BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਜਲੰਧਰ : ਸ਼ਹਿਰ ਦੇ ਕਈ ਇਲਾਕਿਆਂ ‘ਚ ਫਾਲਟ ਆਉਣ ਕਾਰਨ ਬਿਜਲੀ ਸਪਲਾਈ ਇਕ ਘੰਟੇ ਤੋਂ ਦੋ ਘੰਟੇ ਤਕ ਬੰਦ ਰਹੀ। ਮਾਡਲ ਟਾਊਨ ‘ਚ ਟਰਾਂਸਫਾਰਮਰ ਦੀ ਤਾਰ ਸੜਨ ਕਾਰਨ ਦੋ ਘੰਟੇ ਬਿਜਲੀ ਬੰਦ ਰਹੀ। ਬਿਜਲੀ ਲੋਡ ਵਧਣ ਕਾਰਨ ਕਈ ਇਲਾਕਿਆਂ ‘ਚ ਟਰਾਂਸਫਾਰਮਰ ਦੇ ਫਿਊਜ਼ ਉਡਣ ਕਾਰਨ ਬਿਜਲੀ ਬੰਦ ਰਹੀ ਹੈ। ਜਲੰਧਰ ਸਰਕਲ ਦੀਆਂ ਚਾਰ ਡਵੀਜ਼ਨਾਂ ਦੀ ਗੱਲ ਕਰੀਏ ਤਾਂ ਸ਼ਿਕਾਇਤ ਕੇਂਦਰ ‘ਚ 915 ਸ਼ਿਕਾਇਤਾਂ ਪਹੁੰਚੀਆਂ, ਜਿਨ੍ਹਾਂ ‘ਚੋਂ 700 ਸ਼ਿਕਾਇਤਾਂ ਟਰਾਂਸਫਾਰਮਰ ਦੀਆਂ ਤਾਰਾਂ ਸੜਨ ਤੇ ਫਿਊਜ਼ ਉਡਣ ਨਾਲ ਸਬੰਧਤ ਸਨ। ਫਿਲਹਾਲ ਪਾਵਰਕਾਮ ਵੱਲੋਂ ਸ਼ਾਮ ਛੇ ਵਜੇ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ। ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਫੀਡਰ ‘ਚ ਫਾਲਟ ਆ ਗਏ ਸਨ। ਪਾਵਰਕਾਮ ਇਨ੍ਹਾਂ ਫੀਡਰਾਂ ਦੀ ਮੁਰੰਮਤ ਕਰਨ ‘ਚ ਜੁਟਿਆ ਹੋਇਆ ਹੈ। ਪਾਵਰ ਕਰਮੀਆਂ ਦਾ ਕਹਿਣਾ ਹੈ ਕਿ ਕਈ ਇਲਾਕਿਆਂ ‘ਚ ਲੋਡ ਵੱਧ-ਘੱਟ ਹੋਣ ਕਾਰਨ ਬਿਜਲੀ ਬੰਦ ਰਹੀ। ਕਈ ਟਰਾਂਸਫਾਰਮਰਾਂ ਦੇ ਫਿਊਜ਼ ਉੱਡੇ ਹੋਏ ਸਨ। ਫਾਲਟਾਂ ਨੂੰ ਠੀਕ ਕਰ ਦਿੱਤਾ ਗਿਆ ਹੈ।
————–
ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੀ ਬੰਦ
ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਨਿਊ ਜਵਾਹਰ ਨਗਰ, ਗੁਰੂ ਨਾਨਕ ਨਗਰ, ਬਾਬੂ ਲਾਭ ਸਿੰਘ ਨਗਰ, ਰਤਨ ਨਗਰ, ਬਸਤੀ ਬਾਵਾ ਖੇਲ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾ, ਆਦਰਸ਼ ਨਗਰ, ਬਸਤੀ ਪੀਰਦਾਦ, ਵਿਜੇ ਨਗਰ, ਭਗਤ ਸਿੰਘ ਕਾਲੋਨੀ, ਕ੍ਰਿਸ਼ਨਾ ਨਗਰ, ਹਰਬੰਸ ਨਗਰ, ਗਦਈਪੁਰ, ਫੋਕਲ ਪੁਆਇੰਟ, ਪਿ੍ਰਥਵੀ ਨਗਰ, ਸੰਤੋਖਪੁਰਾ, ਸ਼ਿਵ ਨਗਰ, ਦੁਰਗਾ ਕਾਲੋਨੀ, ਮਾਡਲ ਹਾਊਸ ਇਲਾਕਿਆਂ ‘ਚ ਬਿਜਲੀ ਦੋ ਘੰਟੇ ਬੰਦ ਰਹੀ।
ਇੰਨੀਆਂ ਪਹੁੰਚੀਆਂ ਸ਼ਿਕਾਇਤਾਂ
ਡਵੀਜ਼ਨ ਸ਼ਿਕਾਇਤਾਂ
ਮਾਡਲ ਟਾਊਨ ਡਵੀਜ਼ਨ 212
ਮਕਸੂਦਾਂ ਡਵੀਜ਼ਨ 253
ਪਠਾਨਕੋਟ ਡਵੀਜ਼ਨ 200
ਕੈਂਟ ਡਵੀਜ਼ਨ 250
——————
ਬੀਤੇ ਸ਼ਨਿਚੱਰਵਾਰ ਨੂੰ ਹੋਈ ਬਾਰਿਸ਼ ਕਾਰਨ ਫਾਲਟ ਦੀਆਂ ਪਹੁੰਚੀਆਂ 7000 ਸ਼ਿਕਾਇਤਾਂ
ਬੀਤੇ ਸ਼ਨਿੱਚਰਵਾਰ ਨੂੰ ਹੋਈ ਬਾਰਿਸ਼ ਕਾਰਨ ਸ਼ਿਕਾਇਤਾਂ ਕੇਂਦਰਾਂ ‘ਚ ਫਾਲਟਾਂ ਦੀਆਂ 7000 ਸ਼ਿਕਾਇਤਾਂ ਪਹੁੰਚੀਆਂ ਸਨ। ਫਾਲਟਾਂ ਨੂੰ ਠੀਕ ਕਰਨ ‘ਚ ਪਾਵਰਕਰਮੀਆਂ ਨੂੰ ਇਕ ਤੋਂ ਦੋ ਘੰਟੇ ਦਾ ਸਮਾਂ ਲੱਗ ਰਿਹਾ ਸੀ। ਕਈ ਇਲਾਕੇ ਅਜਿਹੇ ਸਨ, ਜਿਨ੍ਹਾਂ ‘ਚ 16 ਘੰਟੇ ਬਿਜਲੀ ਬੰਦ ਰਹੀ ਸੀ। ਫੀਡਰਾਂ ‘ਚ ਫਾਲਟ ਆ ਗਿਆ ਸੀ।
ਕੋਟਸ———–
ਬਿਜਲੀ ਲੋਡ ਵੱਧਣ ਕਾਰਨ ਕਈ ਇਲਾਕਿਆਂ ‘ਚ ਫਾਲਟ ਪਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ। ਕਈ ਇਲਾਕਿਆਂ ‘ਚ ਟਰਾਂਸਫਾਰਮਰਾਂ ਤੇ ਫੀਡਰਾਂ ਦੀ ਮੈਨਟੀਨੈਂਸ ਨੂੰ ਲੈ ਕੇ ਵੀ ਇਲਾਕਿਆਂ ਦੀ ਬਿਜਲੀ ਬੰਦ ਰੱਖੀ ਗਈ ਸੀ।
-ਇੰਦਰਪਾਲ ਸਿੰਘ, ਡਿਪਟੀ ਚੀਫ ਇੰਜੀਨੀਅਰ, ਪਾਵਰਕਾਮ।
