Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 5, 2026

ਮੋਹਾਲੀ ‘ਚ 24 ਘੰਟੇ ‘ਚ ਗੰਨ ਪੁਆਇੰਟ ‘ਤੇ ਦੂਸਰੀ ਵੱਡੀ ਲੁੱਟ, ਜਿਊਲਰ ਤੋਂ ਸੋਨਾ-ਚਾਂਦੀ ਤੇ ਕੈਸ਼ ਨਾਲ ਭਰੇ ਤਿੰਨ ਬੈਗ ਲੈ ਕੇ ਹੋਏ ਫ਼ਰਾਰ

ਮੁਹਾਲੀ : ਮੋਹਾਲੀ ‘ਚ 24 ਘੰਟੇ ‘ਚ ਗੰਨ ਪੁਆਇੰਟ ‘ਤੇ ਦੋ ਵੱਡੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ। ਖਰਡ਼-ਲਾਂਡਰਾ ਰੋਡ ’ਤੇ ਸਥਿਤ ਪ੍ਰੇਮ ਜਿਊਲਰ ਦੇ ਮਾਲਕ ਪ੍ਰਵੀਨ ਕੁਮਾਰ ਤੋਂ ਸ਼ਨਿਚਰਵਾਰ ਰਾਤ ਸਵਾ ਨੌਂ ਵਜੇ ਚਾਰ ਨਕਾਬਪੋਸ਼ ਗੰਨ ਪੁਆਇੰਟ ’ਤੇ 15 ਕਿਲੋ ਸੋਨਾ, 25 ਕਿਲੋ ਚਾਂਦੀ ਤੇ ਕੈਸ਼ ਨਾਲ ਭਰੇ ਤਿੰਨ ਬੈਗ ਲੁੱਟ ਕੇ ਫ਼ਰਾਰ ਹੋ ਗਏ। ਸੂਤਰਾਂ ਮੁਤਾਬਕ ਦਹਿਸ਼ਤ ਫੈਲਾਉਣ ਲਈ ਲੁਟੇਰਿਆਂ ਨੇ ਹਵਾਈ ਫਾਇਰਿੰਗ ਵੀ ਕੀਤੀ। ਡੀਐੱਸਪੀ ਸਿਟੀ-2 ਸੁਖਜੀਤ ਸਿੰਘ ਵਿਰਕ, ਐੱਸਐੱਚਓ ਸੋਹਾਣਾ ਗੁਰਜੀਤ ਸਿੰਘ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪੁਲਿਸ ਵਾਰਦਾਤ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਲੁੱਟ ਤੋਂ ਬਾਅਦ ਸਾਰੀਆਂ ਪੀਸੀਆਰ ਟੀਮਾਂ ਨੂੰ ਮੈਸੇਜ ਫਲੈਸ਼ ਕਰ ਦਿੱਤਾ ਗਿਆ ਹੈ। ਐੱਸਐੱਸਪੀ ਮੁਹਾਲੀ ਵਿਵੇਕਸ਼ੀਲ ਸੋਨੀ ਨੇ ਸ਼ਹਿਰ ’ਚ ਨਾਕਾਬੰਦੀ ਦੇ ਨਿਰਦੇਸ਼ ਦੇ ਦਿੱਤੇ ਹਨ।

ਦੁਕਾਨ ਬੰਦ ਕਰਨ ਤੋਂ ਬਾਅਦ ਘਰ ਜਾਂਦੇ ਸਮੇਂ ਹੋਈ ਵਾਰਦਾਤ

ਪੁਲਿਸ ਸੂਤਰਾਂ ਮੁਤਾਬਕ, ਪ੍ਰਵੀਨ ਕੁਮਾਰ ਖਰਡ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪ੍ਰੇਮ ਜਿਊਲਰ ਦੇ ਨਾਂ ਤੋਂ ਲਾਂਡਰਾ-ਖਰਡ਼ ਰੋਡ ’ਤੇ ਦੁਕਾਨ ਹੈ। ਉਹ ਸ਼ਨਿਚਰਵਾਰ ਰਾਤ ਕਰੀਬ ਸਵਾ ਨੌਂ ਵਜੇ ਸੋਨੇ, ਚਾਂਦੀ ਤੇ ਕੈਸ਼ ਨਾਲ ਭਰੇ ਤਿੰਨ ਬੈਗ ਆਪਣੀ ਦੁਕਾਨ ਦੇ ਬਾਹਰ ਖਡ਼੍ਹੀ ਗੱਡੀ ’ਚ ਰੱਖ ਰਹੇ ਸਨ। ਜਦੋਂ ਉਹ ਤਿੰਨ ਬੈਗ ਗੱਡੀ ’ਚ ਰੱਖ ਕੇ ਦੁਬਾਰਾ ਦੁਕਾਨ ’ਚ ਗਏ ਤਾਂ ਨਕਾਬਪੋਸ਼ ਲੁਟੇਰੇ ਉਥੇ ਆਏ। ਉਨ੍ਹਾਂ ਦੇ ਹੱਥਾਂ ’ਚ ਹਥਿਆਰ ਸਨ। ਉਹ ਖੁੱਲ੍ਹੀ ਡਿੱਗੀ ’ਚੋਂ ਸੋਨੇ ਤੇ ਚਾਂਦੀ ਦੇ ਬੈਗ ਕੱਢ ਕੇ ਭੱਜਣ ਲੱਗੇ। ਪ੍ਰਵੀਨ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਨੂੰ ਭੱਜਦੇ ਹੋਏ ਦੇਖਿਆ ਤਾਂ ਉਨ੍ਹਾਂ ਤੁਰੰਤ ਦੁਕਾਨ ’ਚੋਂ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ। ਉਨ੍ਹਾਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਨ੍ਹਾਂ ਦੀਆਂ ਅੱਖਾਂ ’ਚ ਮਿਰਚਾਂ ਪਾ ਦਿੱਤੀਆਂ। ਜਦੋਂ ਉਹ ਤਡ਼ਫਣ ਲੱਗੇ ਤਾਂ ਰੌਲਾ ਸੁਣ ਕੇ ਪਤਨੀ ਮੋਨਿਕਾ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਇਕ ਲੁਟੇਰੇ ਨੇ ਹਵਾਈ ਫਾਇਰਿੰਗ ਕੀਤੀ ਅਤੇ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਤੋਂ ਪਹਿਲਾਂ ਇੱਥੋਂ ਦੇ ਪ੍ਰਾਪਰਟੀ ਡੀਲਰ ਤੋਂ ਸ਼ੁੱਕਰਵਾਰ ਨੂੰ 1 ਕਰੋੜ ਰੁਪਏ ਦੀ ਰਕਮ ਖੋਹ ਕੇ ਲੁਟੇਰੇ ਫਰਾਰ ਹੋ ਗਏ। ਜਦੋਂ ਉਹ ਭੱਜ ਰਹੇ ਸਨ ਤਾਂ ਮੁਹੰਮਦ ਸ਼ਬੀਰ ਨਾਮਕ ਫਲ ਵਿਕਰੇਤਾ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਝਗੜੇ ਦੌਰਾਨ ਗੋਲੀ ਚੱਲ ਗਈ ਅਤੇ ਸ਼ਬੀਰ ਦੇ ਸਿਰ ਵਿੱਚ ਸੱਟ ਲੱਗ ਗਈ। ਉਹ ਪੀਜੀਆਈ ‘ਚ ਦਾਖਿਲ ਹੈ ਅਤੇ ਖਤਰੇ ਤੋਂ ਬਾਹਰ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ‘ਚ ਹੁਣ ਤਕ ਦੋ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਧਾਰਾ 307, 397 ਆਈਪੀਸੀ ਤਹਿਤ ਦੋ ਵਿਅਕਤੀਆਂ ਦੇ ਨਾਮ ਅਤੇ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ 193/22 ਥਾਣਾ ਡੇਰਾਬੱਸੀ ਵਿਖੇ ਦਰਜ ਕੀਤੀ ਗਈ ਹੈ।
Vinkmag ad
Share Our Daily Posts

News Desk

Read Previous

ਅੰਮ੍ਰਿਤਸਰ ‘ਚ NRI ਦੀ ਗੋਲ਼ੀ ਮਾਰ ਕੇ ਹੱਤਿਆ, ਸਵੇਰੇ ਸਾਢੇ 3 ਵਜੇ ਪਰਿਵਾਰ ਨਾਲ ਜਾ ਰਿਹਾ ਸੀ ਗੁਰਦੁਆਰੇ

Read Next

ਦਿੱਲੀ – ਅੰਮਿ੍ਤਸਰ ਮੁੱਖ ਮਾਰਗ ‘ਤੇ ਸੜਕ ਹਾਦਸੇ ‘ਚ 2 ਔਰਤਾਂ ਸਮੇਤ 4 ਦੀ ਮੌਤ, 3 ਗੰਭੀਰ ਜ਼ਖਮੀ