Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

PGI ਚੰਡੀਗੜ੍ਹ ‘ਚ ਨਰਸਾਂ ਦੀ ਭਰਤੀ, 211 ਅਸਾਮੀਆਂ ਲਈ ਕਰੋ ਆਨਲਾਈਨ ਅਪਲਾਈ, 200 ਨੰਬਰਾਂ ਦੀ ਹੋਵੇਗੀ ਲਿਖਤੀ ਪ੍ਰੀਖਿਆ

ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ (PGI Chandigarh) ‘ਚ ਨਰਸਾਂ ਦੀ ਭਰਤੀ ਸ਼ੁਰੂ ਹੋ ਗਈ ਹੈ। ਪੀਜੀਆਈ ਪ੍ਰਸ਼ਾਸਨ ਨੇ ਨਰਸਾਂ ਦੀਆਂ 211 ਅਸਾਮੀਆਂ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ‘ਤੇ ਨਰਸਿੰਗ ਅਫ਼ਸਰ, ਸੀਨੀਅਰ ਨਰਸਿੰਗ ਅਫ਼ਸਰ, ਸਹਾਇਕ ਨਰਸਿੰਗ ਸੁਪਰਡੈਂਟ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ।

ਨਰਸਾਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਅਹੁਦਿਆਂ ਲਈ 21 ਤੋਂ 35 ਸਾਲ ਤਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਕੁੱਲ 211 ਅਸਾਮੀਆਂ ‘ਚੋਂ 195 ਅਸਾਮੀਆਂ ਨਰਸਿੰਗ ਅਫ਼ਸਰ, 13 ਅਸਾਮੀਆਂ ਸੀਨੀਅਰ ਨਰਸਿੰਗ ਅਫ਼ਸਰ, 2 ਅਸਿਸਟੈਂਟ ਨਰਸਿੰਗ ਸੁਪਰਡੈਂਟ ਤੇ ਇੱਕ ਅਸਾਮੀ ਡਿਪਟੀ ਨਰਸਿੰਗ ਸੁਪਰਡੈਂਟ ਲਈ ਰੱਖੀਆਂ ਗਈਆਂ ਹਨ।

ਭਰਤੀ ਪ੍ਰਕਿਰਿਆ ਲਈ ਇਹ ਸਰਟੀਫਿਕੇਟ ਜ਼ਰੂਰੀ

ਜਾਣਕਾਰੀ ਅਨੁਸਾਰ ਨਰਸਿੰਗ ਅਫ਼ਸਰ ਦੇ ਅਹੁਦੇ ‘ਤੇ ਭਰਤੀ ਲਈ ਬਿਨੈਕਾਰ ਕੋਲ ਬੀਐਸਸੀ ਨਰਸਿੰਗ ਜੀਐਨਐਮ, ਐਮਐਸਸੀ ਨਰਸਿੰਗ ਦੇ ਨਾਲ ਬੋਰਡ ਪ੍ਰੀਖਿਆ ਯੂਨੀਵਰਸਿਟੀ ਦੀ ਡਿਗਰੀ ‘ਚ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ ਐੱਮਐੱਸਸੀ ਬਿਨੈਕਾਰ ਪੰਜਾਬ ਨਰਸਿੰਗ ਕੌਂਸਲ ਨਾਲ ਰਜਿਸਟਰਡ ਹੋਣਾ ਲਾਜ਼ਮੀ ਹੈ। ਸੀਨੀਅਰ ਨਰਸਿੰਗ ਅਫਸਰ ਦੇ ਅਹੁਦੇ ‘ਤੇ ਭਰਤੀ ਹੋਣ ਲਈ ਬਿਨੈਕਾਰ ਕੋਲ ਬੀਐਸਸੀ ਨਰਸਿੰਗ, ਐਮਐਸਸੀ ਨਰਸਿੰਗ ਤੇ ਜੀਐਨਐਮ ਦੀ ਡਿਗਰੀ ਹੋਣੀ ਚਾਹੀਦੀ ਹੈ। ਡਿਪਟੀ ਨਰਸਿੰਗ ਸੁਪਰਡੈਂਟ ਦੇ ਅਹੁਦੇ ‘ਤੇ ਭਰਤੀ ਹੋਣ ਲਈ ਬਿਨੈਕਾਰ ਦਾ ਐਮਐਸਸੀ ਨਰਸਿੰਗ ਹੋਣਾ ਲਾਜ਼ਮੀ ਹੈ।

200 ਨੰਬਰ ਦੀ ਹੋਵੇਗੀ ਲਿਖਤੀ ਪ੍ਰੀਖਿਆ

211 ਅਸਾਮੀਆਂ ਦੀ ਭਰਤੀ ਲਈ ਪੀਜੀਆਈ ਪ੍ਰਸ਼ਾਸਨ ਵੱਲੋਂ 200 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ, ਇਹ ਟੈਸਟ ਆਨਲਾਈਨ ਮੋਡ ‘ਚ ਹੋਵੇਗਾ।ਇਸ ਟੈਸਟ ਵਿਚ ਵਿਸ਼ੇ ਦੇ 180 ਅੰਕਾਂ ਦੇ ਪ੍ਰਸ਼ਨ ਹੋਣਗੇ, ਜਦੋਂਕਿ ਜਨਰਲ ਅੰਗਰੇਜ਼ੀ ‘ਚ 10 ਅੰਕਾਂ ਦੇ ਪ੍ਰਸ਼ਨ ਅਤੇ ਜਨਰਲ ਅਵੇਅਰਨੈੱਸ ਤੇ ਐਪਟੀਟਿਊਡ ਟੈਸਟ ਦੇ ਵਿਸ਼ੇ ‘ਤੇ 10 ਅੰਕਾਂ ਦੇ ਪ੍ਰਸ਼ਨ ਹੋਣਗੇ। ਇਹ ਲਿਖਤੀ ਪ੍ਰੀਖਿਆ ਅਪਲਾਈ ਕਰਨ ਤੋਂ ਬਾਅਦ ਹੋਵੇਗੀ।

Vinkmag ad
Share Our Daily Posts

News Desk

Read Previous

ਪੰਜਾਬ ਸਰਕਾਰ ਨੇ ਇਸ ਵਿਭਾਗ ‘ਚ ਕੱਢੀਆਂ ਨੌਕਰੀਆਂ, 15 ਅਗਸਤ ਤੋਂ ਕਰੋ ਅਪਲਾਈ, ਇਹ ਹੈ ਆਸਾਨ ਪ੍ਰੋਸੈੱਸ

Read Next

ਪੰਜਾਬ ‘ਚ ਪੈਦਾ ਹੋ ਸਕਦਾ ਹੈ ਦੁੱਧ ਦਾ ਸੰਕਟ ; ਲੰਪੀ ਸਕਿਨ ਬਿਮਾਰੀ ਨਾਲ ਪੰਜਾਬ ਦੇ ਡੇਅਰੀ ਉਤਪਾਦਕਾਂ ‘ਚ ਹੜਕੰਪ