ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਮਾਛੀਵਾੜਾ ਸਾਹਿਬ : ਬੀਤੇ ਲੰਬੇ ਸਮੇਂ ਤੋਂ ਪੰਜਾਬ ਦੇ ਹਰ ਇਲਾਕੇ ‘ਚ ਆਵਾਰਾ ਕੁੱਤਿਆਂ ਦੇ ਆਤੰਕ ਦੀਆਂ ਖ਼ੌਫ਼ਨਾਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਕੁੱਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਨੋਚ ਖਾਂਦੇ ਹਨ।
ਅਜਿਹਾ ਹੀ ਇਕ ਮਾਮਲਾ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਸੈਸੋਂਵਾਲ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਅਵਾਰਾ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੇ ਡੇਢ ਸਾਲਾ ਮਾਸੂਮ ਬੱਚੇ ’ਤੇ ਹਮਲਾ ਕਰ ਉਸ ਨੂੰ ਨੋਚ ਖਾਧਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੈਸੋਂਵਾਲ ਖੁਰਦ ਦੇ ਵਾਸੀ ਅਮਰ ਸਿੰਘ ਦਾ ਡੇਢ ਸਾਲਾਂ ਪੁੱਤਰ ਰਾਜਵੀਰ ਸਿੰਘ ਖੇਡਦਾ-ਖੇਡਦਾ ਘਰ ਬਾਹਰ ਚਲਾ ਗਿਆ ਜਿਸ ਦੀ ਮਾਂ ਘਰੇਲੂ ਕੰਮਕਾਰ ਵਿਚ ਲੱਗੀ ਹੋਈ ਸੀ। ਦੁਪਹਿਰ ਕਰੀਬ 2 ਵਜੇ ਇੱਕ ਅਵਾਰਾ ਕੁੱਤੇ ਨੇ ਘਰ ਬਾਹਰ ਖੇਡ ਰਹੇ ਰਾਜਵੀਰ ਸਿੰਘ ’ਤੇ ਹਮਲਾ ਕਰ ਉਸ ਦੇ ਮੂੰਹ ਨੂੰ ਨੋਚ ਲਿਆ।
ਬੱਚੇ ਦਾ ਰੌਲਾ ਸੁਣ ਕੇ ਉਸਦੀ ਮਾਂ ਭੱਜ ਕੇ ਆਈ ਜਿਸ ਨੇ ਬੜੀ ਮੁਸ਼ਕਿਲ ਨਾਲ ਕੁੱਤੇ ਕੋਲੋਂ ਆਪਣੇ ਪੁੱਤਰ ਨੂੰ ਛੁਡਾਇਆ। ਅਵਾਰਾ ਕੁੱਤੇ ਦੇ ਨੋਚਣ ਨਾਲ ਮਾਸੂਮ ਬੱਚੇ ਦਾ ਮੂੰਹ ਲਹੂ ਲੁਹਾਨ ਹੋ ਗਿਆ ਜਿਸ ਨੂੰ ਇਲਾਜ ਲਈ ਸੀ.ਐੱਮ.ਸੀ. ਹਸਪਤਾਲ ਲਿਆਂਦਾ ਗਿਆ।
ਜਾਣਕਾਰੀ ਅਨੁਸਾਰ ਹਸਪਤਾਲ ਵਿਚ ਬੱਚੇ ਦੀ ਸਰਜਰੀ ਕੀਤੀ ਜਾ ਰਹੀ ਹੈ। ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਕਾਫ਼ੀ ਅਵਾਰਾ ਕੁੱਤੇ ਘੁੰਮਦੇ ਹਨ ਅਤੇ ਅੱਜ ਦੀ ਘਟਨਾ ਤੋਂ ਬਾਅਦ ਸਾਰੇ ਪਿੰਡ ਵਿਚ ਹੀ ਸਹਿਮ ਦਾ ਮਾਹੌਲ ਛਾਇਆ ਹੋਇਆ ਹੈ ਜਿਸ ਕਾਰਨ ਲੋਕ ਆਪ ਤੇ ਆਪਣੇ ਬੱਚਿਆਂ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ।
