15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ । ਇਸੇ ਦੇ ਚੱਲਦਿਆਂ WhatsApp ਸਮੇਂ ‘ਤੇ ਬਦਲਾਅ ਕਰਦਾ ਰਹਿੰਦਾ ਹੈ । ਸੂਤਰਾਂ ਦੀ ਮੰਨੀਏ ਤਾਂ ਹੁਣ ਇੱਕ ਵੱਡੇ ਬਦਲਾਅ ‘ਤੇ ਕੰਮ ਕੀਤਾ ਜਾ ਰਿਹਾ ਹੈ । ਇਸ ਵਿੱਚ WhatsApp desktop version ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰਸ ਆਪਣੇ ਮੋਬਾਇਲ ਨੂੰ ਇੰਟਰਨੈੱਟ ਤੋਂ ਬਿਨ੍ਹਾਂ ਹੀ ਆਪਣੇ ਕੰਪਿਊਟਰ ‘ਤੇ ਵਰਤ ਸਕਣਗੇ ।
ਜ਼ਿਕਰਯੋਗ ਹੈ ਕਿ WhatsApp ਵੱਲੋਂ ਸਾਲ 2015 ਵਿੱਚ ਵੈੱਬ ਵਰਜ਼ਨ ਲਾਂਚ ਕੀਤਾ ਗਿਆ ਸੀ । ਜਿਸ ਰਾਹੀਂ ਚੈਟ ਨੂੰ ਕੰਪਿਊਟਰ ‘ਤੇ ਮਾਨੀਟਰ ਕੀਤਾ ਜਾ ਸਕਦਾ ਹੈ, ਪਰ ਇਸ ਦੇ ਇਸਤੇਮਾਲ ਲਈ ਯੂਜ਼ਰਸ ਨੂੰ ਪਹਿਲਾਂ ਆਪਣੇ ਫੋਨ ਨੂੰ ਇੰਟਰਨੈਟ ਨਾਲ ਜੋੜਣਾ ਪੈਂਦਾ ਹੈ ।
ਇਸ ਮਾਮਲੇ ਵਿੱਚ ਕੰਪਨੀ ਨੇ ਖੁਲਾਸਾ ਕੀਤਾ ਕਿ ਕੰਪਨੀ ਇੱਕ ਯੂਨੀਵਰਸਲ ਵਿੰਡੋਜ਼ ਪਲੇਟਫਾਰਮ (UWP) ਐਪ ‘ਤੇ ਕੰਮ ਕਰ ਸਕਦੀ ਹੈ । ਇਸ ਤੋਂ ਇਲਾਵਾ ਕੰਪਨੀ ਵੱਲੋਂ ਇੱਕ ਨਵੇਂ ਮਲਟੀ-ਪਲੇਟਫਾਰਮ ਸਿਸਟਮ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ, ਜੋ ਫ਼ੋਨ ਬੰਦ ਹੋਣ ਤੋਂ ਬਾਅਦ ਵੀ ਕੰਮ ਕਰੇਗਾ ।

2 Comments
q0gsv2
I’m extremely impressed with your writing skills and also with the format in your blog. Is this a paid theme or did you customize it yourself? Anyway stay up the nice quality writing, it’s uncommon to see a nice blog like this one today!