Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

19 ਸਾਲ ਦਾ ITI ਦਾ ਵਿਦਿਆਰਥੀ ਬਣਦਾ ਸੀ ਕੁੜੀ, ਲੋਕਾਂ ਨੂੰ ਗੱਲਾਂ ‘ਚ ਫਸਾ ਕੇ ਬਣਾਉਦਾ ਸੀ ਨਗਨ ਵੀਡੀਓ, ਫਿਰ ਚੱਲਦੀ ਸੀ ਠੱਗੀ ਦੀ ਖੇਡ

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਇਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਦੀਆਂ ਨੰਗੀਆਂ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਇਸ ਗਿਰੋਹ ਦੇ ਤਿੰਨ ਮੈਂਬਰ ਪੁਲਿਸ ਨੇ ਕਾਬੂ ਕੀਤੇ ਹਨ, ਜੋ ਲੋਕਾਂ ਨੂੰ ਕੁੜੀਆਂ ਬਣਾ ਕੇ ਵੀਡੀਓ ਕਾਲ ਕਰਕੇ ਆਪਣੇ ਜਾਲ ‘ਚ ਫਸਾ ਲੈਂਦੇ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਅਸ਼ਲੀਲ ਗੱਲਾਂ ਕਰਕੇ ਉਨ੍ਹਾਂ ਦੀਆਂ ਨਗਨ ਫੋਟੋਆਂ ਤੇ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਪੈਸੇ ਵਸੂਲਦੇ ਸਨ। ਇਹ ਗਿਰੋਹ ਰਾਜਸਥਾਨ ਤੋਂ ਚੱਲ ਰਿਹਾ ਸੀ।

ਇਸ ਗਰੋਹ ਵਿੱਚ ਰਾਜਸਥਾਨ ਦੇ ਭਰਤਪੁਰ ਤੋਂ ਆਈਟੀਆਈ ਦਾ 19 ਸਾਲਾ ਵਿਦਿਆਰਥੀ ਉਸ ਦੇ ਦੋ ਸਾਥੀ ਫੜੇ ਗਏ ਹਨ।ਤਿੰਨੋਂ ਮਿਲ ਕੇ ਜਿਨਸੀ ਬਲੈਕਮੇਲਿੰਗ ਦਾ ਗੈਂਗ ਚਲਾ ਰਹੇ ਸਨ। ਬਦਮਾਸ਼ਾਂ ਦੀ ਪਛਾਣ ਭਰਤਪੁਰ ਦੇ ਕੈਥਵਾੜਾ ਪਿੰਡ ਵਾਸੀ ਰਸ਼ੀਦ (39), ਪਹਾੜੀ ਵਾਸੀ ਮੁਬੀਨ (39) ਅਤੇ ਕੁਲਿਆਣਾ ਪਿੰਡ ਵਾਸੀ 24 ਸਾਲਾ ਅਜ਼ਰੂਦੀਨ ਵਜੋਂ ਹੋਈ ਹੈ। ਇੰਨਾ ਹੀ ਨਹੀਂ ਬਲੈਕਮੇਲਿੰਗ ਦੌਰਾਨ ਪੈਸੇ ਨਾ ਦੇਣ ‘ਤੇ ਪੁਲਿਸ ਦੀ ਵਰਦੀ ‘ਚ ਉਨ੍ਹਾਂ ਦੀਆਂ ਜਾਅਲੀ ਫੋਟੋਆਂ ਵ੍ਹਟਸਐਪ ‘ਤੇ ਪਾਉਣ ਦੀ ਧਮਕੀ ਦੇ ਕੇ ਵਸੂਲੀ ਕਰਦੇ ਸਨ। ਪੁਲਿਸ ਨੇ ਉਸ ਕੋਲੋਂ ਸਿਮ ਕਾਰਡ ਅਤੇ ਮੋਬਾਈਲ ਬਰਾਮਦ ਕੀਤਾ ਹੈ, ਜਿਸ ਤੋਂ ਉਹ ਲੋਕਾਂ ਨੂੰ ਫੋਨ ਕਰਦਾ ਸੀ।

16 ਅਗਸਤ ਨੂੰ ਸੈਕਟਰ-19 ਦੇ ਰਹਿਣ ਵਾਲੇ 45 ਸਾਲਾ ਵਿਅਕਤੀ ਨੇ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਅਰਚਨਾ ਨਾਂ ਦੀ ਲੜਕੀ ਦਾ ਵ੍ਹਟਸਐਪ ‘ਤੇ ਮੈਸੇਜ ਆਇਆ ਸੀ। ਉਸ ਨੇ ਆਪਣੀ ਜਾਣ-ਪਛਾਣ ਅਧਿਆਪਕ ਵਜੋਂ ਦੇ ਕੇ ਗੱਲਬਾਤ ਸ਼ੁਰੂ ਕੀਤੀ। ਉਸੇ ਰਾਤ ਲੜਕੀ ਨੇ ਵੀਡੀਓ ਕਾਲ ਕੀਤੀ ਅਤੇ ਉਸ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਉਸ ਨੂੰ ਵੀ ਨਗਨ ਹੋਣ ਲਈ ਕਿਹਾ। ਇਸ ਤੋਂ ਬਾਅਦ ਅਗਲੇ ਦਿਨ ਇੱਕ ਵਿਅਕਤੀ ਨੇ ਫ਼ੋਨ ਕਰਕੇ ਕਿਹਾ ਕਿ ਉਸ ਨੂੰ ਡੀਸੀ ਦਫ਼ਤਰ ਚੰਡੀਗੜ੍ਹ ਤੋਂ ਸ਼ਿਕਾਇਤ ਮਿਲੀ ਹੈ।

ਇਸ ਤਰ੍ਹਾਂ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 2500 ਹਜ਼ਾਰ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਬੇਇੱਜ਼ਤੀ ਦੇ ਡਰੋਂ ਵਿਅਕਤੀ ਨੇ ਉਸ ਨੂੰ ਗੂਗਲਪੇ ‘ਤੇ 3100 ਰੁਪਏ ਦਿੱਤੇ। ਇਸ ਤੋਂ ਬਾਅਦ ਉਹ ਉਸ ਤੋਂ 15000 ਹਜ਼ਾਰ ਰੁਪਏ ਦੀ ਮੰਗ ਕਰਨ ਲੱਗਾ, ਜਿਸ ‘ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਇੰਝ ਹੋਈ ਗ੍ਰਿਫਤਾਰੀ

ਐਸਪੀ ਕੇਤਨ ਬਾਂਸਲ ਦੀ ਨਿਗਰਾਨੀ ਹੇਠ ਅਪਰੇਸ਼ਨ ਸੈੱਲ ਦੀ ਟੀਮ ਨੇ ਸ਼ਿਕਾਇਤ ਦੀ ਜਾਂਚ ਦੇ ਆਧਾਰ ’ਤੇ ਰਾਜਸਥਾਨ ਤੋਂ ਆਏ ਤਿੰਨ ਮੁਲਜ਼ਮਾਂ ਨੂੰ ਟਰੇਸ ਕੀਤਾ। ਮੁਲਜ਼ਮ ਲੋਕਾਂ ਨੂੰ ਐਫਬੀ ਰਾਹੀਂ ਮੈਸੇਜ ਭੇਜ ਕੇ ਬਲੈਕਮੇਲ ਕਰਦੇ ਸਨ ਅਤੇ ਫਿਰ ਵੀਡੀਓ ਕਾਲ ਕਰਕੇ ਅਸ਼ਲੀਲ ਵੀਡੀਓਜ਼ ਬਣਾ ਲੈਂਦੇ ਸਨ। ਮੁਲਜ਼ਮ ਪੀੜਤਾਂ ਤੋਂ ਫਿਰੌਤੀ ਦੀ ਰਕਮ ਭਰਤਪੁਰ ਦੇ ਫਰਜ਼ੀ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾਉਂਦੇ ਸਨ।

Vinkmag ad
Share Our Daily Posts

News Desk

Read Previous

ਹਾਂਸੀ-ਬੁਟਾਣਾ ਨਹਿਰ ਨੂੰ SYL ਦਾ ਬਦਲ ਨਹੀਂ ਮੰਨੇਗਾ ਹਰਿਆਣਾ, ਪੰਜਾਬ ਸਰਕਾਰ ਦੇ ਸੁਝਾਅ ਕੀਤੇ ਖਾਰਿਜ

Read Next

ਲੁਧਿਆਣਾ ‘ਚ ਆਪਣੇ ਪ੍ਰੇਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੀ ਲੜਕੀ ਨੇ ਜਨਮ ਦੇ ਦੂਜੇ ਦਿਨ ਹੀ ਲੜਕੀ ਨੂੰ ਝਾੜੀਆਂ ‘ਚ ਸੁੱਟਿਆ, ਝੂਠ ਬੋਲ ਕੇ ਹਸਪਤਾਲ ‘ਚ ਕਰਵਾਈ ਡਿਲੀਵਰੀ