Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 8, 2026

ਕਲਾਨੌਰ ਦਾ ਸ਼ਿਵ ਮੰਦਰ ਢਾਹ ਕੇ ਬਣਾ ਦਿੱਤਾ ਗਈ ਸੀ ਮਸਜਿਦ, ਮਹਾਰਾਜਾ ਰਣਜੀਤ ਸਿੰਘ ਦੇ ਉੱਦਮ ਨਾਲ ਹੋਈ ਮੰਦਰ ਦੀ ਮੁੜ ਉਸਾਰੀ

ਗੁਰਦਾਸਪੁਰ: ਗੁਰਦਾਸਪੁਰ ਤੋਂ 26 ਕਿਲੋਮੀਟਰ ਦੂਰ ਪੱਛਮੀ ਦਿਸ਼ਾ ਵੱਲ ਪਾਕਿਸਤਾਨੀ ਸਰਹੱਦ ਦੇ ਨੇੜੇ ਸਥਿਤ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਰ ਆਪਣੀ ਖਾਸ ਮਹੱਤਤਾ ਲਈ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੈ। ਹਰ ਸਾਲ ਸ਼ਿਵਰਾਤਰੀ ਮੌਕੇ ਇਥੇ ਦੇਸ਼ ਭਰ ਚੋਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ।

ਇਸ ਪ੍ਰਾਚੀਨ ਮੰਦਰ ਬਾਬਤ ਇਤਿਹਾਸ ਦੀਆਂ ਪਰਤਾਂ ਫਰੋਲਣ ’ਤੇ ਬੇਹੱਦ ਦਿਲਚਸਪ ਤੱਥ ਸਾਹਮਣੇ ਆਉਂਦੇ ਹਨ। ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਪ੍ਰਾਚੀਨ ਮੰਦਰ ਨੂੰ ਮੁਗ਼ਲ ਸ਼ਾਸਕ ਸ਼ਾਹਜਹਾਂ ਦੇ ਕਾਲ ਵਿੱਚ ਢਾਹ ਦਿੱਤਾ ਗਿਆ ਸੀ ਤੇ ਮਸਜਿਦ ਉਸਾਰ ਦਿੱਤੀ ਗਈ ਸੀ। ਬਾਅਦ ਵਿੱਚ ਇੱਥੇ ਦੁਬਾਰਾ ਮੰਦਿਰ ਉਸਾਰਿਆ ਗਿਆ। ਇਸ ਤਰ੍ਹਾਂ ਇਸ ਇਤਿਹਾਸਕ ਸ਼ਿਵ ਮੰਦਰ ਨੇ ਮੰਦਰ ਤੋਂ ਮਸਜਿਦ ਅਤੇ ਮਸਜਿਦ ਤੋਂ ਫ਼ਿਰ ਮੰਦਿਰ ਤੱਕ ਦਾ ਸਫ਼ਰ ਕੀਤਾ। ਇਤਿਹਾਸਕਾਰਾਂ ਅਨੁਸਾਰ ਮੰਦਰ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਢਾਹਿਆ ਸੀ ਪਰ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਯਤਨਾਂ ਸਦਕਾ ਇਹ ਮੰਦਰ ਮੁੜ ਹੋਂਦ ਵਿੱਚ ਆਇਆ। ਜ਼ਿਕਰਯੋਗ ਹੈ ਕਿ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਵੀ 1556 ਵਿੱਚ ਕਲਾਨੌਰ ’ਚ ਹੀ ਹੋਈ ਸੀ।

ਇਸ ਮੰਦਰ ਵਿਚ ਸ਼ਿਵਲਿੰਗ ਲੇਟੀ ਹੋਈ ਅਵਸਥਾ ਵਿਚ ਹੈ। ਇਹ ਸਦੀਆਂ ਤੋਂ ਹਿੰਦੂਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ। ਕਿਰਨ ਨਦੀ ਦੇ ਕਿਨਾਰੇ ਸਥਿਤ ਇਹ ਖੂਬਸੂਰਤ ਮੰਦਰ ਸ਼ਰਧਾਲੂਆਂ ਲਈ ਹਮੇਸ਼ਾ ਆਸਥਾ ਦਾ ਕੇਂਦਰ ਰਿਹਾ। ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਦੱਸਦੇ ਹਨ ਕਿ ਉੱਤਰ ਮੁਗਲਕਾਲ ਵਿਚ ਇਸ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਸੰਭਾਵਨਾ ਹੈ ਕਿ ਇਸ ਪ੍ਰਸਿੱਧ ਇਤਿਹਾਸਕ ਮੰਦਰ ਨੂੰ ਢਾਹੁਣ ਦਾ ਕੰਮ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਕਾਲ ਵਿੱਚ ਹੋਇਆ। ਜਦ ਮਹਾਰਾਜ ਰਣਜੀਤ ਸਿੰਘ ਦਾ ਸ਼ਾਸਨ ਪਹਾੜੀਆਂ ਤੱਕ ਫੈਲ ਗਿਆ, ਕਲਾਨੌਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਬਣ ਗਿਆ। ਅੰਗਰੇਜ਼ਾਂ ਦੁਆਰਾ ਲਿਖਤ ਰਿਕਾਰਡ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਕਲਾਨੌਰ ਦੇ ਹਿੰਦੂਆਂ ਤੇ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਪ੍ਰਾਰਥਨਾ ਪੱਤਰ ਭੇਜਿਆ ਕੇ ਭਗਵਾਨ ਸ਼ਿਵ ਦੇ ਪੁਰਾਣੇ ਮੰਦਰ ਨੂੰ ਢਾਹ ਕੇ ਇਸ ’ਤੇ ਮਸਜਿਦ ਉਸਾਰ ਦਿੱਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਹ ਸ਼ਿਕਾਇਤ ਮਿਲਣ ਉਪਰੰਤ ਕਲਾਨੌਰ ਦੇ ਮੰਦਰ ਬਾਰੇ ਆਪਣੇ ਅਧਿਕਾਰੀਆਂ ਨੂੰ ਤਫ਼ਤੀਸ਼ ਕਰਨ ਲਈ ਕਿਹਾ। ਇਸ ਜਾਂਚ ਪੜਤਾਲ ਵਿਚ ਇਹ ਸਾਬਤ ਹੋ ਗਿਆ ਕਿ ਪ੍ਰਾਚੀਨ ਮੰਦਰ ਦੇ ਸ਼ਿਵਲਿੰਗ ਨੂੰ ਮਿੱਟੀ ਹੇਠ ਦੱਬ ਦਿੱਤਾ ਗਿਆ ਅਤੇ ਮੰਦਰ ਦੇ ਨਿਸ਼ਾਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਵਕਤ ਕਲਾਨੌਰ ਦੇ ਪ੍ਰਮੁੱਖ ਮੁਸਲਮਾਨਾਂ ਅਤੇ ਚੌਧਰੀਆਂ ਨੇ ਇਸ ਪਵਿੱਤਰ ਅਸਥਾਨ ਦੇ ਬਦਲੇ ਇੱਥੇ ਮਸਜਿਦ ਬਣਾਉਣ ਦੀ ਗੱਲ ਮੰਨ ਲਈ। ਮਹਾਰਾਜ ਰਣਜੀਤ ਸਿੰਘ ਇੱਥੇ ਮੁੜ ਮੰਦਰ ਦੀ ਸਥਾਪਨਾ ਦਾ ਮਨ ਬਣਾ ਚੁੱਕੇ ਸਨ। ਇਸ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਮੁਸਲਮਾਨਾਂ ਨੂੰ ਇਸ ਦੇ ਬਦਲੇ ਇੱਕ ਜ਼ਮੀਨ ਦਾ ਟੁੱਕੜਾ ਅਤੇ ਸਰਕਾਰੀ ਗਰਾਂਟ ਪ੍ਰਦਾਨ ਕੀਤੀ ਗਈ। ਇਸ ਤਰ੍ਹਾਂ ਭਗਵਾਨ ਸ਼ਿਵ ਦਾ ਮੰਦਰ ਦੁਬਾਰਾ ਉਸਾਰ ਦਿੱਤਾ ਗਿਆ। ਕਲਾਨੌਰ ਸ਼ਿਵ ਮੰਦਿਰ ਦੇ ਦੱਖਣੀ ਦੁਆਰ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਦੇ ਨਾਮ ਦਾ ਇਕ ਸ਼ਿਲਾਲੇਖ ਵੀ ਲੱਗਾ ਹੋਇਆ ਹੈ ਕਿਉਂਕਿ ਮੰਦਿਰ ਦੇ ਪੁਨਰ ਨਿਰਮਾਣ ਦਾ ਕੰਮ ਮਹਾਰਾਜਾ ਖੜਕ ਸਿੰਘ ਦੇ ਸ਼ਾਸਨ ਕਾਲ ਸਮੇਂ ਨੇਪਰੇ ਚੜਿਆ। ਇਸ ਸ਼ਿਲਾਲੇਖ ਉੱਪਰ ਉਸ ਸਮੇਂ ਦੀ ਪੰਜਾਬੀ ਭਾਸ਼ਾ ਵਿਚ ਇਸ ਪ੍ਰਾਚੀਨ ਮੰਦਰ ਦੇ ਪੁਨਰ ਨਿਰਮਾਣ ਦੀ ਗੱਲ ਕਹੀ ਗਈ ਹੈ।

ਧਾਰਮਿਕ ਸਥਾਨਾਂ ਨੂੰ ਗ੍ਰਾਂਟਾਂ ਵੀ ਜਾਰੀ ਕਰਦੇ ਸਨ ਸ਼ੇਰੇ ਪੰਜਾਬ

ਰਾਜ ਕੁਮਾਰ ਸ਼ਰਮਾ ਨੇ ਹੋਰ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਉਹ ਪੰਜਾਬ ਦੇ ਕਈ ਇਤਿਹਾਸਕ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਗ੍ਰਾਂਟਾਂ ਜਾਰੀ ਕਰਦੇ ਸਨ। ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਮਹਾਰਾਜਾ ਰਣਜੀਤ ਸਿੰਘ ਭਗਵਾਨ ਸ਼ਵਿ ਦੇ ਪ੍ਰਸਿਧ ਕਟਾਸ ਰਾਜ ਜੋ ਕਿ ਹੁਣ ਪਾਕਿਸਤਾਨ ਵਿਚ ਹੈ, ਹਰ ਸਾਲ ਜਾਇਆ ਕਰਦੇ ਸਨ। ਕਾਲੀ ਦੁਆਰ ਮੰਦਰ ਬਟਾਲਾ ਦੇ ਪੁਜਾਰੀਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਮੁਹਿੰਮ ਤੋਂ ਪਹਿਲਾਂ ਕਾਲੀ ਦੁਆਰ ਮੰਦਰ ਵੀ ਨਤਮਸਤਕ ਹੋਣ ਲਈ ਆਏ ਸਨ। ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਮਾਨਤਾ ਦਾ ਸੰਦੇਸ਼ ਦੇ ਕੇ ਇਕ ਵਧੀਆ ਸਵਰਾਜ ਸਥਾਪਤ ਕਰ ਦਿੱਤਾ।

ਲੱਖਾਂ ਸ਼ਰਧਾਲੂ ਹਰ ਸਾਲ ਹੁੰਦੇ ਨਤਮਸਤਕ

ਕਲਾਨੌਰ ਦੇ ਇਤਿਹਾਸਕ ਸ਼ਿਵ ਮੰਦਿਰ ਵਿੱਚ ਹਰ ਸਾਲ ਇਕ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ। ਹਾਈ ਕੋਰਟ ਦੇ ਜੱਜ ਅਤੇ ਹੋਰ ਪ੍ਰਮੁੱਖ ਹਸਤੀਆਂ ਉਚੇਚੇ ਤੌਰ “ਤੇ ਇਥੇ ਪਹੁੰਚ ਚੁਕੀਆਂ ਹਨ। ਇਸ ਵਾਰ ਮੁੜ ਮਹਾ ਸ਼ਿਵਰਾਤਰੀ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ।

Vinkmag ad
Share Our Daily Posts

News Desk

Read Previous

ਪੰਜਾਬ ਪੁਲਿਸ ਦੇ 10 SSP ਸਮੇਤ 11 IPS ਤੇ 2 PPS ਅਧਿਕਾਰੀਆਂ ਦੀਆਂ ਬਦਲੀਆਂ

Read Next

ਸਕੂਲ ਬੱਸ ਨੂੰ ਟਿੱਪਰ ਨੇ ਮਾਰੀ ਟੱਕਰ, 13 ਸਾਲਾ ਵਿਦਿਆਰਥੀ ਦੀ ਮੌਤ, ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟੀਆਂ