ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਮਾਨਸਾ (ਸੰਦੀਪ ਮਿੱਤਲ)- ਮਾਨਸਾ ਵਿਖੇ ਬੀਤੇ ਦਿਨ 2 ਮੈਡੀਕਲ ਸਟੋਰਾਂ ’ਤੇ ਫਾਇਰਿੰਗ ਕਰਨ ਵਾਲਿਆਂ ਨਾਲ ਅੱਜ ਪੁਲਸ ਦਾ ਮੁਕਾਬਲਾ ਹੋ ਗਿਆ, ਜਿਸ ’ਚ 1 ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਪੁਲਸ ਨੇ ਇਸ ਵਾਰਦਾਤ ’ਚ ਸ਼ਾਮਲ 4 ਵਿਅਕਤੀਆਂ ਨੂੰ 2 ਹਥਿਆਰਾਂ ਅਤੇ 1 ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਬੀਤੇ ਦਿਨ ਇਕ ਮੈਡੀਕਲ ਸਟੋਰ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਰਾਮਬਾਗ ਵਿਚ ਇਕ ਮੈਡੀਕਲ ਸਟੋਰ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਫਰਾਰ ਹੋ ਗਏ ਸਨ।
ਅੱਜ ਮਾਨਸਾ ਪੁਲਸ ਨੇ ਜਦੋਂ ਇਨ੍ਹਾਂ ਹਮਲਾਵਰਾਂ ਨੂੰ ਪਿੰਡ ਖਿਆਲਾ ਕਲਾਂ ਵਿਚ ਘੇਰ ਲਿਆ ਤਾਂ ਉਨ੍ਹਾਂ ਨੇ ਵੀ ਜਵਾਬ ਵਿਚ ਪੁਲਸ ’ਤੇ ਗੋਲੀ ਚਲਾ ਦਿੱਤੀ। ਮੁਕਾਬਲੇ ਵਿਚ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਲੱਗੀ ਹੈ, ਜਦਕਿ 4 ਹਮਲਾਵਰਾਂ ਨੂੰ ਪੁਲਸ ਨੇ ਫੜ ਲਿਆ। ਇਨ੍ਹਾਂ ਵਿਅਕਤੀਆਂ ਕੋਲੋਂ 2 ਪਿਸਤੌਲ ਅਤੇ ਇਕ ਗੱਡੀ ਪੁਲਸ ਨੇ ਬਰਾਮਦ ਕੀਤੀ ਹੈ।
