ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਵਲੋਂ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਨੇ ਸੂਚਿਤ ਕੀਤਾ ਹੈ ਕਿ ਪੰਜਾਬ ਰਾਜ ‘ਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ/ਸੰਸਥਾਵਾਂ/ਖੇਤਰੀ ਕੇਂਦਰ/ਦਿਹਾਤੀ ਕੇਂਦਰ/ਕਾਂਸਟੀਚੂਐਂਟ ਕਾਲਜ/ਐਫੀਲੀਏਟਿਡ ਕਾਲਜ ਆਉਣ ਵਾਲੇ ਦਿਨ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਬੰਦ ਰਹਿਣਗੇ।
ਇਹ ਛੁੱਟੀ ‘ਸ਼ਹੀਦੀ ਸਭਾ ਸ੍ਰੀ ਫਤਿਹਗੜ੍ਹ ਸਾਹਿਬ’ ਦੇ ਸਬੰਧ ਵਿਚ ਕੀਤੀ ਗਈ ਹੈ। ਹਾਲਾਂਕਿ ਸਾਰੀਆਂ ਮੀਟਿੰਗਾਂ ਅਤੇ ਪ੍ਰੀਖਿਆਵਾਂ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਹੀ ਕਰਵਾਈਆਂ ਜਾਣਗੀਆਂ।
