ਬੁਤਾਲਾ : ਇਥੋਂ ਜੋਧੇ ਲਿੰਕ ਸੜਕ ਕਿਨਾਰੇ ਇਕ 23 ਸਾਲਾ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਬੁਤਾਲਾ ਤੋਂ ਜੋਧੇ ਸੜਕ ਕਿਨਾਰੇ ਅਜ ਇਕ ਨੌਜਵਾਨ ਦੀ ਲਾਸ਼ ਪਾਈ ਗਈ। ਜਿਸ ਦੀ ਪਛਾਣ ਬਿਕਰਮਜੀਤ ਸਿੰਘ ਬਿੱਕੀ ਵਾਸੀ ਗਗੜਭਾਣਾ ਹਾਲ ਵਾਸੀ ਪਿੰਡ ਕੰਮੋਕੇ ਵਜੋਂ ਹੋਈ। ਪਰਿਵਾਰਕ ਮੈਂਬਰਾਂ ਨੇ ਵਿਰਲਾਪ ਕਰਦਿਆ ਦਸਿਆ ਕਿ ਬਿੱਕੀ ਬੀਤੀ ਸ਼ਾਮ ਨੂੰ ਘਰੋ ਗਿਆ ਸੀ। ਕਾਫੀ ਲੱਭਣ ‘ਤੇ ਨਹੀਂ ਮਿਲਿਆ। ਬਿੱਕੀ ਦੀ ਲਾਸ਼ ਉਹਨਾਂ ਨੂੰ ਸਵੇਰੇ ਸੜਕ ‘ਤੇ ਮਿਲੀ। ਉਹਨਾਂ ਕਿਹਾ ਕਿ ਬਿੱਕੀ ਪਾਠ ਕਰਨ ਦਾ ਕੰਮ ਕਰਦਾ ਸੀ, ਉਸ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਤੇ ਕੁਝ ਮਹੀਨਿਆਂ ਦੀ ਇਕ ਲੜਕੀ ਵੀ ਹੈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੌਕੇ ਤੇ ਪੁੱਜੇ ਚੌਂਕੀ ਇੰਚਾਰਜ ਰਸਪਾਲ ਸਿੰਘ ਨੇ ਕੀ ਕਿਹਾ ਪਰਵਾਰ ਦੇ ਬਿਆਨਾਂ ਦੇ ਆਧਾਰ ਕਾਰਵਾਈ ਕੀਤੀ ਜਾਵੇਗੀ।
