BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਜਲੰਧਰ : ਮੌਨਸੂਨ ਦੀ ਪਹਿਲੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ‘ਚ ਡੁੱਬੇ ਨਜ਼ਰ ਆਏ। ਨੈਸ਼ਨਲ ਹਾਈਵੇ ‘ਤੇ ਹਾਲਾਤ ਜ਼ਿਆਦਾ ਖਰਾਬ ਹਨ ਤੇ ਕਈ ਥਾਵਾਂ ‘ਤੇ ਵਾਹਨਾਂ ਦੀ ਆਵਾਜਾਈ ‘ਤੇ ਅਸਰ ਪੈ ਰਿਹਾ ਹੈ। ਸ਼ਹਿਰ ਦੇ ਇਲਾਕਿਆਂ ‘ਚ ਪਾਣੀ ਭਰ ਜਾਣ ਵਾਲੇ ਪੁਆਇੰਟ ਤਾਂ ਘੱਟ ਹੋਏ ਹਨ ਪਰ ਜਿੱਥੇ-ਜਿੱਥੇ ਸੜਕਾਂ-ਗਲੀਆਂ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਜਾਂ ਸੀਵਰੇਜ ਦੀ ਸਮੱਸਿਆ ਸੀ, ਉਥੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਮੋਰੀਆ ਪੁਲ, ਇਕਹਿਰੀ ਪੁਲੀ, ਲੰਮਾ ਪਿੰਡ ਚੌਕ, ਗੜ੍ਹਾ, ਸੁਭਾਨਾ, ਬਸਤੀਆਂ ਦੇ ਕੁਝ ਇਲਾਕੇ, ਕਾਲਾ ਸੰਿਘਆ ਰੋਡ, ਕਪੂਰਥਲਾ ਰੋਡ, ਬਸਤੀ ਗੁਜਾਂ, ਬਸਤੀ ਨੌ, ਇੰਡਸਟਰੀਅਲ ਏਰੀਆ, ਸੰਜੇ ਗਾਂਧੀ ਨਗਰ, ਮਕਸੂਦਾਂ, ਗਦਈਪੁਰ, ਫੋਕਲ ਪੁਆਇੰਟ, ਰਾਮਾ ਮੰਡੀ ‘ਚ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ ਹੈ। ਇਸ ਤੋਂ ਇਲਾਵਾ ਵੀ 50 ਤੋਂ ਜ਼ਿਆਦਾ ਇਲਾਕੇ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਹਨ। ਗੁਰੂ ਨਾਨਕਪੁਰਾ ਰੋਡ ‘ਤੇ ਪਾਣੀ ਭਰ ਜਾਣ ਦੀ ਸਮੱਸਿਆ ਘੱਟ ਹੋ ਗਈ ਹੈ ਪਰ ਇਕ ਪਾਸੇ ਕੂੜਾ ਲੱਗਣ ਤੋਂ ਪਰੇਸ਼ਾਨੀ ਹੋਣ ਲੱਗੀ ਹੈ ਤੇ ਇਸ ਨਾਲ ਰੋਡ ਗਲੀਆਂ ਬੰਦ ਹੋ ਸਕਦੀਆਂ ਹਨ। ਜਿੱਥੇ-ਜਿੱਥੇ ਵਿਕਾਸ ਕੰਮ ‘ਚ ਦੇਰੀ ਹੋ ਰਹੀ ਹੈ, ਉਥੇ ਉਥੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਖਾਸ ਤੌਰ ‘ਤੇ ਸਰਫੇਸ ਵਾਟਰ ਪ੍ਰਰਾਜੈਕਟ ਲਈ ਤੋੜੀਆਂ ਗਈਆਂ ਸੜਕਾਂ ‘ਤੇ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਕਰੀਬ ਇਕ ਸਾਲ ਤੋਂ ਇਨ੍ਹਾਂ ਸੜਕਾਂ ਨੂੰ ਬਣਾਇਆ ਨਹੀਂ ਗਿਆ ਹੈ ਤੇ ਪੁੱਟੀਆਂ ਗਈਆਂ ਸੜਕਾਂ ਹੁਣ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਹਨ। ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ, ਕਪੂਰਥਲਾ ਚੌਕ ਤੋਂ ਬਸਤੀ ਬਾਵਾ ਖੇਲ ਨਹਿਰ, 120 ਫੁੱਟ ਰੋਡ ਦਾ ਇਕ ਹਿੱਸਾ ਨਕੋਦਰ ਰੋਡ, ਗੜ੍ਹਾ ਰੋਡ, ਅਰਬਨ ਅਸਟੇਟ ਫੇਸ ਟੂ, ਰਾਮਾ ਮੰਡੀ ਤੋਂ ਿਢਲਵਾਂ ਰੋਡ ਅਜਿਹੇ ਇਲਾਕੇ ਹਨ, ਜਿੱਥੇ ਵਿਕਾਸ ਕਾਰਜਾਂ ਲਈ ਸੜਕਾਂ ਨੂੰ ਤੋੜਿਆ ਗਿਆ ਹੈ ਪਰ ਹਾਲੇ ਤਕ ਬਣਾਇਆ ਨਹੀਂ ਗਿਆ ਹੈ। ਗੜ੍ਹਾ ਤੋਂ ਜਮਸ਼ੇਰ ਤਕ ਜਾਂਦੀ ਡਰੇਨ ਬੰਦ ਕਰਨ ਦਾ ਕੰਮ ਪੂਰਾ ਨਹੀਂ ਹੋਇਆ ਹੈ ਤੇ ਇੱਥੇ ਡਰੇਨ ‘ਚ ਪਾਣੀ ਭਰਿਆ ਹੋਇਆ ਹੈ। ਸੁਭਾਨਾ ਰੇਲਵੇ ਅੰਡਰ ਬਰਿੱਜ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਪਰ ਕਈ ਕਾਰਨਾਂ ਕਰ ਕੇ ਕੰਮ ਰੁਕਿਆ ਹੋਇਆ ਹੈ। ਇੱਥੇ ਪੁੱਟੇ ਖੱਡਿਆਂ ‘ਚ ਪਾਣੀ ਭਰ ਗਿਆ ਹੈ। ਇੰਨਾ ਹੀ ਨਹੀਂ, ਜੋ ਸਟਰੱਕਚਰ ਬਣਾਇਆ ਗਿਆ ਸੀ ਉਹ ਵੀ ਪਾਣੀ ‘ਚ ਡੁੱਬਿਆ ਹੋਇਆ ਹੈ। ਜਿੱਥੇ ਜਿੱਥੇ ਪਾਣੀ ਭਰਿਆ ਹੋਇਆ ਹੈ, ਉਥੇ ਸੜਕਾਂ-ਗਲੀਆਂ ਦੀ ਸਫਾਈ ਨਾ ਹੋਣਾ ਵੀ ਇਕ ਵੱਡਾ ਕਾਰਨ ਰਿਹਾ ਹੈ। ਜੇ ਨਗਰ ਨਿਗਮ ਸਮੇਂ ਰਹਿੰਦੇ ਇਸ ‘ਤੇ ਕੰਮ ਕਰ ਲੈਂਦਾ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਝੱਲਣੀ ਪੈਂਦੀ। ਕਾਲਾ ਸੰਿਘਆ ਰੋਡ ‘ਤੇ ਸੜਕ ਨਿਰਮਾਣ ਦੌਰਾਨ ਸੜਕਾਂ ਗਲੀਆਂ ਨਹੀਂ ਬਣਾਈਆਂ ਗਈਆਂ, ਜਿਸ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਸੜਕ ਟੁੱਟ ਵੀ ਗਈ ਹੈ ਤੇ ਹੁਣ ਪਾਣੀ ਭਰਨ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ।
120 ਫੁੱਟੀ ਰੋਡ ‘ਤੇ ਬਰਸਾਤੀ ਸੀਵਰੇਜ ਪ੍ਰਰਾਜੈਕਟ ਸਫ਼ਲ, ਲੰਮਾ ਪਿੰਡ ਚੌਕ ਦਾ ਫੇਲ੍ਹ
ਜ.ਸ., ਜਲੰਧਰ : ਕਰੀਬ ਚਾਰ ਦਹਾਕਿਆਂ ਤੋਂ ਚੱਲ ਰਹੀ 120 ਫੁੱਟੀ ਰੋਡ ‘ਤੇ ਪਾਣੀ ਭਰਨ ਦੀ ਸਮੱਸਿਆ ਦੂਰ ਹੋ ਗਈ ਹੈ। ਕਰੀਬ 21 ਕਰੋੜ ਰੁਪਏ ਦਾ ਪ੍ਰਰਾਜੈਕਟ ਸਫਲ ਰਿਹਾ ਹੈ। ਬੁੱਧਵਾਰ ਨੂੰ ਹੋਈ ਮੌਨਸੂਨ ਦੀ ਪਹਿਲੀ ਭਾਰੀ ਬਾਰਿਸ਼ ‘ਚ ਵੀ 120 ਫੁੱਟੀ ਰੋਡ ਬਿਲਕੁਲ ਸਾਫ ਰਹੀ ਤੇ ਪਾਣੀ ਦੀ ਨਿਕਾਸੀ ਨਾਲ ਨਾਲ ਹੁੰਦੀ ਰਹੀ। ਇਸ ਸਦਕਾ ਆਵਾਜਾਈ ਲਈ ਇਹ ਸੜਕ ਖੁੱਲ੍ਹੀ ਰਹੀ। ਬਾਰਿਸ਼ ਦੌਰਾਨ ਅਖਬਾਰਾਂ ਵੱਲੋਂ ਹਮੇਸ਼ਾ ਹੀ 120 ਫੁੱਟੀ ਰੋਡ ਦੀ ਫੋਟੋ ਪਹਿਲ ਦੇ ਆਧਾਰ ‘ਤੇ ਲਈ ਜਾਂਦੀ ਸੀ, ਕਿਉਂਕਿ ਇੱਥੇ ਸਭ ਤੋਂ ਪਹਿਲਾਂ ਪਾਣੀ ਭਰ ਜਾਂਦਾ ਸੀ ਤੇ ਆਵਾਜਾਈ ਬੰਦ ਹੋ ਜਾਂਦੀ ਸੀ। ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਇਹ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਸਫਲ ਰਹੀ ਹੈ ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸੇ ਤਰ੍ਹਾਂ ਦਾ ਇਕ ਪ੍ਰਰਾਜੈਕਟ ਪ੍ਰਰੀਤ ਨਗਰ ਸੋਢਲ ਰੋਡ ‘ਤੇ ਵੀ ਪਿਛਲੇ ਸਾਲ ਪੂਰਾ ਹੋਇਆ ਸੀ ਤੇ ਇਸ ਇਲਾਕੇ ਨੂੰ ਵੀ ਕਾਫੀ ਹੱਦ ਤਕ ਰਾਹਤ ਮਿਲੀ ਹੈ। ਇੱਥੇ ਸੜਕ ਤੇ ਗਲੀਆਂ ਸਾਫ ਨਾ ਹੋਣ ਕਾਰਨ ਕੁਝ ਇਲਾਕਿਆਂ ‘ਚ ਪਰੇਸ਼ਾਨੀ ਹੈ ਪਰ ਜਿਵੇਂ ਇੱਥੇ ਪਾਣੀ ਭਰ ਜਾਂਦੀ ਸੀ, ਹੁਣ ਉਸ ਤੋਂ ਰਾਹਤ ਹੈ। ਉਧਰ, ਲੰਮਾ ਪਿੰਡ ਚੌਕ ‘ਚ ਵੀ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਪ੍ਰਰਾਜੈਕਟ ਪਾਇਆ ਗਿਆ ਸੀ ਪਰ ਇਹ ਸਫ਼ਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਕੰਮ ਖ਼ਤਮ ਹੋ ਜਾਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ ਤੇ ਲੋਕਾਂ ਨੂੰ ਹਰ ਵਾਰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਕਿਸ਼ਨਪੁਰਾ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੇ ਨੈਸ਼ਨਲ ਹਾਈਵੇ ‘ਤੇ ਵੀ ਪਾਣੀ ਭਰ ਜਾਣ ਕਾਰਨ ਲੋਕ ਪਰੇਸ਼ਾਨ ਹਨ ਤੇ ਇੱਥੇ ਗੱਡੀਆਂ ਫਸੀਆਂ ਰਹਿੰਦੀਆਂ ਹਨ। ਸਫਾਈ ਪ੍ਰਬੰਧ ਵੀ ਸੁਚਾਰੂ ਨਾ ਹੋਣ ਕਾਰਨ ਪ੍ਰਰਾਜੈਕਟ ਦਾ ਲਾਭ ਨਹੀਂ ਮਿਲ ਰਿਹਾ ਹੈ।
