ਚੰਡੀਗਡ਼੍ਹ : ਪੰਜਾਬ ਸਰਕਾਰ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਭਰ ਵਿਚ 15 ਅਗਸਤ ਤੋਂ ਪਹਿਲੇ ਪਡ਼ਾਅ ਵਿਚ 75 ਮੁਹੱਲਾ ਖੋਲ੍ਹਣ ਜਾ ਰਹੀ ਹੈ ਪਰ ਵਿਰੋਧੀ ਧਿਰਾਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ। ਉਨ੍ਹਾਂ ਸਾਰਿਆਂ ਦਾ ਮੱੁਖ ਮੰਤਰੀ ਨੇ ਕਰਾਰਾ ਜਵਾਬ ਦਿੱਤਾ ਹੈ।
ਉਨ੍ਹਾਂ ਇਕ ਸਟੇਜ ’ਤੇ ਵਿਰੋਧੀਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਰੋਧੀਆਂ ਨੂੰ ਤਕਲੀਫ਼ ਦੱਸਣ ਕੀ ਹੈ ਉਨ੍ਹਾਂ ਨੂੰ। ਉਨ੍ਹਾਂ ਕਿਹਾ ਕਿ ਅਕਾਲੀ ਦਾਅਵਾ ਕਰਦੇ ਹਨ ਕਿ ਸਾਡੀਆਂ ਬਣਾਈਆਂ ਇਮਾਰਤਾਂ ’ਚ ਸਰਕਾਰ ਇਹ ਆਮ ਆਦਮੀ ਕਲੀਨਿਕ ਬਣਾ ਰਹੀ ਹੈ। ਸਿਰਫ ਪੰਜ ਲੀਟਰ ਪੇਂਟ ਤੇ ਦੋ ਪੇਂਟਰਾਂ ਦੇ ਖਰਚੇ ਨਾਲ ਵਾਹ ਵਾਹੀ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ।
ਆਮ ਆਦਮੀ ਕਲੀਨਿਕਾਂ ਦਾ ਵਿਰੋਧ ਕਰਨ ਵਾਲੇ ਦੱਸਣ ਕਿ ਉਹਨਾਂ ਨੂੰ ਆਖ਼ਿਰ ਕਿਸ ਗੱਲ ਦੀ ਤਕਲੀਫ਼ ਹੈ
CM @BhagwantMann ਜੀ ਦਾ ਵਿਰੋਧੀਆਂ ਨੂੰ ਕਰਾਰਾ ਜੁਆਬ⬇️ pic.twitter.com/rpxgPqAOF3
— AAP Punjab (@AAPPunjab) July 30, 2022
ਇਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਿਚ ਹਰਜ਼ ਹੀ ਕੀ ਹੈ ਕਿ ਬੰਦ ਪਈਆਂ ਖੰਡਰ ਹੋ ਰਹੀ ਸਰਕਾਰੀ ਇਮਾਰਤਾਂ ਨੂੰ ਲੋਕ ਭਲਾਈ ਦੇ ਕੰਮਾਂ ਲਈ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਸੁਖਬੀਰ ਬਾਦਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਕਿਹਡ਼ਾ ਇਹ ਸੇਵਾ ਕੇਂਦਰ ਆਪਣੇ ਬਾਪ ਦੇ ਪੈਸੇ ਤੋਂ ਬਣਾਏ ਸੀ, ਇਹ ਵੀ ਤਾਂ ਜਨਤਾ ਦੇ ਪੈਸੇ ਦੇ ਹੀ ਬਣੇ ਸਨ ਤੇ ਹੁਣ ਇਨ੍ਹਾਂਨੂੰ ਸੁਧਾਰ ਕੇ ਲੋਕਾਂ ਲਈ ਹੀ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਬੰਦ ਪਈਆਂ ਡਿਸਪੈਂਸਰੀਆਂ ਨੂੰ ਵੀ ਸੁਧਾਰ ਕੇ ਚਲਾਵਾਂਗੇ। ਕਿਉਂਕਿ ਕਿ ਆਮ ਆਦਮੀ ਪਾਰਟੀ ਦੀ ਮਨਸ਼ਾ ਹੈ ਕਿ ਪੰਜਾਬ ਵਿਚ ਹਰ ਵਿਅਕਤੀ ਨੂੰ ਸਸਤਾ ਤੇ ਸਹੀ ਇਲਾਜ ਮਿਲੇ।
