BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਭਵਾਨੀਗੜ੍ਹ : ਡਾਕਖ਼ਾਨੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ 17 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਿਸ ਨੇ 2 ਜਣਿਆਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਨੇੜਲੇ ਪਿੰਡ ਰਾਮਪੁਰਾ ਦੇ ਭਗਵਾਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਫਰਵਰੀ 2020 ਵਿਚ ਇਕ ਵਿਆਹ ਸਮਾਗਮ ਵਿਚ ਗਿਆ ਸੀ, ਉਥੇ ਉਸ ਦੀ ਮੁਲਾਕਾਤ ਫ਼ਰੀਦਕੋਟ ਵਾਸੀ ਏਬਨ ਕੁਮਾਰ ਤੇ ਵਿਕਾਸ ਸ਼ਰਮਾ ਨਾਲ ਹੋਈ। ਇਸ ਦੌਰਾਨ ਉਕਤ ਦੋਵਾਂ ਜਣਿਆਂ ਨੇ ਉਸ ਦੇ ਪੁੱਤਰ ਨੂੰ ਡਾਕਘਰ ਵਿਚ ਕਲਰਕ ਭਰਤੀ ਕਰਵਾਉਣ ਦਾ ਭਰੋਸਾ ਦਿੱਤਾ ਤੇ ਬਾਅਦ ਵਿਚ 5 ਲੱਖ ਰੁਪਏ ਲਏ।
ਸ਼ਿਕਾਇਤਕਰਤਾ ਮੁਤਾਬਕ ਦੋਵਾਂ ਜਣਿਆਂ ਨੇ ਡੇਢ ਸਾਲ ਬਾਅਦ ਉਸ ਦੇ ਪੁੱਤਰ ਦੀ ਦਿੱਲੀ ਦੇ ਕੈਫੇ ਵਿਚ ਟੇ੍ਨਿੰਗ ਕਰਵਾਈ ਤੇ ਉਨ੍ਹਾਂ ਦਾ 2 ਲੱਖ ਰੁਪਇਆ ਖ਼ਰਚਾ ਦਿੱਤਾ। ਭਗਵਾਨ ਸਿੰਘ ਮੁਤਾਬਕ ਇਸ ਉਪਰੰਤ ਇਨ੍ਹਾਂ ਲੋਕਾਂ ਨੇ ਉਸ ਦੇ ਪੁੱਤਰ ਨੂੰ ਨੌਕਰੀ ਸਬੰਧੀ ਜੁਆਇਨਿੰਗ ਲੈਟਰ ਤੇ ਪਛਾਣ ਪੱਤਰ ਬਣਾ ਕੇ ਦਿੱਤਾ ਜੋ ਕਿ ਜਾਅਲੀ ਨਿਕਲੇ। ਸ਼ਿਕਾਇਤਕਰਤਾ ਮੁਤਾਬਕ ਏਬਨ ਤੇ ਵਿਕਾਸ ਕਾਰਨ ਉਸ ਦਾ 7 ਲੱਖ 17 ਹਜ਼ਾਰ ਖ਼ਰਚਾ ਆਇਆ ਹੈ। ਪੁਲਿਸ ਨੇ ਭਗਵਾਨ ਸਿੰਘ ਦੇ ਬਿਆਨਾ ‘ਤੇ ਏਬਨ ਕੁਮਾਰ ਤੇ ਵਿਕਾਸ ਸ਼ਰਮਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
