Breaking News :

ਪੀਪਲ ਦੇ ਰੁੱਖ ਨਜ਼ਦੀਕ ਧਾਰਮਿਕ ਫੋਟੋਆਂ ਗੰਦਗੀ ਵਿੱਚ ਰੱਖਣੀਆਂ ਮੰਦਭਾਗਾ ਉਹ ਵੀ ਸ਼ਿਵ ਮੰਦਿਰ ਪਹਾੜੀ ਵਾਲੇ ਦੇ ਕੋਲ ਹਿੰਦੂ ਪੰਡਿਤਾਂ ਨੂੰ ਖਾਣ ਤੋਂ ਸਵਾਏ ਕੋਈ ਕੰਮ ਨਹੀਂ

ਪੰਜਾਬ ਪੁਲਿਸ ਦੇ ਦੋ ਏਐੱਸਪੀ ਸਮੇਤ 71 ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ

ਮੁੱਖ ਮੰਤਰੀ ਨੇ ਸਦਨ ‘ਚ ਪੇਸ਼ ਕੀਤਾ ਭਰੋਸਗੀ ਮਤਾ, ਕਾਰਵਾਈ 29 ਸਤੰਬਰ ਦੁਪਹਿਰ ਦੋ ਵਜੇ ਤਕ ਮੁਲਤਵੀ

ਬੱਚਿਆਂ ਦੇ ਮਾਮੂਲੀ ਵਿਵਾਦ ਤੋਂ ਬਾਅਦ ਵਿਅਕਤੀ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਗੈਂਗਸਟਰ ਦੀਪਕ ਮੁੰਡੀ, ਅਰਜੁਨ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਕੀਤਾ ਪੇਸ਼, 5 ਦਿਨਾਂ ਦਾ ਰਿਮਾਂਡ ਮਿਲਿਆ

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਦਰਵਾਜ਼ਾ ਤੋੜ ਕੇ ਫਰਾਰ ਹੋਏ 12 ਹੋਰ ਮਰੀਜ਼, ਮਚਿਆ ਹੰਗਾਮਾ

ਜਲੰਧਰ ਦੇ HL ਰੈਸਟੋਰੈਂਟ ‘ਚ ਨੌਜਵਾਨਾਂ ਨੇ ਕੀਤਾ ਹੰਗਾਮਾ, ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਤਾਂ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ

PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਰੱਦ ਹੋਇਆ ਇਹ ਸ਼ਡਿਊਲ

27 ਸਤੰਬਰ ਦੇ ਸੈਸ਼ਨ ਦੀ ਇਜਾਜ਼ਤ ਤੋਂ ਪਹਿਲਾਂ ਰਾਜਪਾਲ ਨੇ ਮੰਗੀ ਵਿਧਾਨ ਸਭਾ ਦੇ ਬਿਜ਼ਨੈੱਸ ਦੀ ਜਾਣਕਾਰੀ

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੰਜਾਬ ਨੂੰ ਹੋਇਆ 2080 ਕਰੋੜ ਦਾ ਜੁਰਮਾਨਾ: ਸੰਤ ਸੀਚੇਵਾਲ

September 28, 2022

ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ ‘ਚ ਮਿਲਿਆ ਭਰਵਾਂ ਹੁੰਗਾਰਾ

ਜਲੰਧਰ

ਵਾਲਮੀਕਿ ਅਤੇ ਰਵੀਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦੀ ਕਾਲ ਦੇ ਮੱਦੇਨਜ਼ਰ ਅੱਜ ਜਲੰਧਰ ਵਿਚ ਇਸ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਜ਼ਿਆਦਾਤਰ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਇਸ ਦੌਰਾਨ ਗਲੀਆਂ-ਮੁਹੱਲਿਆਂ ਵਿਚ ਛੋਟੀਆਂ-ਛੋਟੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਪਰ ਡਰ ਕਾਰਨ ਲੋਕ ਆਪਣੀਆਂ ਦੁਕਾਨਾਂ ਦੇ ਬਾਹਰ ਹੀ ਬੈਠੇ ਰਹੇ। ਵਾਲਮੀਕਿ ਅਤੇ ਰਵੀਦਾਸ ਭਾਈਚਾਰੇ ਦੇ ਨੌਜਵਾਨਾਂ ਨੇ ਮਿਲ ਕੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਮਾਰਚ ਕੱਿਢਆ ਅਤੇ ਕੁਝ ਥਾਵਾਂ ‘ਤੇ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ ਉਨ੍ਹਾਂ ਨੂੰ ਬੰਦ ਕਰਵਾਇਆ।

ਇਸ ਦੌਰਾਨ ਸ਼ਹਿਰ ਵਿਚ ਕਿਸੇ ਕਿਸਮ ਦੀ ਕੋਈ ਮਾੜੀ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਕਿਸੇ ਨੌਜਵਾਨ ਵੱਲੋਂ ਦੁਕਾਨਾਂ ਬੰਦ ਕਰਵਾਉਣ ਲਈ ਦੁਕਾਨਦਾਰਾਂ ਨਾਲ ਧੱਕਾ ਕੀਤਾ ਗਿਆ। ਜਿਹੜੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਸਨ ਉਨ੍ਹਾਂ ਨੂੰ ਨੌਜਵਾਨਾਂ ਨੇ ਬੜੇ ਪਿਆਰ ਨਾਲ ਕਹਿ ਕੇ ਬੰਦ ਕਰਵਾ ਦਿੱਤਾ। ਬੰਦ ਦੀ ਕਾਲ ਕਾਰਨ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਦੇ ਉਚ ਅਧਿਕਾਰੀ ਖੁਦ ਹੀ ਇਸ ਦੌਰਾਨ ਫੀਲਡ ਵਿਚ ਘੁੰਮਦੇ ਹੋਏ ਨਜ਼ਰ ਆਏ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਭਾਰੀ ਪੁਲਿਸ ਫੋਰਸ ਨਾਲ ਸ਼ਹਿਰ ਵਿਚ ਗਸ਼ਤ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਿਸੇ ਵੀ ਦੁਕਾਨਦਾਰ ਨੂੰ ਦੁਕਾਨ ਬੰਦ ਕਰਨ ਲਈ ਨਹੀਂ ਆਖਿਆ ਗਿਆ ਪਰ ਪੁਲਿਸ ਵੱਲੋਂ ਇਸ ਕਾਲ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਅਤੇ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪਾਰਟੀਆਂ ਮੌਜੂਦ ਸਨ।

ਸ਼ਹਿਰ ਦੇ ਅੰਦਰੂਨੀ ਬਾਜ਼ਾਰ ਰਹੇ ਬਿਲਕੁਲ ਬੰਦ

ਵਾਲਮੀਕਿ ਸਮਾਜ ਅਤੇ ਰਵਿਦਾਸ ਸਮੁਦਾਇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਵੀਰਵਾਰ ਸ਼ਾਮ ਕੁਝ ਸੰਗਠਨਾਂ ਵੱਲੋਂ ਇਸ ਸੱਦੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਾਲ ਮੀਟਿੰਗ ਦਾ ਸਮਾਂ ਮਿਲਣ ਕਾਰਨ ਵਾਪਸ ਲੈ ਲਿਆ ਗਿਆ ਸੀ। ਪਰ ਕੁਝ ਸੰਗਠਨਾਂ ਵੱਲੋਂ ਜਲੰਧਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਕਾਰਨ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਸੀ। ਪਹਿਲਾਂ ਤਾਂ ਲੋਕ ਇਹ ਸਮਝ ਰਹੇ ਸਨ ਕਿ ਬੰਦ ਦਾ ਸੱਦਾ ਵਾਪਸ ਲੈ ਲਿਆ ਗਿਆ ਹੈ ਪਰ ਸਵੇਰੇ ਉਨ੍ਹਾਂ ਨੂੰ ਜਦ ਪਤਾ ਲੱਗਾ ਕਿ ਕੁਝ ਸੰਗਠਨਾਂ ਵੱਲੋਂ ਬੰਦ ਦਾ ਸੱਦਾ ਕਾਇਮ ਹੈ ਤਾਂ ਉਨ੍ਹਾਂ ਨੇ ਦੁਕਾਨਾਂ ਨਹੀਂ ਖੋਲ੍ਹੀਆਂ।

ਸੁਰੱਖਿਆ ਦੇ ਨਾਂ ‘ਤੇ ਪੁਲਿਸ ਡਰਾਉਂਦੀ ਰਹੀ ਦੁਕਾਨਦਾਰਾਂ ਨੂੰ

ਬੰਦ ਦੀ ਕਾਲ ਕਾਰਨ ਜਦ ਕੁਝ ਦੁਕਾਨਦਾਰਾਂ ਵੱਲੋਂ ਮੌਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਕੋਲੋਂ ਕੁਝ ਪੁੱਿਛਆ ਜਾਂਦਾ ਤਾਂ ਉਹ ਇਹ ਕਹਿ ਕੇ ਆਪਣਾ ਪੱਲਾ ਝਾੜ ਲੈਂਦੇ ਕਿ ਜੇਕਰ ਨੁਕਸਾਨ ਤੋਂ ਬਚਣਾ ਹੈ ਤਾਂ ਦੁਕਾਨਾਂ ਬੰਦ ਹੀ ਰੱਖੋ। ਬਸਤੀਆਤ ਇਲਾਕੇ ਲਾਡੋਵਾਲੀ ਰੋਡ ਅਤੇ ਜਲੰਧਰ ਕੈਂਟ ਵਿਚ ਦੁਕਾਨਾਂ ਖੁੱਲ੍ਹੀਆਂ ਸਨ ਪਰ ਉੱਥੇ ਆ ਕੇ ਕੁਝ ਨੌਜਵਾਨਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਲਈ ਕਿਹਾ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਜਿਨ੍ਹਾਂ ਇਲਾਕਿਆਂ ਵਿਚ ਦੁਕਾਨਾਂ ਖੁੱਲ੍ਹੀਆਂ ਸਨ ਜਦ ਕੁਝ ਨੌਜਵਾਨ ਉਨ੍ਹਾਂ ਨੂੰ ਬੰਦ ਕਰਵਾਉਣ ਆਏ ਤਾਂ ਉਨ੍ਹਾਂ ਦੇ ਸਾਹਮਣੇ ਪੁਲਿਸ ਮੁਲਾਜ਼ਮ ਵੀ ਕੁਝ ਨਹੀਂ ਬੋਲ ਰਹੇ ਸਨ ਅਤੇ ਦੁਕਾਨਦਾਰਾਂ ਨੂੰ ਕਹਿ ਰਹੇ ਸਨ ਕਿ ਜੇਕਰ ਕਿਸੇ ਵਿਵਾਦ ਤੋਂ ਬਚਣਾ ਹੈ ਤਾਂ ਦੁਕਾਨਾਂ ਬੰਦ ਕਰ ਦਿਓ।

ਬੰਦ ਕਾਰਨ ਸਕੂਲਾਂ ਵਿਚ ਕੀਤੀ ਗਈ ਸੀ ਛੁੱਟੀ

ਬੰਦ ਦੀ ਕਾਲ ਕਾਰਨ ਸ਼ਹਿਰ ਦੇ ਸਾਰੇ ਸਕੂਲਾਂ ਦੀ ਮੈਨੇਜਮੈਂਟ ਨੇ ਬੱਚਿਆਂ ਦੇ ਘਰ ਮੈਸੇਜ ਕਰ ਕੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਪਰ ਜਦ ਸ਼ਾਮ ਵੇਲੇ ਕਾਲ ਵਾਪਸ ਲੈਣ ਦੀ ਖ਼ਬਰ ਚੱਲੀ ਤਾਂ ਬੱਚਿਆਂ ਦੇ ਮਾਪੇ ਪਰੇਸ਼ਾਨ ਹੋ ਗਏ ਸਨ ਕਿ ਹੁਣ ਛੁੱਟੀ ਹੈ ਵੀ ਜਾਂ ਨਹੀਂ ਪਰ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਸੁਰੱਖਿਆ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਸੀ।

ਥਾਣਾ ਪੁਲਿਸ ਦੇ ਨਾਲ ਏਆਰਪੀ ਦੇ ਜਵਾਨ ਵੀ ਸਨ ਫੀਲਡ ਵਿਚ ਮੌਜੂਦ

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਰੇਕ ਥਾਣੇ ਦੀ ਪੁਲਿਸ ਦੇ ਨਾਲ ਨਾਲ ਏਆਰਪੀ ਦੇ ਜਵਾਨਾਂ ਦੀ ਵੀ ਡਿਊਟੀ ਲਗਾਈ ਗਈ ਸੀ। ਬੰਦ ਦੀ ਕਾਲ ਦਾ ਸਮਾਂ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤਕ ਸੀ ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹ ਲਈਆਂ ਗਈਆਂ। ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਵਿਚ ਦੇਰ ਰਾਤ ਤਕ ਸੁਰੱਖਿਆ ਦੇ ਇੰਤਜ਼ਾਮਾਤ ਜਾਰੀ ਰੱਖੇ ਗਏ।

Vinkmag ad
Share Our Daily Posts

News Desk

Read Previous

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਘੰਟਾ ਘਰ ਵਿਖੇ ਬੱਚੀ ਨੂੰ ਮਾਰ ਕੇ ਸੁੱਟਣ ਵਾਲੀ ਔਰਤ ਦੀਆਂ ਤਸਵੀਰਾਂ ਆਈਆਂ ਸਾਹਮਣੇ

Read Next

ਮਲੋਟ : ਸ਼ੁੱਕਰਵਾਰ ਨੂੰ ਨੇੜਲੇ ਪਿੰਡ ਕੋਲਿਆਂ ਵਾਲੀ ਵਿਚ ਪਾਣੀ ਦੇ ਮਸਲੇ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ ਦੌਰਾਨ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਲੋਟ ‘ਚ ਭਰਤੀ ਕਰਵਾਇਆ ਗਿਆ | ਖ਼ਬਰ ਲਿਖੇ ਜਾਣ ਤੱਕ ਡੀਐੱਸਪੀ ਬਲਕਾਰ ਸਿੰਘ ਮਾਮਲੇ ਦੀ ਪੜਤਾਲ ਕਰਲ ਲਈ ਜ਼ਖ਼ਮੀਆਂ ਨੂੰ ਮਿਲ ਕੇ ਗੱਲਬਾਤ ਕਰ ਰਹੇ ਸਨ | ਦੂਜੇ ਪਾਸੇ ਹਸਪਤਾਲ ਵਿਚ ਜ਼ਖਮੀ ਜਗਪ੍ਰੀਤ ਸਿੰਘ (26) ਪੁੱਤਰ ਚਰਨਜੀਤ ਸਿੰਘ,ਰਣਜੀਤ ਸਿੰਘ (50) ਸਾਲ ਪੂੱਤਰ ਹਰਭਜਨ ਸਿੰਘ,ਸੁਖਦੀਪ ਸਿੰਘ (44) ਪੁੱਤਰ ਸੂਬਾ ਸਿੰਘ, ਮਹਾਵੀਰ ਸਿੰਘ (26) ਪੁੱਤਰ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ (36) ਸਾਲ ਪੁੱਤਰ ਗੁਰਲਾਲ ਸਿੰਘ,ਪਵਨਪ੍ਰੀਤ (23) ਪੁੱਤਰ ਜੂਗਰਾਜ ਸਿੰਘ ਨੇ ਦੱਸਿਆ ਅੱਜ ਦੁਪਹਿਰ ਕਰੀਬ 1 ਵਜੇ ਅਪਣੇ ਖੇਤ ‘ਚ ਬੈਠੇ ਸਨ । ਇਸੇ ਦੌਰਾਨ ਕੁਝ ਵਿਅਕਤੀ ਬੰਦੂਕਾਂ ਲੈ ਕੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ | ਜਿਸ ਵਿਚ ਉਕਤ 6 ਵਿਅਕਤੀ ਜ਼ਖਮੀ ਹੋ ਗਏ |