BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਜਲੰਧਰ : ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਨੂੰ ਤਿੰਨ ਸਾਲਾਂ ਬਾਅਦ ਬੁੱਧਵਾਰ ਤੋਂ ਪੰਜਾਬ ਰੋਡਵੇਜ਼ (Punjab Roadways) ਦੀ ਪਨਬੱਸ (PUNBUS) ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀਆਂ ਵੋਲਵੋ ਬੱਸਾਂ (Volvo Buses) ‘ਚ ਸਫਰ ਕਰਨ ਦੀ ਸਹੂਲਤ ਫਿਰ ਤੋਂ ਮਿਲੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਬੁੱਧਵਾਰ ਨੂੰ ਜਲੰਧਰ ਦੇ ਬੱਸ ਟਰਮੀਨਲ ਤੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਕੇਜਰੀਵਾਲ ਦੇ ਦੌਰੇ ਨੂੰ ਲੈ ਕੇ ਉਨ੍ਹਾਂ ਦੀ ਟੀਮ ਅਤੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਤੇ ਸੁਰੱਖਿਆ ਅਧਿਕਾਰੀ ਬੱਸ ਅੱਡੇ ’ਤੇ ਪਹੁੰਚ ਚੁੱਕੇ ਹਨ।
ਦਿੱਲੀ ਏਅਰਪੋਰਟ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਨੂੰ ਦੁਪਹਿਰ 1.15 ਵਜੇ ਰਵਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਮੁੱਖ ਮੰਤਰੀਆਂ ਦਾ ਬੱਸ ਸਟੈਂਡ ’ਤੇ ਸਵਾਗਤ ਕੀਤਾ ਜਾਵੇਗਾ। ਸਵਾਗਤ ਦੀਆਂ ਤਿਆਰੀਆਂ ਲਈ ਵਿਸ਼ੇਸ਼ ਤੌਰ ’ਤੇ ਪੋਲੀਥੀਨ ਵਿਚ ਬੰਦ ਰੈੱਡ ਕਾਰਪੇਟ ਬੱਸ ਅੱਡੇ ’ਤੇ ਪਹੁੰਚਾ ਦਿੱਤੇ ਗਏ ਹਨ। ਇਸ ਸਮਾਗਮ ਲਈ ਵਿਸ਼ੇਸ਼ ਤੌਰ ’ਤੇ ਪਟਿਆਲਾ ਤੋਂ ਸਾਊਂਡ ਸਿਸਟਮ ਮੰਗਵਾਇਆ ਗਿਆ ਹੈ। ਸਮਾਗਮ ਦੇ ਸਬੰਧ ਵਿਚ ਬੱਸ ਅੱਡੇ ਦੇ ਅੰਦਰ ਅਤੇ ਬਾਹਰ ਹੁਸ਼ਿਆਰਪੁਰ ਰੋਡ ’ਤੇ ਵਿਸ਼ੇਸ਼ ਹੋਰਡਿੰਗ ਲਗਾਏ ਗਏ ਹਨ। ਹੋਰਡਿੰਗ ’ਤੇ ਕੇਵਲ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਤਸਵੀਰਾਂ ਲੱਗੀਆਂ ਹਨ। ਨਾਲ ਹੀ ਏਅਰਪੋਰਟ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ।
ਵਿਸ਼ੇਸ਼ ਜਹਾਜ਼ ਰਾਹੀਂ ਆਦਮਪੁਰ ਹਵਾਈ ਅੱਡੇ ’ਤੇ ਪਹੁੰਚਣਗੇ ਕੇਜਰੀਵਾਲ
ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਦੀ ਸ਼ੁਰੂਆਤ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਜਹਾਜ਼ ਰਾਹੀਂ ਏਅਰਫੋਰਸ ਸਟੇਸ਼ਨ ਆਦਮਪੁਰ ਉੱਤਰਨਗੇ। ਉਥੇ ਭਗਵੰਤ ਮਾਨ ਉਨ੍ਹਾਂ ਨੂੰ ਰਿਸੀਵ ਕਰਨਗੇ ਅਤੇ ਉਹ ਦੋਵੇਂ ਸਡ਼ਕੀ ਰਸਤੇ ਜਲੰਧਰ ਬੱਸ ਅੱਡੇ ਪਹੁੰਚਣਗੇ।
ਪ੍ਰਤੀ ਯਾਤਰੀ 1170 ਰੁਪਏ ਦੇਣੇ ਪੈਣਗੇ
ਜਲੰਧਰ ਤੋਂ ਦਿੱਲੀ ਏਅਰਪੋਰਟ ਤਕ ਪ੍ਰਤੀ ਯਾਤਰੀ 1170 ਰੁਪਏ ਕਿਰਾਇਆ ਵਸੂਲਿਆ ਜਾਵੇਗਾ। ਜਲੰਧਰ ਤੋਂ ਰੋਜ਼ਾਨਾ ਸੱਤ ਵੋਲਵੋ ਬੱਸਾਂ ਦਾ ਦਿੱਲੀ ਏਅਰਪੋਰਟ ਲਈ ਸੰਚਾਲਨ ਕੀਤਾ ਜਾਵੇਗਾ, ਜਦਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪਨਬੱਸ ਅਤੇ ਪੀਆਰਟੀਸੀ ਦੀਆਂ ਕੁੱਲ 19 ਵੋਲਵੋ ਬੱਸਾਂ ਰੋਜ਼ਾਨਾ ਦਿੱਲੀ ਏਅਰਪੋਰਟ ਲਈ ਚੱਲਣਗੀਆਂ। ਨਿੱਜੀ ਬੱਸ ਆਪਰੇਟਰਾਂ ਵੱਲੋਂ ਨਵੀਂ ਦਿੱਲੀ ਦੇ ਏਅਰਪੋਰਟ ਲਈ ਚਲਾਈਆਂ ਜਾਣ ਵਾਲੀਆਂ ਬੱਸਾਂ ਦਾ ਕਿਰਾਇਆ 2500 ਰੁਪਏ ਤਕ ਹੈ।
ਸਟੇਟ ਟਰਾਂਸਪੋਰਟ ਡਾਇਰੈਕਟਰ ਤੇ ਅਫਸਰਸ਼ਾਹੀ ਤਿੰਨ ਦਿਨਾਂ ਤੋਂ ਜਲੰਧਰ ’ਚ
ਸਮਾਗਮ ਦੀਆਂ ਤਿਆਰੀਆਂ ਦੇਖਣ ਲਈ ਪੰਜਾਬ ਰੋਡਵੇਜ਼ ਦੀ ਅਫਸਰਸ਼ਾਹੀ ਨੇ ਤਿੰਨ ਦਿਨਾਂ ਤੋਂ ਜਲੰਧਰ ’ਚ ਡੇਰਾ ਲਗਾਇਆ ਹੋਇਆ ਹੈ। ਡਾਇਰੈਕਟਰ ਸਟੇਟ ਟਰਾਂਸਪੋਰਟ ਅਮਨਦੀਪ ਕੌਰ, ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ, ਜਨਰਲ ਮੈਨੇਜਰ ਮਨਿੰਦਰ ਸਿੰਘ, ਜਨਰਲ ਮੈਨੇਜਰ ਨਵਰਾਜ ਬਾਤਿਸ਼ ਸਮੇਤ ਹੋਰ ਅਧਿਕਾਰੀ ਬੱਸ ਅੱਡੇ ’ਤੇ ਮੰਚ ਤੋਂ ਲੈ ਕੇ ਬੱਸਾਂ ਨੂੰ ਤਿਆਰ ਕੀਤੇ ਜਾਣ ਦੀ ਸਾਰੀ ਜ਼ਿੰਮੇਵਾਰੀ ਨਿਭਾਅ ਰਹੇ ਹਨ।
