Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਕੋਰੋਨਾ ਵੈਕਸੀਨ ਨਾ ਲੱਗੀ ਹੋਣ ਕਾਰਨ ਡਾਕਟਰਾਂ ਨੇ ਜਣੇਪੇ ਤੋਂ ਕੀਤਾ ਇਨਕਾਰ, ਔਰਤ ਨੇ ਸਿਵਲ ਹਸਪਤਾਲ ਦੇ ਬਾਹਰ..

ਖੰਨਾ : ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਵਿਧਾਨ ਸਭਾ ਹਲਕਾ ਖੰਨਾ ‘ਚ ਸਿਹਤ ਸਹੂਲਤਾਂ ਦੀ ਬਦਤਰ ਹਾਲਤ ਦੀ ਤਸਵੀਰ ਐਤਵਾਰ ਨੂੰ ਦੇਖਣ ਨੂੰ ਮਿਲੀ। ਇੱਥੇ ਇਕ ਗਰਭਵਤੀ ਔਰਤ ਸਿਵਲ ਹਸਪਤਾਲ ‘ਚ ਡਲਿਵਰੀ ਲਈ ਆਈ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਔਰਤ ਨੂੰ ਕੋਵਿਡ ਵੈਕਸੀਨ ਨਾ ਲੱਗੀ ਹੋਣਾ ਦੱਸਿਆ। ਔਰਤ ਨੂੰ ਪਰਿਵਾਰਕ ਮੈਂਬਰ ਫਿਲਹਾਲ ਸਿਵਲ ਹਸਪਤਾਲ ਤੋਂ ਬਾਹਰ ਲੈ ਕੇ ਹੀ ਗਏ ਸਨ ਕਿ ਹਸਪਤਾਲ ਦੇ ਠੀਕ ਬਾਹਰ ਉਸ ਦੀ ਡਲਿਵਰੀ ਹੋ ਗਈ। ਇਸ ਮਾਮਲੇ ਸਬੰਧੀ ਸ਼ਹਿਰ ਵਾਸੀਆਂ ‘ਚ ਰੋਸ ਦੀ ਲਹਿਰ ਹੈ।

ਮਹਿਲਾ ਮੀਰਾ ਆਪਣੇ ਪਰਿਵਾਰ ਦੇ ਨਾਲ ਮਿਲਟਰੀ ਗਰਾਊਂਡ ‘ਚ ਝੁੱਗੀਆਂ ‘ਚ ਰਹਿੰਦੀ ਹੈ। ਮੀਰਾ ਦੇ ਪਤੀ ਕਿਸ਼ਨ ਨੇ ਦੱਸਿਆ ਕਿ ਮੀਰਾ ਨੂੰ ਸਵੇਰੇ ਜਣੇਪਾ ਪੀੜਾ ਹੋਈ ਤਾਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਆਏ। ਇੱਥੇ ਡਾਕਟਰਾਂ ਨੇ ਸਿਰੇ ਤੋਂ ਇਲਾਜ ਕਰਨ ਨੂੰ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਲਾ ਨੂੰ ਕੋਵਿਡ ਵੈਕਸੀਨ ਦੀ ਡੋਜ਼ ਨਹੀਂ ਲੱਗੀ ਹੈ। ਕਾਫੀ ਮਿੰਨਤਾਂ ਕਰਨ ‘ਤੇ ਵੀ ਕੋਈ ਅਸਰ ਨਹੀਂ ਹੋਇਆ। ਆਖਿਰ ਉਹ ਔਰਤ ਨੂੰ ਕਿਸੇ ਹੋਰ ਹਸਪਤਾਲ ‘ਚ ਲੈ ਜਾਣ ਲਈ ਬਾਹਰ ਨਿਕਲ ਆਏ। ਹਸਪਤਾਲ ਦੇ ਬਾਹਰ ਹੀ ਜਣੇਪਾ ਪੀੜਾ ਤੇਜ਼ ਹੋਈ ਤੇ ਮੀਰਾ ਨੇ ਉੱਥੇ ਹੀ ਇਕ ਬੇਟੇ ਨੂੰ ਜਨਮ ਦੇ ਦਿੱਤਾ। ਹਾਲਾਂਕਿ, ਸ਼ੁਕਰ ਹੈ ਜੱਚਾ-ਬੱਚਾ ਸਿਹਤਮੰਦ ਹਨ।

ਸਮਾਜ ਸੇਵਕ ਨੇ ਲੱਡੂ ਵੰਡ ਕੇ ਕੱਸਿਆ ਤਨਜ਼

ਇਸ ਦੌਰਾਨ ਖੰਨਾ ਦੇ ਸਮਾਜ ਸੇਵਕ ਨਿਰਮਲ ਸਿੰਘ ਨਿੰਮਾ, ਸ਼ਸ਼ੀਵਰਧਨ ਤੇ ਸੰਜੀਵ ਕੁਮਾਰ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਲੱਡੂਆਂ ਨਾਲ ਡਾਕਟਰ ਤੇ ਸਟਾਫ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੜਕਾਂ ‘ਤੇ ਉਤਰਨ ਤੋਂ ਪਹਿਲਾਂ ਹੀ ਡਾਕਟਰ ਆਪਣੇ ਕੰਮ ਕਰਨ ਦੇ ਤਰੀਕੇ ‘ਚ ਸੁਧਾਰ ਲੈ ਆਏ ਤਾਂ ਬਿਹਤਰ ਹੋਵੇਗਾ।

ਮਾਮਲੇ ਦੀ ਜਾਂਚ ਕਰਾਂਗੇ : ਐੱਸਐੱਮਓ

ਖੰਨਾ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤਪਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਹ ਖਞੁਦ ਇਸ ਬਾਰੇ ਪਤਾ ਕਰ ਰਹੇ ਹਨ। ਜੋ ਵੀ ਕਸੂਰਵਾਰ ਹੋਵੇਗਾ, ਉਸ ਦੇ ਖਿਲਾਫ਼ ਕਾਰਵਾਈ ਹੋਵੇਗੀ।

 

Vinkmag ad
Share Our Daily Posts

News Desk

Read Previous

ਲਖੀਮਪੁਰ ਖੀਰੀ ਪੀੜਤਾਂ ਨੂੰ 50-50 ਲੱਖ ਦੇਣ ਦੇ ਐਲਾਨ ਨਾਲ ਪੰਜਾਬ ‘ਚ ਭਖਿਆ ਸਿਆਸੀ ਮਾਹੌਲ

Read Next

ਸੜਕ ਹਾਦਸੇ ‘ਚ ਇਕ ਦੀ ਮੌਤ, ਤਿੰਨ ਵਿਅਕਤੀ ਜ਼ਖਮੀ