BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਪਟਿਆਲਾ : ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀਆਂ ਮਾਰਨ ਵਾਲੀ ਇਮੀਗ੍ਰੇਸ਼ਨ ਕੰਪਨੀ ਉਡਾਣ ਦੀ ਅਲੀਸ਼ਾਨ ਕੋਠੀ ਵਿਚੋਂ ਪੁਲਿਸ ਨੇ ਦੋ ਲਗਜ਼ਰੀ ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮਹਿਲਨੁਮਾ ਤਿਆਰ ਹੋ ਰਹੀ ਕੋਠੀ ਵਿਚ ਖੜੀਆਂ ਦੋ ਲਗਜ਼ਰੀ ਗੱਡੀਆਂ ਨੂੰ ਦੇਖ ਕੇ ਖੁਦ ਪੁਲਿਸ ਵੀ ਹੈਰਾਨ ਹੋ ਗਈ ਹੈ। ਕੰਪਨੀ ਮਾਲਕ ਕੋਲੋਂ 74 ਲੱਖ ਕੀਮਤ ਵਾਲੀ ਮੁਸ਼ਟਾਂਗ ਤੇ ਕਰੀਬ 40 ਲੱਖ ਵਾਲੀ ਫਾਰਚੂਨਰ ਗੱਲੀ ਬਰਾਮਦ ਕੀਤੀ ਹੈ। ਇਸਤੋਂ ਇਲਾਵਾ ਦੋ ਪਾਸਪੋਰਟ ਵੀ ਮਿਲੇ ਹਨ। ਅਦਾਲਤ ਨੇ ਮੁਲਜ਼ਮ ਗੁਰਪ੍ਰਰੀਤ ਸਿੰਘ ਨੂੰ 21 ਜੂਨ ਤਕ ਪੁਲਿਸ ਰਿਮਾਂਡ ਵਿਚ ਵਾਧਾ ਕਰ ਦਿੱਤਾ ਹੈ।
ਅਰਬਨ ਅਸਟੇਟ ਫੇਜ਼ ਦੋ ਸਥਿਤ ਉਡਾਣ ਇਮੀਗਰੇਸ਼ਨ ਦੇ ਸੰਚਾਲਕ ਨੂੰ ਧੋਖਾਧੜੀ ਤੇ ਠੱਗੀ ਮਾਰਨ ਦੇ ਦੋਸ਼ ਹੇਠ ਅਰਬਨ ਅਸਟੇਟ ਥਾਣਾ ਪੁਲਿਸ ਨੇ ਗਿ੍ਫਤਾਰ ਕੀਤਾ। ਮੁਲਜ਼ਮ ਗੁਰਪ੍ਰਰੀਤ ਸਿੰਘ ਵਾਸੀ ਲਹਿਲ ਕਾਲੋਨੀ ਨੂੰ ਮੰਗਲਵਾਰ ਗਿ੍ਫਤਾਰ ਕਰਕੇ ਅਦਾਲਤ ‘ਚ ਪੇਸ਼ ਕਰਕੇ 17 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਥਾਣਾ ਮੁਖੀ ਇੰਸਪੈਕਟਰ ਜੀਐਸ ਸਿਕੰਦ ਦੀ ਅਗਵਾਈ ਵਿਚ ਮੁਲਜ਼ਮ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕਰਕੇ 21 ਜੂਨ ਤਕ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਮੁਲਜਮ ਖ਼ਿਲਾਫ਼ ਪੰਜਾਬ ਤੇ ਹਰਿਆਣਾ ਵਿਚ 200 ਤੋਂ ਵੱਧ ਸ਼ਿਕਾਇਤਾਂ ਦਰਜ ਹਨ। ਜਿਨ੍ਹਾ ਵਿਚੋਂ 09 ਕੇਸ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ। ਅਰਬਨ ਅਸਟੇਟ ਥਾਣੇ ਵਿਚ ਵੀ ਦੋ ਮਾਮਲਾ ਦਰਜ ਹਨ, ਜਿਸਤੋਂ ਬਾਅਦ ਗੁਰਪ੍ਰਰੀਤ ਸਿੰਘ ਨੂੰ ਕੀਤਾ ਹੈ। ਮਾਮਲੇ ਵਿਚ ਨਾਮਜਦ ਪੰਜ ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇੰਸਪੈਕਟਰ ਜੀ.ਐਸ ਸਿਕੰਦ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਮ ‘ਤੇ ਕਰੀਬ 20 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲਾ ਸਾਹਮਣੇ ਆਏ ਹਨ। ਗੁਰਪ੍ਰਰੀਤ ਨੇ ਚਾਰ ਤੋਂ ਅੱਠ ਮੈਂਬਰਾਂ ਦਾ ਇਕ ਸਟਾਫ ਰੱਖਿਆ ਹੋਇਆ ਸੀ, ਜੋ ਹਰ ਵਾਰ ਉਸਦੇ ਨਾਲ ਹੀ ਰਹਿੰਦਾ ਸੀ। ਸਭ ਤੋਂ ਪਹਿਲਾਂ ਇਸਨੇ ਕੋਟਲਾਈਨ ਨਾਂ ਦੀ ਕੰਪਨੀ ਖੋਲ੍ਹੀ ਸੀ, ਜਿਸਤੋਂ ਬਾਅਦ ਨੈਕਸਟ ਤੇ ਤੀਸਰੀ ਕੰਪਨੀ ‘ਉਡਾਣ’ ਖੋਲ੍ਹੀ ਸੀ। ਕਿਸੇ ਵੀ ਜਗ੍ਹਾ ‘ਤੇ ਇਕ ਸਾਲ ਲਈ ਦਫਤਰ ਖੋਲਿਆ ਜਾਂਦਾ ਸੀ, ਜਿਸਤੋਂ ਬਾਅਦ ਵਿਦੇਸ਼ ਭੇਜਣ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਕਰਕੇ ਸਟਾਫ ਸਮੇਤ ਦਫਤਰ ਬੰਦ ਕਰਕੇ ਫਰਾਰ ਹੋ ਜਾਂਦਾ ਸੀ। ਇਸਤੋਂ ਬਾਅਦ ਨਵੀਂ ਜਗ੍ਹਾ, ਨਵੇਂ ਨਾਮ ‘ਤੇ ਕੰਪਨੀ ਖੋਲਦਾ ਸੀ।
