BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਜਲੰਧਰ : ਜਲੰਧਰ-ਪਠਾਨਕੋਟ ਸੜਕ ‘ਤੇ ਪੈਂਦੇ ਪਿੰਡ ਮੁਬਾਰਕਪੁਰ ਤੇ ਿਢੱਡੇ ਦੇ ਸਾਂਝੇ ਪੁਲ ਨਜ਼ਦੀਕ ਖੇਤਾਂ ‘ਚੋਂ ਇਕ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਕਾਰਵਾਈ ਕਰਨ ਲਈ ਚਾਰ ਥਾਣੇ ਦੀ ਪੁਲਿਸ ਸਾਰਾ ਦਿਨ ਉਲਝੀ ਰਹੀ। ਆਖਰਕਾਰ ਐੱਸਐੱਸਪੀ ਦਿਹਾਤੀ ਵੱਲੋਂ ਕਾਰਵਾਈ ਕਰਨ ਲਈ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਹਦਾਇਤ ਦਿੱਤੀ। ਥਾਣਾ ਮਕਸੂਦਾਂ ਨੇ ਦੇਰ ਸ਼ਾਮ ਕਾਰਵਾਈ ਆਰੰਭ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸ਼ੇਰਪੁਰ ਸ਼ੇਖੇ ਪਿੰਡ ‘ਚ ਸਥਿਤ ਮੰਦਬੁੱਧੀ ਬੱਚਿਆਂ ਦੇ ਸਕੂਲ ਦੇ ਪਿਛਲੇ ਪਾਸੇ ਲਾਸ਼ ਦਾ ਉਸ ਵੇਲੇ ਪਤਾ ਲੱਗਾ ਜਦ ਦੋ ਦਿਨ ਬਾਅਦ ਛੁੱਟੀ ਉਪਰੰਤ ਸਕੂਲ ਖੁੱਲ੍ਹਣ ‘ਤੇ ਸਕੂਲ ਦੀ ਕੰਧ ਨੂੰ ਰੰਗ ਕਰ ਰਹੇ ਵਿਅਕਤੀਆਂ ਨੇ ਸਕੂਲ ਮਾਲਕ ਨੂੰ ਉਥੇ ਬਦਬੂ ਆਉਣ ਦੀ ਸੂਚਨਾ ਦਿੱਤੀ ਤਾਂ ਪਿਛਲੇ ਪਾਸੇ ਖੇਤਾਂ ਵਿਚ ਬੀਜੇ ਹੋਏ ਝੋਨੇ ‘ਚ ਪੌੜੀ ਲਾ ਕੇ ਦੇਖਿਆ ਤਾਂ ਉਥੇ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਲਾਸ਼ ਦੀ ਪੁਲਿਸ ਸਹਾਇਤਾ ਕੇਂਦਰ ‘ਤੇ ਸੂਚਨਾ ਦਿੱਤੀ। ਰਾਮਾਮੰਡੀ, ਪਤਾਰਾ, ਆਦਮਪੁਰ ਤੇ ਥਾਣਾ ਮਕਸੂਦਾਂ ਦੀ ਪੁਲਿਸ ਮੌਕੇ ‘ਤੇ ਪੁੱਜੀ ਪਰ ਪੁਲਿਸ ਆਪੋ-ਆਪਣੀ ਹੱਦਬੰਦੀ ਨੂੰ ਲੈ ਕੇ ਉਲਝੀ ਰਹੀ। ਮੌਕੇ ‘ਤੇ ਡੀਐੱਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਵੱਲੋਂ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਐੱਸਐੱਸਪੀ ਦਿਹਾਤੀ ਵੱਲੋਂ ਉਕਤ ਇਸ ਸਬੰਧੀ ਕਾਰਵਾਈ ਕਰਨ ਲਈ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਹਦਾਇਤ ਦਿੱਤੀ।
ਨਹੀਂ ਹੋ ਰਹੀ ਪਛਾਣ : ਐੱਸਆਈ ਕੁਲਵੀਰ ਸਿੰਘ
ਇਸ ਸਬੰਧੀ ਥਾਣਾ ਮਕਸੂਦਾਂ ਦੇ ਐੱਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਖੇਤ ਦੇ ਮਾਲਕ ਦੇ ਵੀ ਬਿਆਨ ਲਏ ਗਏ ਹਨ ਜਿਸ ਨੇ ਦੱਸਿਆ ਹੈ ਕਿ ਖੇਤ ਦੇ ਇਰਦ-ਗਿਰਦ ਕੋਈ ਵੀ ਅਜਿਹਾ ਨਿਸ਼ਾਨ ਨਹੀਂ ਹੈ ਜਿਸ ਤੋਂ ਪਤਾ ਲਾਇਆ ਜਾ ਸਕੇ ਇੱਥੇ ਕੋਈ ਹੋਰ ਵਿਅਕਤੀ ਆਇਆ ਹੋਵੇ ਤੇ ਮਾਰ ਕੁਟਾਈ ਕਰਨ ਜਾਂ ਕਤਲ ਕਰਨ ਉਪਰੰਤ ਵਿਅਕਤੀ ਦੀ ਲਾਸ਼ ਇੱਥੇ ਸੁੱਟ ਗਈ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਲਾਸ਼ ਕਾਫੀ ਗਲ ਚੁੱਕੀ ਹੈ ਤੇ ਕੀੜੇ ਚੱਲ ਰਹੇ ਹਨ। ਮਿ੍ਤਕ ਦੀ ਪਛਾਣ ਨਹੀਂ ਹੋ ਸਕੀ। ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਦੇਖਣ ‘ਚ ਇੰਝ ਲੱਗ ਰਿਹਾ ਹੈ ਕਿ ਜਿਵੇਂ ਲਾਸ਼ ਚਾਰ ਤੋਂ ਪੰਜ ਦਿਨਾਂ ਤੋਂ ਇਥੇ ਪਈ ਹੋਵੇ। ਐੱਸਆਈ ਕੁਲਵੀਰ ਸਿੰਘ ਦਾ ਕਹਿਣਾ ਹੈ ਕਿ ਹਥਿਆਰ ਦੇ ਵਾਰ ਜਾਂ ਮਾਰ ਕੁਟਾਈ ਦੇ ਨਿਸ਼ਾਨ ਨਹੀਂ ਮਿਲੇ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਵਿਅਕਤੀ ਜ਼ਿਆਦਾ ਨਸ਼ਾ ਕਰ ਕੇ ਬੇਹੋਸ਼ੀ ਦੀ ਹਾਲਤ ‘ਚ ਖੇਤਾਂ ਵਿੱਚ ਚਲਾ ਗਿਆ ਹੋਵੇ ਤੇ ਉੱਥੇ ਹੀ ਡਿੱਗ ਪਿਆ ਹੋਵੇ ਜਿਸ ਉਪਰੰਤ ਉਸ ਦੀ ਮੌਤ ਹੋ ਗਈ ਹੋਵੇ।
