Breaking News :

ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋ ਰਹੀ ਗੜੇਮਾਰੀ, ਜਾਣੋ ਅਗਲੇ ਦਿਨਾਂ ਦਾ ਹਾਲ

ਵੱਡੀ ਖ਼ਬਰ: ਅੰਮ੍ਰਿਤਸਰ ਨੂੰ ਮਿਲਿਆ ਮੇਅਰ

ਚਾਈਨਾ ਡੋਰ ਦਾ ਸ਼ਿਕਾਰ ਹੋਇਆ ਰਮਨਦੀਪ ਸਿੰਘ ਰੋਕ ਹੋਣ ਦੇ ਬਾਵਜੂਦ ਵੀ ਨਹੀਂ ਹੱਟਦੇ ਲੋਕ

ਫੜਿਆ ਗਿਆ ਸੈਫ ਅਲੀ ਖਾਨ ”ਤੇ ਹਮਲਾ ਕਰਨ ਵਾਲਾ, ਚੱਲਦੀ ਰੇਲ ਗੱਡੀ ”ਚੋਂ ਕੀਤਾ ਕਾਬੂ

ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ

ਪੰਜਾਬ ਬੰਦ” ਨੂੰ ਲੈ ਕੇ ਜਾਣੋ ਕੀ ਨੇ ਤਾਜ਼ਾ ਹਾਲਾਤ, ਇੰਨ੍ਹਾਂ ਥਾਵਾਂ ”ਤੇ ਰੋਕੀ ਗਈ ਆਵਾਜਾਈ

ਨਹੀਂ ਰਹੇ ਸਾਬਕਾ PM ਮਨਮੋਹਨ ਸਿੰਘ, ਵਿਗੜੀ ਸਿਹਤ ਮਗਰੋਂ AIIMS ‘ਚ ਕਰਵਾਇਆ ਸੀ ਦਾਖਲ

ਪੰਜਾਬ ”ਚ ਚੜ੍ਹਦੀ ਸਵੇਰ ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਤੇ ਭਗਵਾਨਪੁਰੀਆ ਗੈਂਗ ”ਚ ਚੱਲੀਆਂ ਗੋਲ਼ੀਆਂ

ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਕਾਲਜ ਤੇ ਦਫ਼ਤਰ

March 27, 2025

ਲਾਈਵ ਕੰਸਰਟ ‘ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- ‘ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ’

ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸੈਕਟਰ 34 ਵਿਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਦੋਸਾਂਝਾਵਾਲਾ ਦੀ ਆਵਾਜ਼ ਨੂੰ ਸੁਣਨ ਆਏ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦੇ ਹੱਥਾਂ ਵਿਚ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਕਈ ਸਮਰਥਕ ਤਾਂ ਚਿੱਟਾ ਕੁੜਤਾ ਅਤੇ ਚਿੱਟਾ ਚਾਦਰਾ ਲਗਾ ਕੇ ਦਿਲਜੀਤ ਨੂੰ ਸੁਣਨ ਆਏ। 8 ਵਜੇ ਦੇ ਕਰੀਬ ਦਿਲਜੀਤ ਦੁਸਾਂਝ ਸਟੇਜ ’ਤੇ ਆਏ। ਸਟੇਜ ’ਤੇ ਆਉਂਦੇ ਸਾਰੇ ਹੀ ਦਿਲਜੀਤ ਦੁਸਾਂਝ ਨੇ ਕਿਹਾ ‘ਓਏ ਪੰਜਾਬੀ ਆ ਗਏ’। ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐੱਨ. ਆਰ. ਆਈ. ਵੀ ਉਚੇਚੇ ਤੌਰ ’ਤੇ ਪਹੁੰਚੇ ਹਨ। ਇਸ ਨਾਲ-ਨਾਲ ‘ਪੁਸ਼ਪਾ’ ਫ਼ਿਲਮ ਦਾ ਡਾਇਲਾਗ ਬੋਲਿਆ, ”ਝੁਕੇਗਾ ਨਹੀਂ ਸਾਲਾ। ਉਨ੍ਹਾਂ ਨੇ ਕਿਹਾ ਕਿ ਜਦ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿੱਥੇ ਝੁਕ ਜਾਵੇਗਾ।”

ਭੀੜ ਨੂੰ ‘ਪੰਜਾਬੀ’ ਕਹਿ ਕੇ ਕੀਤਾ ਸੰਬੋਧਨ
ਦਿਲਜੀਤ ਨੇ ਸਟੇਜ ’ਤੇ ਪੁੱਜਦੇ ਹੀ ਭੀੜ ਨੂੰ ‘ਪੰਜਾਬੀ’ ਕਹਿ ਕੇ ਸੰਬੋਧਨ ਕੀਤਾ। ਦਿਲਜੀਤ ਨੇ ਵਰਲਡ ਚੈੱਸ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਲਡ ਚੈੱਸ ਚੈਂਪੀਅਨ ਦੇ ਰਾਹ ’ਚ ਕਈ ਮੁਸੀਬਤਾਂ ਆਈਆਂ ਤੇ ਉਨ੍ਹਾਂ ਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਹਰ ਰੋਜ਼ ਕਰਨਾ ਪੈਂਦਾ ਹੈ।

ਤਿੰਨ ਰਾਹਾਂ ਤੋਂ ਐਂਟਰੀ ਦਿੱਤੀ ਗਈ
ਪ੍ਰੋਗਰਾਮ ’ਚ ਪੁੱਜਣ ਲਈ ਤਿੰਨ ਰਾਹਾਂ ਤੋਂ ਐਂਟਰੀ ਦਿੱਤੀ ਗਈ ਤੇ ਉਨ੍ਹਾਂ ਦੇ ਵਾਹਨ ਖੜ੍ਹੇ ਕਰਨ ਲਈ ਪੰਜ ਥਾਵਾਂ ’ਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ। ਲੋਕਾਂ ਨੂੰ ਪਾਰਕਿੰਗ ਤੱਕ ਪੁੱਜਣ ’ਚ ਪਰੇਸ਼ਾਨੀ ਨਾ ਆਵੇ, ਇਸ ਲਈ ਤਿੰਨ ਰਾਹਾਂ ’ਤੇ ਕਿਊਆਰ ਕੋਡ ਲਾਏ ਗਏ। ਉਨ੍ਹਾਂ ਨੂੰ ਸਕੈਨ ਕਰਨ ਨਾਲ ਪਾਰਕਿੰਗ ਦੀ ਲੋਕੇਸ਼ਨ ਮਿਲ ਰਹੀ ਸੀ। ਪਾਰਕਿੰਗ ਤੋਂ ਪ੍ਰੋਗਰਾਮ ਵਾਲੀ ਥਾਂ ਤੱਕ ਜਾਣ ਲਈ ਸ਼ਟਲ ਬੱਸ ਸਰਵਿਸ ਦੀ ਸਹੂਲਤ ਦਿੱਤੀ ਗਈ।

ਬਿਨਾਂ ਟਿਕਟ ਦੇ ਗੇਟ ਤੱਕ ਵੀ ਨਹੀਂ ਪੁੱਜ ਸਕਿਆ ਕੋਈ
ਪੁਲਸ ਨੇ ਜਾਂਚ ਇੰਨੀ ਸਖ਼ਤ ਕੀਤੀ ਸੀ ਕਿ ਬਿਨਾਂ ਟਿਕਟ ਕੋਈ ਵੀ ਵਿਅਕਤੀ ਪ੍ਰੋਗਰਾਮ ਵਾਲੀ ਥਾਂ ਦੇ ਗੇਟ ਤੱਕ ਵੀ ਨਹੀਂ ਪੁੱਜ ਸਕਿਆ। ਗੇਟ ਤੋਂ ਲਗਪਗ 200 ਮੀਟਰ ਪਹਿਲਾਂ ਹੀ ਪੁਲਸ ਟੀਮ ਤਾਇਨਾਤ ਕੀਤੀ ਗਈ ਸੀ, ਜਿਸ ਕੋਲ ਟਿਕਟ ਨਹੀਂ ਸੀ, ਉਨ੍ਹਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਜਾ ਰਿਹਾ ਸੀ।

Vinkmag ad
Share Our Daily Posts

News Desk

Read Previous

ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਚੱਲ ਗਈਆਂ ਤਲ.ਵਾਰਾਂ, ਭਰਾਵਾਂ ਨੇ ਸ਼ਰੇਆਮ ਵੱ.ਢ ਕੇ ਮਾ.ਰ”ਤਾ ਮੁੰਡਾ

Read Next

ਸ੍ਰੀ ਫਤਿਹਗੜ੍ਹ ਸਾਹਿਬ ”ਚ Traffic Route ਹੋਇਆ ਜਾਰੀ, ਇੱਧਰ ਆਉਣ ਵਾਲੇ ਲੋਕ ਦੇਣ ਧਿਆਨ