BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਮੁਹਾਲੀ : ਲੰਬੇ ਸਮੇਂ ਤੋਂ ਪੰਜਾਬ ਬੋਰਡ 10ਵੀਂ ਦੇ ਨਤੀਜੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਅਪਡੇਟ। ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਜਿਸ ਵਿਚ 97.94 ਫ਼ੀਸਦ ਬੱਚੇ ਪਾਸ ਹੋਏ ਹਨ। ਟਾਪਰ 3 ਕੁੜੀਆਂ ਹਨ। ਫ਼ਿਰੋਜ਼ਪੁਰ ਦੀ ਨੈਨਸੀ 99.08 ਫ਼ੀਸਦੀ ਅੰਕਾਂ ਨਾਲ ਪੰਜਾਬ ਭਰ ‘ਚੋਂ ਅੱਵਲ। ਪਹਿਲੇ ਨੰਬਰ ‘ਤੇ ਨੈਨਸੀ ਰਾਣਾ (ਫਿਰੋਜ਼ਪੁਰ) 650 ‘ਚੋਂ 644 (99.8 %) ਸਰਕਾਰੀ ਹਾਈ ਸਕੂਲ ਸਕੀਏਵਾਲਾ ਫਿਰੋਜ਼ਪੁਰ, ਸੰਗਰੂਰ ਦੀ ਦਿਲਪ੍ਰੀਤ ਕੌਰ ਦੂਸਰੇ ਨੰਬਰ ‘ਤੇ 644 ਨੰਬਰਾਂ ਨਾਲ ਤੇ ਤੀਜੇ ਨੰਬਰ ਕੋਮਲਪ੍ਰੀਤ ਕੌਰ ਵਾਸੀ ਸੰਗਰੂਰ ਹੈ ਤੇ ਉਸ ਨੇ 642 ਨੰਬਰ 98.77 ਫ਼ੀਸਦ ਹੈ। 312 ਵਿਦਿਆਰਥੀ ਮੈਰਿਟ ‘ਚ ਆਏ ਹਨ। ਇਹ ਨਤੀਜਾ 6 ਜੁਲਾਈ 2022 ਬਾਅਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ indiaresults.com ‘ਤੇ ਪਰੀਖਿਆਰਥੀਆਂ ਲਈ ਉਪਲਬਧ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇਆਰ ਮਹਿਰੋਕ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ਮੰਗਲਵਾਰ 5 ਜੁਲਾਈ 2022 ਨੂੰ 12:15 ਵਜੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।
ਪੰਜਾਬ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਕੁੱਲ 3,23,361 ਬੱਚਿਆਂ ‘ਚੋਂ 3,16,699 ਬੱਚੇ ਪਾਸ ਹੋਏ ਹਨ। ਟਰਾਂਸਜੈਂਡਰ 12 ਬੱਚਿਆਂ ‘ਚੋਂ 11 ਪਾਸ ਹੋਏ ਹਨ। ਜਿਸ ਦਾ ਪਾਸ ਫ਼ੀਸਦ 91.67 ਬਣਦਾ ਹੈ।
– ਅਰਬਨ ਏਰੀਆ ਦੇ ਵਿਦਿਆਰਥੀ 101553 ਪਾਸ ਹੋਏ। ਪੇਂਡੂ ਖੇਤਰ ਦੇ ਬੱਚੇ 75 ਫ਼ੀਸਦ 2,08, 342 ਪਾਸ ਹੋਏ। 98.75 ਫ਼ੀਸਦੀ ਰਿਜ਼ਲਟ। ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ ਹੈ।
-ਸਰਕਾਰੀ ਸਕੂਲਾਂ ‘ਚ 2,11,502 ਬੱਚੇ ਪਾਸ ਹੋਏ। 99.11 ਫ਼ੀਸਦ ਨਤੀਜਾ ਰਿਹਾ। 126 ਬੱਚੇ ਫੇਲ੍ਹ ਹੋਏ ਹਨ। 2,475 ਦੀ ਰੀਅਪੀਅਰ ਹੈ।
317 ਬੱਚਿਆਂ ਦਾ ਨਤੀਜਾ ਤਕਨੀਕੀ ਕਾਰਨਾਂ ਕਰਕੇ ਲੇਟ ਹੈ।
– ਸਭ ਤੋਂ ਵੱਧ ਨੰਬਰ ਗੁਰਦਾਸਪੁਰ ਜ਼ਿਲ੍ਹੇ ਦੇ ਬੱਚਿਆਂ ਦੇ ਹਨ ਜਿਸ ਦਾ ਪਾਸ ਫ਼ੀਸਦ 99.55 ਹੈ। ਪਠਾਨਕੋਟ ਦੂਸਰੇ ਨੰਬਰ ‘ਤੇ ਹ।
6 ਜੁਲਾਈ ਤੋਂ ਬਾਅਦ ਵਿਦਿਆਰਥੀ ਨਿੱਜੀ ਤੌਰ ‘ਤੇ ਨਤੀਜਾ ਜਾਣ ਸਕਣਗੇ
ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਹੋਣਹਾਰ ਵਿਦਿਆਰਥੀਆਂ ਦੀ ਸੂਚੀ ਮੰਗਲਵਾਰ ਨੂੰ ਹੀ ਜਾਰੀ ਕਰੇਗਾ, ਜਦਕਿ ਸਕੂਲਾਂ ਦੇ ਵਿਦਿਆਰਥੀ 6 ਜੁਲਾਈ ਯਾਨੀ ਬੁੱਧਵਾਰ ਨੂੰ ਬੋਰਡ ਦੀਆਂ ਵੈੱਬਸਾਈਟਾਂ www.pseb.ac.in ਤੇ indiaresults.com ‘ਤੇ ਨਿੱਜੀ ਤੌਰ ‘ਤੇ ਆਪਣੇ ਨਤੀਜੇ ਜਾਣ ਸਕਣਗੇ।
ਸਕੂਲਾਂ ਨੇ ਕੀਤੇ ਪ੍ਰਬੰਧ
PSEB ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਨਤੀਜਾ ਘੋਸ਼ਿਤ ਕਰਨ ਦੀ ਗੱਲ ਕਹੀ ਹੈ, ਜਿਵੇਂ ਹੀ ਸਕੂਲਾਂ ਨੂੰ ਇਸ ਦੀ ਜਾਣਕਾਰੀ ਮਿਲੀ, ਸਕੂਲਾਂ ਨੇ ਨਤੀਜੇ ਨੂੰ ਲੈ ਕੇ ਸਾਰੇ ਪ੍ਰਬੰਧ ਕਰ ਲਏ। ਸਕੂਲਾਂ ਨੇ ਸੰਭਾਵੀ ਟਾਪਰਾਂ ਨੂੰ ਸਵੇਰੇ ਹੀ ਸਕੂਲ ਬੁਲਾਉਣ ਲਈ ਕਿਹਾ ਹੈ ਤਾਂ ਜੋ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਕੋਈ ਦਿੱਕਤ ਨਾ ਆਵੇ।
