BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਜੰਮੂ : ਪੰਜਾਬ ਦੇ ਵਿਧਾਇਕ ਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਦੇ ਅੱਤਵਾਦੀਆਂ ਨਾਲ ਤਾਰ ਜੁੜਨ ਦੇ ਦੋਸ਼ ਲਗਾ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਖਹਿਰਾ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਸੀਬੀਆਈ, ਈਡੀ ਸਮੇਤ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਕਾਂਗਰਸ ਮੁਕਤ ਨਹੀਂ, ਬਲਕਿ ਵਿਰੋਧੀ ਧਿਰ ਮੁਕਤ ਭਾਰਤ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ। ਪਾਰਟੀ ਦੇ ਹੈੱਡਕੁਆਰਟਰ ਸ਼ਹੀਦੀ ਚੌਕ ਜੰਮੂ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਖਹਿਰਾ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਅੱਠ ਸਾਲਾਂ ’ਚ ਭਾਜਪਾ ਆਗੂਆਂ ’ਚ ਕੋਈ ਬੁਰਾਈ ਦਿਖਾਈ ਨਹੀਂ ਦਿੱਤੀ। ਇਹ ਦੇਸ਼ ਦੇ ਲੋਕਤੰਤਰ ਲਈ ਖਤਰਾ ਹੈ। ਕਾਂਗਰਸ ਦਹਿਸ਼ਤ ’ਤੇ ਸਿਆਸਤ ਦੇ ਹੱਕ ’ਚ ਕਦੇ ਨਹੀਂ ਰਹੀ। ਜਿਸ ਤਰ੍ਹਾਂ ਨਾਲ ਇਕ ਦੇ ਬਾਅਦ ਇਕ ਘਟਨਾਵਾਂ ’ਚ ਲਗਾਤਾਰ ਅੱਤਵਾਦੀਆਂ ਤੇ ਅਪਰਾਧੀਆਂ ਦੇ ਤਾਰ ਭਾਜਪਾ ਨਾਲ ਜੁੜੇ ਮਿਲੇ ਹਨ। ਅਜਿਹੇ ’ਚ ਸਵਾਲ ਪੁੱਛਣਾ ਜ਼ਰੂਰੀ ਹੋ ਜਾਂਦਾ ਹੈ। ਪਿਛਲੇ ਦਿਨੀਂ ਰਾਜਸਥਾਨ ਦੇ ਉਦੈਪੁਰ ’ਚ ਕਨ੍ਹਈਆ ਲਾਲ ਦੀ ਹੱਤਿਆ ’ਚ ਸ਼ਾਮਲ ਇਕ ਮੁਲਜ਼ਮ ਮੁਹੰਮਦ ਰਿਆਜ਼ ਭਾਜਪਾ ਦਾ ਵਰਕਰ ਨਿਕਲਿਆ। ਰਿਆਸੀ ’ਚ ਪਿੰਡ ਦੇ ਲੋਕਾਂ ਵਲੋਂ ਫੜੇ ਗਏ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ’ਚੋਂ ਤਾਲਿਬ ਹੁਸੈਨ ਸ਼ਾਹ ਭਾਜਪਾ ਦਾ ਅਹੁਦੇਦਾਰ ਨਿਕਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਲ 2020 ’ਚ ਜੰਮੂ ਕਸ਼ਮੀਰ ’ਚ ਅੱਤਵਾਦੀਆਂ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਦੋਸ਼ ’ਚ ਭਾਜਪਾ ਦੇ ਸਾਬਕਾ ਆਗੂ ਤੇ ਸਰਪੰਚ ਤਾਰਿਕ ਅਹਿਮਦ ਮੀਰ ਨੂੰ ਗਿ੍ਰਫ਼ਤਾਰ ਕੀਤਾ ਸੀ। ਅੱਤਵਾਦੀ ਮਸੂਦ ਅਜ਼ਹਰ ਨੂੰ ਵੀ ਭਾਜਪਾ ਸਰਕਾਰ ਨੇ ਛੱਡਿਆ ਸੀ, ਜਿਸ ਦੇ ਬਾਅਦ ਉਸ ਨੇ ਦੇਸ਼ ’ਚ ਕਈ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਵਾਮਾ ’ਚ 200 ਕਿੱਲੋ ਆਰਡੀਐਕਸ ਕਿਵੇਂ ਪਹੁੰਚਿਆ, ਇਸ ਦਾ ਜਵਾਬ ਹਾਲੇ ਤਕ ਦੇਸ਼ ਨੂੰ ਨਹੀਂ ਮਿਲਿਆ। ਇਸ ਦੀ ਜਾਂਚ ਹਾਲੇ ਤਕ ਕਿਉਂ ਨਹੀਂ ਹੋਈ, ਇਹ ਵੀ ਇਕ ਸਵਾਲ ਹੈ।b ਪਾਰਟੀ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ, ਯੋਗੇਸ਼ ਸਾਹਨੀ ਤੇ ਹੋਰ ਆਗੂਆਂ ਨੇ ਸ੍ਰੀ ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਨਜ਼ਦੀਕ ਬੱਦਲ ਫਟਣ ਨਾਲ ਮਰਨ ਵਾਲੇ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟਾਈ।
