BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਬਟਾਲਾ : ਦੋ ਸਾਲ ਪਹਿਲਾਂ ਅਦਾਲਤ ਕੰਪਲੈਕਸ ਦੇ ਬਾਹਰ ਐਕਸਾਈਜ਼ ਐਕਟ ਦੇ ਮੁਲਜ਼ਮ ਦੀ ਮੌਤ ਦੇ ਮਾਮਲੇ ‘ਚ ਹਿਊਮਨ ਰਾਈਟਸ ਚੰਡੀਗੜ੍ਹ ਵੱਲੋਂ ਜਾਂਚ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਤੱਤਕਾਲੀ ਐੱਸਐੱਚਓ ਇੰਸਪੈਕਟਰ ਬਲਕਾਰ ਸਿੰਘ ਤੇ ਜਾਂਚ ਅਧਿਕਾਰੀ ਏਐੱਸਆਈ ਹਰਦੇਵ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ, ਦੋਵੇਂ ਪੁਲਿਸ ਅਧਿਕਾਰੀ ਫ਼ਰਾਰ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਐਕਸਾਈਜ਼ ਐਕਟ ਤਹਿਤ ਨਵਦੀਪ ਸਿੰਘ ਉਰਫ਼ ਸੋਨੂੰ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਪਿੰਡ ਢਪਈ ਨੂੰ ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ 15 ਜੁਲਾਈ, 2020 ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ 17 ਤੋਂ 20 ਮਈ, 2020 ਤਕ ਸੋਨੂੰ ਨੂੰ ਪੁਲਿਸ ਨੇ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਸੀ। ਇਸ ਦੌਰਾਨ ਸੋਨੀ ਦੀ ਪੁਲਿਸ ਰਿਮਾਂਡ ਦੌਰਾਨ ਤਬੀਅਤ ਖਰੀਬ ਹੋ ਗਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬਾਅਦ ‘ਚ ਚੌਕੀ ਹਰਚੋਵਾਲ ‘ਚ ਮੁੜ ਬੰਦ ਕਰ ਦਿੱਤਾ ਗਿਆ। 20 ਮਈ ਦੀ ਜਗ੍ਹਾ ਪੁਲਿਸ 19 ਮਈ ਨੂੰ ਹੀ ਸੋਨੂੰ ਨੂੰ ਅਦਾਲਤ ‘ਚ ਪੇਸ਼ ਕਰਨ ਲੈ ਗਈ। ਇਸੇ ਦੌਰਾਨ ਅਦਾਲਤ ਦੇ ਬਾਹਰ ਹੀ ਸੋਨੂੰ ਦੀ ਮੌਤ ਹੋ ਗਈ ਸੀ।
ਪੁਲਿਸ ਅਧਿਕਾਰੀਆਂ ‘ਤੇ ਸੋਨੂੰ ਨੂੰ ਟਾਰਚਰ ਕਰਨ ਦਾ ਦੋਸ਼
ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੰਜਾਬ ਮਨੁੱਖੀ ਅਧਿਕਾਰੀ ਕਮਿਸ਼ਨ ਨੂੰ ਪੁਲਿਸ ਖਿਲਾਫ਼ ਸ਼ਿਕਾਇਤ ਦੇ ਕੇ ਦੋਸ਼ ਲਗਾਏ ਸਨ ਕਿ ਐੱਸਐੱਚਓ ਇੰਸਪੈਕਟਰ ਬਲਕਾਰ ਸਿੰਘ ਤੇ ਚੌਕੀ ਇੰਚਾਰਜ ਏਐੱਸਆਈ ਹਰਦੇਵ ਸਿੰਘ ਨੇ ਸੋਨੂੰ ਨੂੰ ਟਾਰਚਰ ਕੀਤਾ ਸੀ। ਉਸਦੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਪੁਲਿਸ ਨੇ ਇਲਾਜ ਨਹੀਂ ਕਰਵਾਇਆ ਤੇ ਉਸਦੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਲਈ ਹਿਊਮਨ ਰਾਈਟਸ ਵੱਲੋਂ ਐੱਸਐੱਸਪੀ ਬਟਾਲਾ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਵਿਚ ਤੱਤਕਾਲੀ ਐੱਸਐੱਚਓ ਬਲਕਾਰ ਸਿੰਘ ਤੇ ਚੌਕੀ ਇੰਚਾਰਜ ਏਐੱਸਆਈ ਹਰਦੇਵ ਸਿੰਘ ਨੂੰ ਮਾਮਲੇ ‘ਚ ਮੁਲਜ਼ਮ ਪਾਏ ਜਾਣ ਤੋਂ ਬਾਅਦ ਦੋਵਾਂ ਪੁਲਿਸ ਵਾਲਿਆਂ ਖਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ, ਦੋਵੇਂ ਪੁਲਿਸ ਅਧਿਕਾਰੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਦੱਸੇ ਜਾ ਰਹੇ ਹਨ।
