Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਜਲੰਧਰ ‘ਚ ਅਨਾਥ ਬੱਚੀ ਨਾਲ ਮਾਸੜ ਕਰਦਾ ਰਿਹਾ ਜਬਰ-ਜਨਾਹ, ਮਰਿਆ ਬੱਚਾ ਪੈਦਾ ਹੋਣ ‘ਤੇ ਕੂੜੇ ‘ਚ ਸੁੱਟ ਦਿੱਲੀ ਗਈ; ਮੁਲਜ਼ਮ ਗ੍ਰਿਫ਼ਤਾਰ

ਜਲੰਧਰ : ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਦਿੱਲੀ ਦੀ ਇਕ ਲੜਕੀ ਨਾਲ ਜਲੰਧਰ ਰਹਿਣ ਵਾਲਾ ਮਾਸੜ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰ ਜਨਾਹ ਕਰਦਾ ਰਿਹਾ। ਇਸ ਦੌਰਾਨ ਲੜਕੀ ਗਰਭਵਤੀ ਹੋ ਗਈ ਤੇ ਹਰਿਦੁਆਰ ਸਥਿਤ ਆਪਣੀ ਭੂਆ ਦੇ ਘਰ ਚਲੀ ਗਈ। ਉੱਥੇ ਉਸ ਨੇ ਪਖਾਨੇ ‘ਚ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੂੜੇਦਾਨ ‘ਚ ਸੁੱਟ ਕੇ ਦਿੱਲੀ ਪੁਲਿਸ ਕੋਲ ਜ਼ੀਰੋ ਐਫਆਈਆਰ ਦਰਜ ਕਰਵਾਈ। ਹੁਣ ਥਾਣਾ ਮਕਸੂਦਾਂ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼ਿਕਾਇਤ ‘ਚ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਤਾਏ ਨੇ ਉਸ ਦੀ ਦੇਖਭਾਲ ਕੀਤੀ। ਉਹ ਜਲੰਧਰ ਵਿੱਚ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰਨ ਲਈ ਇਕ ਸਾਲ ਤੋਂ ਆਪਣੀ ਮਾਸੀ ਕੋਲ ਰਹਿ ਰਹੀ ਸੀ। ਜਦੋਂ ਉਸ ਦੀ ਮਾਸੀ ਡਿਊਟੀ ’ਤੇ ਜਾਂਦੀ ਤਾਂ ਮਾਸੜ ਉਸ ਨੂੰ ਤੰਗ ਕਰਦਾ ਸੀ। ਡਰਾ ਧਮਕਾ ਕੇ ਸਰੀਰਕ ਸਬੰਧ ਬਣਾਏ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਉਹ 28 ਫਰਵਰੀ ਨੂੰ ਦਿੱਲੀ ਲਈ ਰਵਾਨਾ ਹੋਈ ਸੀ। ਉੱਥੇ ਪਖਾਨੇ ‘ਚ ਉਸ ਨੇ ਮਰੇ ਬੱਚੇ ਨੂੰ ਜਨਮ ਦਿੱਤਾ। ਸਿਹਤ ਵਿਗੜਨ ‘ਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਤਾਏ ਨੇ ਪੁੱਛਿਆ ਤਾਂ ਸਾਰੀ ਗੱਲ ਦੱਸ ਦਿੱਤੀ। ਇਸ ਤੋਂ ਬਾਅਦ ਤਾਏ ਨੇ ਦਿੱਲੀ ‘ਚ ਐੱਫਆਈਆਰ ਦਰਜ ਕਰਵਾਈ।

Vinkmag ad
Share Our Daily Posts

News Desk

Read Previous

ਭਗਵੰਤ ਮਾਨ ਤੋਂ ਪਹਿਲਾਂ ਇਸ ਸਾਬਕਾ ਵਿਧਾਇਕ ਨੇ ਵੀ ਕੀਤਾ ਸੀ ਦੂਜਾ ਵਿਆਹ, ਜਾਣੋ ਸਾਬਕਾ CM ਚੰਨੀ ਦੇ ਕਰੀਬੀ ਨਿੰਮਾ ਦੀ ਪ੍ਰੇਮ ਕਹਾਣੀ

Read Next

ਜਲੰਧਰ ‘ਚ ਵੱਡੀ ਘਟਨਾ : ਪੈਟਰੋਲ ਪੰਪ ਦੇ ਮੈਨੇਜਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ