ਤਰਨਤਾਰਨ : ਤਿਉਹਾਰਾਂ ਦੇ ਸੀਜ਼ਨ ‘ਚ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਆਰਥਿਕਤਾ ਨੂੰ ਵੱਡੀ ਸੱਟ ਲਗਾਈ ਹੈ। ਲਗਾਤਾਰ ਵਧ ਰਹੇ ਸਬਜ਼ੀ ਤੇ ਘਰੇਲੂ ਗੈਸ ਦੇ ਰੇਟਾਂ ਨਾਲ ਜਿਥੇ ਗ੍ਹਿਣੀਆਂ ਦਾ ਬਜਟ ਵਿਗੜ ਰਿਹਾ ਹੈ। ਉਥੇ ਹੀ ਆਮ ਲੋਕਾਂ ਤੋਂ ਹੁਣ ਸਬਜੀ ਵੀ ਦੂਰ ਹੁੰਦੀ ਦਿਖਾਈ ਦੇ ਰਹੀ ਹੈ, ਜਿਸ ਦੇ ਚੱਲਦਿਆਂ ਤਿਉਹਾਰਾਂ ਦੇ ਬਾਵਜੂਦ ਆਮ ਲੋਕਾਂ ਦਾ ਸਵਾਦ ਫਿੱਕਾ ਰਹਿਣ ਦੀ ਸੰਭਾਵਨਾ ਹੈ।
ਸਬਜੀ ਦੇ ਰੇਟਾਂ ‘ਤੇ ਝਾਤ ਮਾਰੀਏ ਤਾਂ ਕੁਝ ਦਿਨ ਪਹਿਲਾਂ 20 ਜਾਂ 30 ਰੁਪਏ ਕਿੱਲੋ ਵਿਕਣ ਵਾਲੇ ਪਿਆਜ ਦੀ ਕੀਮਤ 50 ਰੁਪਏ ਪ੍ਰਤੀ ਕਿੱਲੋ ‘ਤੇ ਅੱਪੜ ਗਈ ਹੈ। ਜਦੋਂਕਿ ਗੋਬੀ ਮੈਦਾਨੀ 50 ਅਤੇ ਪਹਾੜੀ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਹੈ। ਮਟਰ 120 ਰੁਪਏ ਕਿੱਲੋ ਦੇ ਹਿਸਾਬ ਨਾਲ ਲੋਕਾਂ ਨੂੰ ਝਟਕਾ ਲਗਾ ਰਹੇ ਹਨ। ਫਲੀਆਂ ਦੀ ਕੀਮਤ 80 ਤੋਂ 100 ਰੁਪਏ, ਸ਼ਿਮਲਾ ਮਿਰਚ ਦੀ ਕੀਮਤ ਵੀ ਅਸਮਾਨੀ ਚੜ੍ਹ ਕੇ 150 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਈ ਹੈ। ਗਰਮੀ ਦਾ ਮੌਸਮ ਮੁੱਕਣ ਦੇ ਬਾਵਜੂਦ ਨਿੰਬੂ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਨੂੰ ਹੱਥ ਲਗਾ ਚੁੱਕੀ ਹੈ। ਇਸੇ ਤਰਾਂ੍ਹ ਹੀ ਕਰੇਲਾ 60 ਤੋਂ 70, ਟਮਾਟਰ 60 ਤੋਂ 70, ਘੀਆ ਕੱਦੂ 20 ਤੋਂ ਸਿੱਧੇ 50 ਰੁਪਏ ਪ੍ਰਤੀ ਕਿੱਲੋ ‘ਤੇ ਪਹੁੰਚ ਗਏ ਹਨ। ਇਸੇ ਤਰ੍ਹਾਂ ਭਿੰਡੀ 50, ਬੈਂਗਨ 50, ਲਸਣ 100 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸੇ ਤਰਾਂ੍ਹ ਹੀ ਆਲੂ ਦੀ ਕੀਮਤ 15 ਤੇ 25 ਰੁਪਏ ਹੋ ਗਈ ਹੈ। ਖੀਰੇ ਦੀ ਗੱਲ ਕਰੀਏ ਤਾਂ ਆਰਗੈਨਿਕ ਦੱਸਿਆ ਜਾਣ ਵਾਲਾ ਖੀਰਾ ਜਿਥੇ 50 ਤੋਂ 60 ਰੁਪਈੇ ਪ੍ਰਤੀ ਕਿੱਲੋ ਵਿਕ ਰਿਹਾ ਹੈ, ਉਥੇ ਹੀ ਦੇਸੀ ਖੀਰੇ ਦੀ ਕੀਮਤ ਵੀ 40 ਰੁਪਏ ਨੂੰ ਹੱਥ ਲਗਾ ਚੁੱਕੀ ਹੈ। ਸਬਜੀ ਨਾਲ ਮੁਫਤ ਦਿੱਤੇ ਜਾਣ ਵਾਲੇ ਧਨੀਆ 300 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਹਿਣੀ ਸਤਨਾਮ ਕੌਰ, ਜਾਨਕੀ ਦੇਵੀ, ਪੂਜਾ ਦਾ ਕਹਿਣਾ ਹੈ ਕਿ ਸਬਜੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਕਰਕੇ ਉਨਾਂ੍ਹ ਦੀ ਰਸੋਈ ਦਾ ਬਜਟ ਵਿਗੜ ਰਿਹਾ ਹੈ। ਉਨਾਂ੍ਹ ਨੇ ਕਿਹਾ ਕਿ ਸਬਜੀਆਂ ਦੇ ਵਾਜਿਬ ਮੁੱਲ ਹੋਣ ਇਸਦੇ ਯਤਨ ਕੀਤੇ ਜਾਣੇ ਜਰੂਰੀ ਹਨ। ਸਬਜੀ ਵਿਕਰੇਤਾ ਪਿੰ੍ਸ ਗੁਲਾਟੀ ਦਾ ਕਹਿਣਾ ਹੈ ਕਿ ਸਬਜੀ ਮਹਿੰਗੀ ਕਿਉ ਹੋ ਰਹੀ ਹੈ, ਇਹ ਕਹਿਣਾ ਤਾਂ ਮੁਸ਼ਕਿਲ ਹੈ ਕਿਉਕਿ ਮੰਡੀ ਵਿਚ ਨਿੱਤ ਦੇ ਭਾਅ ਹੁੰਦੇ ਹਨ, ਜਿਸ ਅਨੁਸਾਰ ਹੀ ਪ੍ਰਚੂਨ ਵਿਚ ਸਬਜ਼ੀ ਵੇਚੀ ਜਾਂਦੀ ਹੈ।
ਬਾਕਸ-ਰਸੋਈ ਗੈਸ ਦੀ ਵਧੀ ਕੀਮਤ ਨੇ ਲੋਕਾਂ ਦੀ ਜੇਬ ਕੱਟੀ : ਬੇਦੀ
ਸ਼ਿਵ ਸੈਨਾ ਬਾਲ ਠਾਕਰੇ ਦੇ ਸ਼ਹਿਰੀ ਪ੍ਰਧਾਨ ਅਵਨਜੀਤ ਸਿੰਘ ਬੇਦੀ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਬੇਲਗਾਮ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਹੱਥ ਤੇ ਹੱਥ ਧਰ ਕੇ ਸਭ ਕੁਝ ਵੇਖ ਰਹੀ ਹੈ। ਉਨਾਂ੍ਹ ਨੇ ਕਿਹਾ ਕਿ ਇਕ ਪਾਸੇ ਸਬਜੀਆਂ, ਖਾਣ ਵਾਲੇ ਤੇਲ ਅਤੇ ਹੋਰ ਨਿੱਤ ਵਰਤੋਂ ਦੀਆਂ ਵਸਤੂਆਂ ਮਹਿੰਗੀਆਂ ਹੋ ਰਹੀਆਂ ਹਨ। ਉਥੇ ਹੀ ਇਕ ਮਹੀਨੇ ਵਿਚ ਕਈ ਵਾਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਉੱਪਰੋਂ ਜੋ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ। ਉਨਾਂ੍ਹ ਨੇ ਕਿਹਾ ਕਿ ਅੱਤ ਦੀ ਮਹਿੰਗਾਈ ‘ਚ ਆਮ ਲੋਕਾਂ ਦਾ ਜੀਵਨ ਬਸਰ ਕਰਨਾ ਵੀ ਅੌਖਾ ਹੁੰਦਾ ਜਾ ਰਿਹਾ ਹੈ।
