ਜਲੰਧਰ : ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੀ ਨਵੀਂ ਫਿਲਮ ‘ਲਾਲ ਸਿੰਘ ਚੱਢਾ’ ਦੀ ਪ੍ਰਮੋਸ਼ਨ ਲਈ ਅੱਜ ਦੁਪਹਿਰ ਜਲੰਧਰ ਪੁੱਜੇ। ਉਨ੍ਹਾਂ ਨੇ ਅਰਬਨ ਅਸਟੇਟ ਫੇਜ਼ ਦੇ 66 ਫੁੱਟੀ ਰੋਡ ਸਥਿਤ ਕਿਉਰੋ ਮਾਲ ’ਚ ਐੱਚੀ ਪੀਸੀ ਦੇ ਮੈਂਬਰਾਂ ਤੇ ਹੋਰ ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਨਾਲ ਬੈਠ ਕੇ ‘ਲਾਲ ਸਿੰਘ ਚੱਢਾ’ ਫਿਲਮ ਦੇਖੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਿਲਮ ਦੇਖਣ ਤੋਂ ਬਾਅਦ ਆਮਿਰ ਖ਼ਾਨ ਨੇ ਪੀਵੀਆਰ ਮਾਲ ’ਚ ਹੀ ਕੇਕ ਕੱਟਿਆ। ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਕਿਰਪਾਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਦੋਂ ਅਭਿਨੇਤਾ ਆਮਿਰ ਖ਼ਾਨ ਮਾਲ ’ਚੋਂ ਬਾਹਰ ਨਿਕਲੇ ਤਾਂ ਗੱਡੀ ’ਚ ਉਨ੍ਹਾਂ ਨਾਲ ਅਭਿਨੇਤਰੀ ਮੋਨਾ ਸਿੰਘ ਵੀ ਨਜ਼ਰ ਆਈ।
