Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 5, 2026

NRI ਹੱਤਿਆਕਾਂਡ ‘ਚ ਵੱਡਾ ਖੁਲਾਸਾ : ਪਤਨੀ ਨੇ ਕਰਵਾਈ ਸੀ ਹੱਤਿਆ, ਗੁਆਂਢੀ ਨਾਲ ਨਜਾਇਜ਼ ਸਬੰਧਾਂ ’ਚ ਪਤੀ ਬਣ ਰਿਹਾ ਸੀ ਰੋੜਾ

ਅੰਮ੍ਰਿਤਸਰ : ਦੁਬਈ ਤੋਂ ਪਰਤੇ ਹਰਿੰਦਰ ਸਿੰਘ ਦੇ ਕਤਲ ਦਾ ਮਾਮਲਾ ਪੁਲਿਸ ਨੇ ਸਿਰਫ਼ 12 ਘੰਟੇ ਅੰਦਰ ਹੀ ਸੁਲਝਾ ਲਿਆ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਰਿੰਦਰ ਦੀ ਪਤਨੀ ਸਤਨਾਮ ਕੌਰ ਦੇ ਆਪਣੇ ਗੁਆਂਢੀ ਅਰਸ਼ਦੀਪ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਪਤੀ ਉਸ ਵਿਚ ਰੋਡ਼ਾ ਬਣਨ ਲੱਗਾ ਸੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਪੁਲਿਸ ਲਾਈਨ ਵਿਚ ਪ੍ਰੈੱਸ ਕਾਨਫਰੰਸ ਵਿਚ ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਕਾਲੇ ਪਿੰਡ ਵਾਸੀ ਸਤਨਾਮ ਕੌਰ (ਮ੍ਰਿਤਕ ਦੀ ਪਤਨੀ), ਗੁਆਂਢੀ ਅਰਸ਼ਦੀਪ ਸਿੰਘ ਤੇ ਗੋਇੰਦਵਾਲ ਵਾਸੀ ਵਰਿੰਦਰ ਸਿੰਘ ਦੱਸੀ ਹੈ। ਸੀਪੀ ਨੇ ਦੱਸਿਆ ਕਿ ਸਤਨਾਮ ਕੌਰ ਦਾ ਵਿਆਹ ਲਗਪਗ 13 ਸਾਲ ਪਹਿਲਾਂ ਹਰਿੰਦਰ ਸਿੰਘ ਨਾਲ ਹੋਇਆ ਸੀ। ਹਰਿੰਦਰ ਕਾਫ਼ੀ ਸਮੇਂ ਤੋਂ ਦੁਬਈ ਵਿਚ ਨੌਕਰੀ ਕਰ ਰਿਹਾ ਸੀ। ਇਸ ਦੌਰਾਨ ਸਤਨਾਮ ਕੌਰ ਦੇ ਨਜਾਇਜ਼ ਸਬੰਧ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਅਰਸ਼ਦੀਪ ਨਾਲ ਬਣ ਗਏ ਸਨ। ਕੁਝ ਦਿਨ ਪਹਿਲਾਂ ਜਦੋਂ ਹਰਿੰਦਰ ਵਿਦੇਸ਼ ਤੋਂ ਘਰ ਪਰਤਿਆ ਤਾਂ ਉਸ ਨੂੰ ਪਤਨੀ ਦੀਆਂ ਹਰਕਤਾਂ ਦਾ ਪਤਾ ਲੱਗ ਗਿਆ। ਉਹ ਸਤਨਾਮ ਕੌਰ ਅਤੇ ਅਰਸ਼ਦੀਪ ਸਿੰਘ ਦੇ ਰਾਹ ਵਿਚ ਰੋਡ਼ਾ ਬਣਨ ਲੱਗਾ ਸੀ।

ਸੀਪੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਫਿਰ ਸਤਨਾਮ ਕੌਰ ਨੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਅਰਸ਼ਦੀਪ ਨਾਲ ਮਿਲ ਕੇ ਸਾਜਿਸ਼ ਰਚੀ। ਅਰਸ਼ਦੀਪ ਨੇ ਆਪਣੀ ਪ੍ਰੇਮਿਕਾ ਦੇ ਪਤੀ ਹਰਿੰਦਰ ਦੀ ਹੱਤਿਆ ਲਈ ਆਪਣੇ ਦੋਸਤ ਵਰਿੰਦਰ ਸਿੰਘ ਨੂੰ ਚੁਣਿਆ। ਇਸ ਕੰਮ ਲਈ ਵਰਿੰਦਰ ਨੂੰ 2.70 ਲੱਖ ਰੁਪਏ ਬਤੌਰ ਸੁਪਾਰੀ ਸਤਨਾਮ ਕੌਰ ਨੇ ਅਦਾ ਕਰਨੀ ਸੀ। ਫਿਰ ਮੁਲਜ਼ਮਾਂ ਨੇ ਯੋਜਨਾ ਮੁਤਾਬਕ ਐਤਵਾਰ ਤਡ਼ਕੇ ਸਾਢੇ ਤਿੰਨ ਵਜੇ ਸ੍ਰੀ ਦਰਬਾਰ ਸਾਹਿਬ ਜਾਣ ਦੀ ਯੋਜਨਾ ਬਣਾਈ। ਉੱਥੇ ਹੀ ਰਸਤੇ ਵਿਚ ਰੋਕ ਕੇ ਮੁਲਜ਼ਮਾਂ ਨੇ ਹਰਿੰਦਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਪੁਲਿਸ ਪਹੁੰਚੀ ਤਾਂ ਸਤਨਾਮ ਕੌਰ ਨੇ ਕਤਲ ਨੂੰ ਲੁੱਟ ਦੀ ਕਹਾਣੀ ਬਣਾ ਕੇ ਪੁਲਿਸ ਤੇ ਪਰਿਵਾਰ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਕਿ ਵਰਿੰਦਰ ਸਿੰਘ ਗਤਕੇ ਦਾ ਵੀ ਖਿਡਾਰੀ ਹੈ। ਇਸ ਮੌਕੇ ਏਡੀਸੀਪੀ ਅਜੇ ਗਾਂਧੀ, ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਮੌਜੂਦ ਸਨ।

10 ਵਜੇ ਲੱਗੀ ਸੀ ਭਿਣਕ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੱਤਿਆ ਕਾਂਡ ਦੇ ਕੁੱਝ ਘੰਟੇ ਬਾਅਦ ਹੀ ਪੁਲਿਸ ਨੂੰ ਸਾਰੇ ਘਟਨਾਕ੍ਰਮ ’ਤੇ ਸ਼ੱਕ ਹੋਣ ਲੱਗਾ ਸੀ। ਲਗਪਗ 10 ਵਜੇ ਕਾਲੇ ਪਿੰਡ ਦੇ ਲੋਕਾਂ ਤੋਂ ਹੀ ਸੀਪੀ ਨੂੰ ਪਤਾ ਲੱਗਾ ਸੀ ਕਿ ਸਤਨਾਮ ਕੌਰ ਦੇ ਗੁਆਂਢੀ ਨਾਲ ਨਜਾਇਜ਼ ਸਬੰਧ ਹਨ। ਫਿਰ ਜਦੋਂ ਸੀਆਈਏ ਸਟਾਫ ਦੀ ਟੀਮ ਜਾਂਚ ਵਿਚ ਜੁਟੀ ਤਾਂ ਪਰਤਾਂ ਖੱੁਲ੍ਹਣੀਆਂ ਸ਼ੁਰੂ ਹੋ ਗਈਆਂ। ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ। ਸ਼ਹਿਰ ਵਿਚ ਹੋਏ ਇਸ ਹੱਤਿਆ ਕਾਂਡ ਨੇ ਪੁਲਿਸ ਦੀ ਨੀਂਦ ਉੱਡਾ ਦਿੱਤੀ। ਹਰਿੰਦਰ ਹੱਤਿਆ ਕਾਂਡ ਵਿਚ ਸੀਪੀ ਨੂੰ ਲੀਡ ਲੱਗੀ ਤਾਂ ਉਨ੍ਹਾਂ ਪੁੱਛਗਿਛ ਦੀ ਕਮਾਨ ਆਪਣੇ ਹੱਥ ਵਿਚ ਲੈ ਲਈ। ਸੀਪੀ ਨੇ ਦੱਸਿਆ ਕਿ ਹੱਤਿਆ ਕਾਂਡ ਨੂੰ ਸੁਲਝਾਉਣ ਵਿਚ ਮੀਡੀਆ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਫ਼ਿਲਹਾਲ ਪੁਲਿਸ ਨੇ ਪਿਸਟਲ, ਬਾਈਕ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਬਰਾਮਦ ਕਰ ਲਏ ਹਨ।

13 ਦਿਨ ਪਹਿਲਾਂ ਹੀ ਪਰਤਿਆ ਸੀ ਦੁਬਈ ਤੋਂ

ਕਾਲੇ ਰੋਡ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਉਸ ਦਾ ਵੱਡਾ ਭਰਾ ਹੈ ਅਤੇ ਲਗਪਗ 13 ਦਿਨ ਪਹਿਲਾਂ ਉਹ ਦੁਬਈ ਤੋਂ ਭਾਰਤ ਪਰਤਿਆ। ਸ਼ਨਿੱਚਰਵਾਰ ਰਾਤ ਨੂੰ ਹੀ ਹਰਿੰਦਰ ਨੇ ਪਰਿਵਾਰ ਨੂੰ ਦੱਸ ਦਿੱਤਾ ਸੀ ਕਿ ਉਹ ਸਵੇਰੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਵਾਲਾ ਹੈ। ਐਤਵਾਰ ਸਵੇਰੇ ਸਾਢੇ ਤਿੰਨ ਵਜੇ ਹਰਿੰਦਰ ਆਪਣੀ ਪਤਨੀ ਸਤਨਾਮ ਕੌਰ, ਬੇਟੀ ਅਨਮੋਲਪ੍ਰੀਤ ਕੌਰ (4) ਤੇ ਅਗਮਪ੍ਰੀਤ ਕੌਰ (1) ਨਾਲ ਬਾਈਕ ’ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਜਾਣ ਲਈ ਘਰੋਂ ਨਿਕਲ ਪਿਆ। ਘਰੋਂ ਕੁਝ ਹੀ ਦੂਰੀ ’ਤੇ ਉਸ ਨੂੰ ਘੇਰ ਲਿਆ ਅਤੇ ਚਿਹਰੇ ’ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Vinkmag ad
Share Our Daily Posts

News Desk

Read Previous

ਸਿੱਧੂ ਮੂਸੇਵਾਲਾ ‘ਤੇ ਗੋਲ਼ੀਆਂ ਚਲਾਉਣ ਵਾਲਾ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਸਾਥੀ ਸਣੇ ਗੁਜਰਾਤ ਤੋਂ ਗ੍ਰਿਫ਼ਤਾਰ

Read Next

ਲੁਧਿਆਣਾ ‘ਚ ਵੱਡੀ ਘਟਨਾ : ਮਾਂ ਨਾਲ ਨਾਨਕੇ ਘਰ ਗਈ ਮਾਸੂਮ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ, ਮੌਤ