ਜਲੰਧਰ : ਸ਼ਹਿਰ ਦੇ ਕਰੋਲ ਬਾਗ਼ ਏਰੀਆ (ਰਾਮਾ ਮੰਡੀ) ‘ਚ ਪਿਸਤੌਲ ਸ਼ੂਟਿੰਗ ਦੇ ਖਿਡਾਰੀ ਸੁਪਰਣਾ ਸ਼ਰਮਾ ਉਰਫ਼ ਸੈਂਡੀ ਨੇ ਆਪਣੇ ਹੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਦਿੱਤੀ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ‘ਚ ਗੰਭੀਰ ਰੂਪ ‘ਚ ਜ਼ਖ਼ਮੀ ਸ਼ੂਟਿੰਗ ਖਿਡਾਰੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਪਰਿਵਾਰ ਮੈਂਬਰਾਂ ਨੇ ਤੁਰੰਤ ਸੈਂਡੀ ਨੂੰ ਚੁੱਕਿਆ ਤੇ ਉਸ ਨੂੰ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ ਲੈ ਗਏ। ਹਸਪਤਾਲ ‘ਚ ਜ਼ੇਰੇ ਇਲਾਜ ਸੈਂਡੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੁਪਰਣਾ ਸ਼ਰਮਾ ਉਰਫ਼ ਸੈਂਡੀ ਦੇ ਪਿਤਾ ਸੰਜੀਵ ਸ਼ਰਮਾ ਤੇ ਉਨ੍ਹਾਂ ਦੀ ਮਾਤਾ ਦੋਵੇਂ ਸਰਕਾਰੀ ਅਧਿਆਪਕ ਹਨ। ਇਸ ਘਟਨਾ ਤੋਂ ਬਾਅਦ ਦੋਵੇਂ ਆਪਣੇ ਹੋਸ਼ ਗੁਆ ਬੈਠੇ ਹਨ। ਸੈਂਡੀ ਪੀਏਪੀ ‘ਚ ਸ਼ੂਟਿੰਗ ਦੀ ਪ੍ਰੈਕਟਿਸ ਕਰਦਾ ਸੀ।
ਇਸ ਤੋਂ ਇਲਾਵਾ ਉਹ ਪੰਜਾਬੀ ਐਲਬਮ ‘ਚ ਫਿਲਮਾਏ ਗਏ ਗਾਣਿਆਂ ‘ਚ ਐਕਟਿੰਗ ਵੀ ਕਰ ਚੁੱਕਾ ਹੈ। ਫਿਲਹਾਲ ਉਹ ਕਾਫੀ ਸਮੇਂ ਤੋਂ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਸੈਂਡੀ ਦਾ ਇਕ ਹੋਰ ਭਰਾ ਵੀ ਹੈ।
