨੇ ਉਨ੍ਹਾਂ ਨਿੰਦਾ ਕੀਤੀ। ਦਿੱਲੀ ‘ਚ ਬੈਠੇ ਸਲਾਹਕਾਰਾਂ ਨੂੰ ਪੰਜਾਬ ਦੇ ਹੀ ਹਿੰਦੂ ਸਿੱਖ ਭਾਈਚਾਰੇ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਿੰਤਨ ਸ਼ਿਵਲ ਦੀ ਨਹੀਂ ਚਿੰਤਾ ਕਰਨ ਦੀ ਜ਼ਰੂਰਤ ਹੈ।
'Dil ki Bat'
https://t.co/JfJqcPP2SA— Sunil Jakhar (@sunilkjakhar) May 14, 2022
