ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਜਲੰਧਰ -(ਪ੍ਰਿਤਪਾਲ ਸਿੰਘ) ਰਮਨਦੀਪ ਸਿੰਘ ਆਪਣੀ ਹੱਡ ਬੀਤੀ
ਚਾਈਨਾ ਡੋਰ ਬਾਰੇ ਸੁਣਿਆ ਬਹੁਤ ਸੀ ਪਰ ਪਤਾ ਅੱਜ ਲਗਾ ਹੈ, ਮੈਂ ਅੱਜ ਰਾਮਾ ਮੰਡੀ ਤੋਂ ਜਲੰਧਰ ਵੱਲ ਆ ਰਿਹਾ ਸੀ ਮੈਨੂੰ ਅਚਾਨਕ ਮੇਰੇ ਗਲ਼ੇ ਵਿਚ ਕੋਈ ਚੀਜ ਚੁਬਨ ਦਾ ਅਨੁਭਵ ਹੋਇਆ ਮੈਂ ਉਸੇ ਟਾਈਮ ਰੁਕ ਗਿਆ ਮੈਂ ਗਲ਼ੇ ਤੇ ਹੱਥ ਮਾਰਿਆ ਨਾਲ ਹੀ ਹੱਥ ਤੇ ਕਟ ਪੈ ਗਿਆ, ਗਲ਼ੇ ਤੇ ਹੱਥ ਮਾਰਿਆ ਗਲ਼ੇ ਤੇ ਵੀ ਕੱਟ ਪੈ ਚੁੱਕਾ ਸੀ, ਸੋਂ ਸਮਜ ਤੋਂ ਬਾਹਰ ਹੋ ਗਿਆ, ਮੇਰਾ ਹੱਥ ਤੇ ਗਲਾਂ ਖ਼ੂਨ ਨਾ ਲਾਲ ਹੋ ਗਿਆ, ਮੈਂ ਤੁਰੰਤ ਡਾਕਟਰ ਕੋਲ ਗਿਆ ਟਰੀਟਮੈਂਟ ਕਰਵਾਇਆ ਤੇ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਕਹਿੰਦੇ ਕਿ ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ ਹੈ. ਸ਼ੁਕਰ ਉਸ ਵਾਹਿਗੁਰੂ ਜੀ ਦਾ ??
ਗੁੱਸਾ ਇਸ ਗੱਲ ਦਾ ਹੈ ਕਿ ਸਰਕਾਰਾਂ ਕੀ ਕਰ ਰਹੀਆ ਨੇ, ਜਨਤਾ ਦੀ ਜਾਨ ਨਾਲ ਖਿਲਵਾੜ ਕਰ ਰਹੀਆ ਨੇ.
ਲੱਖ ਦੀ ਲਾਹਨਤ ਮੇਰੇ ਵੱਲੋ ਸਰਕਾਰ ਨੂੰ.
ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਵਿੱਚ ਚਾਈਨਾ ਡੋਰ ਦੀ ਵਰਤੋਂ ਅਤੇ ਖਰੀਦ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਚਾਈਨੀਜ਼ ਡੋਰ ਦੀ ਖਰੀਦ ਅਤੇ ਵਰਤੋ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਿਸ ਤਹਿਤ ਕਈ ਲੋਕਾਂ ਨੂੰ ਹੁਣ ਤੱਕ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ।ਹਾਲਾਂਕਿ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਉੱਥੇ ਹੀ ਦੂਸਰੇ ਪਾਸੇ ਲੋਕ ਬੇਖੌਫ ਹੋ ਕੇ ਹੁਣ ਵੀ ਇਸ ਦੀ ਵਰਤੋਂ ਸ਼ਰੇਆਮ ਕਰ ਰਹੇ ਹਨ।
