Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 5, 2026

ਵਰਿਆਣਾ ਡੰਪ ‘ਤੇ ਨਹੀਂ ਪਹੁੰਚ ਪਾ ਰਹੀਆਂ ਗੱਡੀਆਂ, ਲੱਗੀਆਂ ਲੰਬੀਆਂ ਕਤਾਰਾਂ

ਜਲੰਧਰ : ਨਗਰ ਨਿਗਮ ਲਈ ਕੂੜੇ ਦੀ ਸਮੱਸਿਆ ਸੋਮਵਾਰ ਨੂੰ ਹੋਰ ਗੰਭੀਰ ਬਣ ਗਈ ਹੈ। ਵਰਿਆਣਾ ਡੰਪ ‘ਤੇ ਬਰਸਾਤ ਕਾਰਨ ਹਾਲਾਤ ਹੋਰ ਵਿਗੜ ਗਏ ਹਨ ਤੇ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਡੰਪ ਤੋਂ ਲੈ ਕੇ ਬਸਤੀ ਬਾਵਾ ਖੇਲ ਕਪੂਰਥਲਾ ਰੋਡ ਤਕ ਕੂੜਾ ਲਿਜਾਣ ਵਾਲੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਇਸ ਨਾਲ ਇਲਾਕੇ ‘ਚ ਟ੍ਰੈਫਿਕ ਪ੍ਰਬੰਧ ਵੀ ਵਿਗੜ ਰਹੇ ਹਨ। ਇਕ ਗੱਡੀ ਨੂੰ ਡੰਪ ‘ਤੇ ਕੂੜਾ ਸੁੱਟਣ ‘ਚ 3 ਤੋਂ 4 ਘੰਟੇ ਲੱਗ ਰਹੇ ਹਨ। ਇਕ ਵਾਰ ਤਾਂ ਅਜਿਹੇ ਹਾਲਾਤ ਬਣ ਗਏ ਕਿ ਕੂੜਾ ਸੁੱਟਣ ਆਏ ਟਿੱਪਰ ਦਾ ਡੰਪ ਸਾਈਟ ‘ਤੇ ਜਾਣਾ ਮੁਸ਼ਕਲ ਹੋ ਗਿਆ ਤੇ ਜਦੋਂ ਗੱਡੀ ਬੈਕ ਆਉਣ ਲੱਗੀ ਤਾਂ ਜੇਸੀਬੀ ਮਸ਼ੀਨ ਲਾ ਕੇ ਉਸ ਨੂੰ ਰੋਕਿਆ ਗਿਆ। ਜੇਸੀਬੀ ਮਸ਼ੀਨ ਨਾਲ ਹੀ ਧੱਕਾ ਮਾਰ ਕੇ ਗੱਡੀ ਨੂੰ ਅੱਗੇ ਭੇਜਿਆ ਗਿਆ ਤਾਂ ਜੋ ਕੂੜਾ ਅਨਲੋਡ ਕੀਤਾ ਜਾ ਸਕੇ। ਗੱਡੀਆਂ ਦੀ ਆਵਾਜਾਈ ਨਾ ਹੋ ਸਕਣ ਕਾਰਨ ਚਾਲਕ ਵੀ ਪਰੇਸ਼ਾਨ ਹਨ ਤੇ ਇੱਥੇ ਹਾਦਸੇ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਚਾਲਕਾਂ ਨੇ ਨਾਰਾਜ਼ਗੀ ਵੀ ਪ੍ਰਗਟਾਈ ਹੈ ਤੇ ਡੰਪ ਦਾ ਰਸਤਾ ਠੀਕ ਕਰਵਾਉਣ ਦੀ ਮੰਗ ਕੀਤੀ ਹੈ। ਡੰਪ ‘ਤੇ ਡੋਜ਼ਰ ਤੇ ਪੋਕਲੇਨ ਮਸ਼ੀਨਾਂ ਵੀ ਨਹੀਂ ਹਨ, ਜਿਸ ਕਾਰਨ ਕੂੜੇ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ ਤੇ ਕੂੜੇ ਤੋਂ ਨਿਕਲ ਰਹੇ ਗੰਦੇ ਪਾਣੀ ਕਾਰਨ ਰਸਤਾ ਵੀ ਜਾਮ ਹੋ ਗਿਆ ਹੈ। ਡੰਪ ‘ਤੇ ਕੂੜਾ ਸੰਭਾਲਣ ਦਾ ਕੰਮ ਪੋਕਲੇਨ ਤੇ ਡੋਜ਼ਰ ਮਸ਼ੀਨਾਂ ਨਾਲ ਹੀ ਹੁੰਦਾ ਹੈ ਪਰ ਇਸ ਦਾ ਵੀ ਠੇਕਾ ਖ਼ਤਮ ਹੋ ਚੁੱਕਾ ਹੈ। ਡੰਪ ਦੀ ਸੜਕ ‘ਤੇ ਦਲ-ਦਲ ਜਿਹੇ ਹਾਲਾਤ ਹੋ ਗਏ ਹਨ ਤੇ ਗੱਡੀਆਂ ਅੱਗੇ ਨਹੀਂ ਵੱਧ ਪਾ ਰਹੀਆਂ ਹਨ। ਗੱਡੀਆਂ ਅਨਲੋਡ ਹੋਣ ‘ਚ ਦੇਰੀ ਕਾਰਨ ਸ਼ਹਿਰ ‘ਚ ਵੀ ਕੂੜੇ ਦੀ ਲਿਫਟਿੰਗ ਪ੍ਰਭਾਵਿਤ ਹੋਈ ਹੈ ਤੇ ਸ਼ਹਿਰ ਦੇ ਸਾਰੇ ਡੰਪ ਦੁਪਹਿਰ ਤਕ ਕੂੜੇ ਨਾਲ ਭਰੇ ਰਹੇ। ਮਾਡਲ ਟਾਊਨ ਸ਼ਮਸ਼ਾਨਘਾਟ ਦੇ ਬਾਹਰੋਂ ਕੂੜਾ ਉਠਾਇਆ ਗਿਆ ਹੈ ਪਰ ਹਾਲੇ ਵੀ ਹਾਲਾਤ ਵਿਗੜੇ ਹੋਏ ਹਨ। ਕਿੰਗਸ ਹੋਟਲ ਦੇ ਬਾਹਰ ਬਣਾਏ ਗਏ ਡੰਪ ਦਾ ਕੂੜਾ ਸੜਕ ਤਕ ਆ ਗਿਆ ਹੈ। ਇਸੇ ਤਰ੍ਹਾਂ ਹੋਰ ਡੰਪਾਂ ‘ਤੇ ਵੀ ਹਾਲਾਤ ਕਾਫੀ ਖਰਾਬ ਹਨ ਤੇ ਨਗਰ ਨਿਗਮ ਦੀ ਸਿਰ ਦਰਦੀ ਵੱਧ ਗਈ ਹੈ। ਜੋ ਡੰਪ ਸ਼ਹਿਰ ਦੀ ਮੇਨ ਰੋਡ ‘ਤੇ ਹਨ, ਉਥੋਂ ਲੋਕਾਂ ਲਈ ਨਿਕਲਣਾ ਮੁਸ਼ਕਲ ਹੋ ਗਿਆ ਹੈ, ਕਿਉਂਕਿ ਬਦਬੂ ਕਾਰਨ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਸ਼ਹਿਰ ਦੇ ਡੰਪ ਤਾਂ ਹੀ ਸਾਫ ਹੋਣਗੇ ਜੇ ਨਗਰ ਨਿਗਮ ਕੂੜਾ ਲਿਫਟਿੰਗ ਦਾ ਠੇਕਾ ਕਰੇਗਾ। ਇਸ ਦਾ ਟੈਂਡਰ 27 ਜੁਲਾਈ ਨੂੰ ਖੁੱਲ੍ਹਣਾ ਹੈ। ਵਰਕ ਆਰਡਰ ਜਾਰੀ ਕਰਨ ‘ਚ ਵੀ ਇਕ ਹਫਤੇ ਦਾ ਸਮਾਂ ਲੱਗ ਸਕਦਾ ਹੈ, ਅਜਿਹੇ ‘ਚ ਅਗਸਤ ਦੇ ਪਹਿਲੇ ਹਫਤੇ ‘ਚ ਹੀ ਕੂੜਾ ਲਿਫਟਿੰਗ ਠੀਕ ਢੰਗ ਨਾਲ ਹੋ ਸਕੇਗੀ।

ਮਾਡਲ ਟਾਊਨ ਡੰਪ ‘ਤੇ ਨਹੀਂ ਸੁਧਰੇ ਹਾਲਾਤ, ਜੁਆਇੰਟ ਐਕਸ਼ਨ ਕਮੇਟੀ ਰਣਨੀਤੀ ਬਣਾਉਣ ‘ਚ ਜੁਟੀ

ਮਾਡਲ ਟਾਊਨ ਡੰਪ ‘ਤੇ ਇਕ ਵਾਰ ਫਿਰ ਨਗਰ ਨਿਗਮ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਡੰਪ ਕਈ ਸਾਲਾਂ ਤੋਂ ਨਗਰ ਨਿਗਮ ਲਈ ਸਿਰਦਰਦ ਬਣਿਆ ਹੋਇਆ ਹੈ। ਐਤਵਾਰ ਨੂੰ ਕਈ ਇਲਾਕਿਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਨਗਰ ਨਿਗਮ ਖ਼ਿਲਾਫ਼ ਵਿਰੋਧ ਪ੍ਰਗਟਾਇਆ ਸੀ ਤੇ ਡੰਪ ਖਤਮ ਕਰਵਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਵੀ ਗਠਿਤ ਕਰ ਦਿੱਤੀ ਹੈ। ਸੋਮਵਾਰ ਨੂੰ ਵੀ ਇਨ੍ਹਾਂ ਕਾਲੋਨੀਆਂ ਦੀਆਂ ਵੈੱਲਫੇਅਰ ਸੁਸਾਇਟੀਆਂ ਦੇ ਅਹੁਦੇਦਾਰ ਨਗਰ ਨਿਗਮ ਖ਼ਿਲਾਫ਼ ਰਣਨੀਤੀ ਬਣਾ ਰਹੇ ਹਨ।

Vinkmag ad
Share Our Daily Posts

News Desk

Read Previous

ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ

Read Next

ਨੈਨਾ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਹੇ ਜਲੰਧਰ ਤੇ ਫ਼ਤਿਹਗੜ੍ਹ ਦੇ ਨੌਜਵਾਨ ਭਾਖੜਾ ਨਹਿਰ ‘ਚ ਰੁੜ੍ਹੇ